ਅੰਮ੍ਰਿਤਸਰ 26 ਨਵੰਬਰ 2021
ਏਕ ਭਾਰਤ ਸ੍ਰੇਸ਼ਠ ਭਾਰਤ ਬਾਰਾਂ ਕੈਂਪ ਜੋ ਕਿ ਫਸਟ ਪੰਜਾਬ ਬਟਾਲੀਅਨ ਐੱਨਸੀਸੀ ਅੰਮ੍ਰਿਤਸਰ ਵੱਲੋਂ ਗਰੁੱਪ ਹੈੱਡਕੁਆਰਟਰ ਅੰਮ੍ਰਿਤਸਰ ਰਾਹੀਂ ਚੱਲ ਰਹੇ ਕੈਂਪ ਦੌਰਾਨ ਅੱਜ ਪੰਜਾਬ ਹਰਿਆਣਾ ਹਿਮਾਚਲ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਰਾਜਾਂ ਦੇ ਐਨਸੀਸੀ ਕੈਡਿਟਾਂ ਨੇ ਉਥੋਂ ਦੇ ਸੱਭਿਆਚਾਰ ਬਾਰੇ ਵਿਸਥਾਰ ਨਾਲ ਦੱਸਿਆ ਪੰਜਾਬ ਦੇ ਸੱਭਿਆਚਾਰ ਸਬੰਧੀ ਐਨਸੀਸੀ ਕੈਡਿਟਾਂ ਵੱਲੋਂ ਗਿੱਧਾ, ਲੋਕ ਗੀਤ, ਸੋਲੋ ਡਾਂਸ ਆਦਿ ਪੇਸ਼ ਕੀਤਾ ਗਿਆ।
ਹੋਰ ਪੜ੍ਹੋ :-11 ਦਸੰਬਰ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਸਬ-ਡਵੀਜ਼ਨ ਪੱਧਰ ‘ਤੇ ਵੀ ਲਗਾਈ ਜਾਵੇਗੀ : ਜ਼ਿਲ੍ਹਾ ਤੇ ਸੈਸ਼ਨਜ਼ ਜੱਜ
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨਲ ਵੀ ਕੇ ਪੰਧੇਰ ਸੈਨਾ ਮੈਡਲ ਨੇ ਦੱਸਿਆ ਕਿ ਅੱਜ ਐਨਸੀਸੀ ਕੈਡਿਟਾਂ ਨੇ ਆਪੋ ਆਪਣੇ ਰਾਜਾ ਦੇ ਸੱਭਿਆਚਾਰ ਦੇ ਵਿਖਾਵੇ ਤੋਂ ਇਲਾਵਾ ਆਓ ਆਪਣਾ ਦੇਸ਼ ਦੇਖੇ ਦੇ ਅਧੀਨ ਭਾਰਤ ਦਰਸ਼ਨ ਕਰਵਾਏ ਗਏ। ਇਸ ਦੇ ਨਾਲ ਹੀ ਆਨਲਾਈਨ ਕਵਿੱਜ ਮੁਕਾਬਲੇ ਵੀ ਕਰਵਾਏ ਗਏ।
ਇਸ ਮੌਕੇ ਤੇ ਕਰਨਲ ਆਰ ਐਨ ਸਿਨਹਾ ਐਡਮਿਨ ਅਫਸਰ ਤੋਂ ਇਲਾਵਾ ਲੈਫਟੀਨੈਂਟ ਪ੍ਰਦੀਪ ਕੁਮਾਰ ਲੈਫਟੀਨੈਂਟ ਸ਼ਰਨਜੀਤ ਕੌਰ ਲੈਫਟੀਨੈਂਟ ਵਰਨ ਕਾਲੀਆ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ ਸੂਬੇਦਾਰ ਮੇਜਰ ਸੁਖਬੀਰ ਸਿੰਘ ਸੂਬੇਦਾਰ ਗੁਰਦੀਪ ਸਿੰਘ ਹਵਾਲਦਾਰ ਗੁਰਭੇਜ ਸਿੰਘ ਹਵਾਲਦਾਰ ਕੁਲਦੀਪ ਸਿੰਘ ਆਦਿ ਸਟਾਫ ਅਤੇ ਐੱਨਸੀਸੀ ਕੈਡਿਟ ਮੌਜੂਦ ਸਨ ।
ਕੈਪਸ਼ਨ : ਏਕ ਭਾਰਤ ਸ੍ਰੇਸ਼ਠ ਭਾਰਤ ਸਭਿਆਚਾਰਕ ਪ੍ਰੋਗਰਾਮ ਦੀਆਂ ਵੱਖ ਵੱਖ ਤਸਵੀਰਾਂ