ਗੁਰਦਾਸਪੁਰ, 23 ਜਨਵਰੀ 2022
ਜਿਲ੍ਹਾ ਚੋਣਾਂ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਕੌਵਿਡ-19 ਮਾਹਮਾਰੀ ਦੇ ਚਲਦਿਆਂ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਡਿਜ਼ੀਟਲ ਪਲੈਟਫਾਰਮ ਰਾਹੀਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਵੋਟਰ ਜਗਰੂਕਤਾ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਫ਼ੈਲਾਉਣ ਲਈ ਹੈਸ਼ਟੈਗਜ਼ ਜਿਵੇਂ ਕਿ #ਦਾਸੀਈਓਪੰਜਾਬ, #ਦਾਪੰਜਾਬਵੋਟਸ2022 ਰਾਜ ਚੋਣ ਕਮਿਸ਼ਨ ਦੀ ਮਦਦ ਲਈ ਜਾ ਰਹੀ ਹੈ ਅਤੇ ਨਾਲ ਹੀ ਵਿਦਿਆਰਥੀਆਂ ਖਾਸ ਕਰਕੇ ਪਹਿਲੀ ਵਾਰ ਵੋਟਰ ਬਣੇ ਵਿਦਿਆਰਥੀਆਂ ਦੇ ਲੇਖ ਲਿਖਣ, ਸਲੋਗਨ ਲਿਖਣ ਅਤੇ ਪੋਸਟਰ ਡਿਜਾਇਨਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਵੋਟਾਂ ਸਬੰਧੀ ਸਹੁੰ ਵੀ ਚੁਕਾਈ ਜਾ ਰਹੀ ਹੈ । ਵਿਦਿਆਰਥੀਆਂ ਦੇ ਇਹ ਮੁਕਾਬਲੇ ਆਨ ਲਾਈਨ ਕਰਵਾਏ ਜਾ ਰਹੇ ਹਨ।
ਹੋਰ ਪੜ੍ਹੋ :-ਭਾਰਤ ਚੋਣ ਕਮਿਸ਼ਨ ਵਲੋਂ ਸਿਆਸੀ ਰੈਲੀਆਂ ਤੇ ਰੋਡ ਸ਼ੋਅ ਆਦਿ ’ਤੇ ਪਾਬੰਦੀ 31 ਜਨਵਰੀ ਤਕ ਵਧਾਈ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਵਿਦਿਆਰਥੀਆਂ ਵਲੋਂ ਆਪਣੇ ਸਾਥੀਆਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਸਾਰੇ ਵੋਟਰ ਆਪਣੇ ਪਰਿਵਾਰ ਸਮੇਤ 20 ਫ਼ਰਵਰੀ ਨੂੰ ਬੂਥ ਤੇ ਜਾ ਕੇ ਵੋਟ ਪਾਉਣ। ਜਿਲ੍ਹੇ ਦੇ ਸਵੀਪ ਆਈਕਨ ਵਲੋਂ ਵੀ ਆਮ ਜਨਤਾ ਨੂੰ ਆਪਣੀ ਵੋਟ ਬਣਾਉਣ ਅਤੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਬੂਥ ਲੈਵਲ ਅਫ਼ਸਰਾਂ, ਬੂਥ ਲੈਵਲ ਗਰੁੱਪਾਂ ਵਲੋਂ ਵੀ ਘਰ-ਘਰ ਜਾ ਕੇ ਸਮੂਹ ਵੋਟਰਾਂ ਖਾਸ ਕਰ ਦਿਵਿਆਂਗਜ਼ਨ, 80 ਸਾਲ ਤੋਂ ਵੱਧ ਉਮਰ, ਟ੍ਰਾਂਸਜੈਂਡਰ, ਪਹਿਲੀ ਵਾਰ ਬਣੇ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਦਿਵਿਆਂਗਜਨ ਅਤੇ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਲਈ ਜੋ ਸਹੂਲਤਾਂ ਮੁਹੱਇਆ ਕਰਵਾਈਆਂ ਜਾ ਰਹੀਆਂ ਉਨ੍ਹਾਂ ਬਾਰੇ ਦੱਸਿਆ ਜਾ ਰਿਹਾ ਹੈ। ਜਿਲ੍ਹੇ ਵਿੱਚ ਸਵੀਪ ਪ੍ਰੋਗਰਾਮ ਕੌਵਿਡ-19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਡਿਜ਼ਿਟਲ ਮੀਡੀਆ ਅਤੇ ਘਰ-ਘਰ ਜਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਹਿਤ ਵੋਟਰਾਂ ਨੂੰ ਸੀ-ਵਿਜ਼ਿਲ ਐਪ, 1950 ਹੈਲਪਲਾਈਨ, ਦਿਵਿਆਂਗਜ਼ਨ ਲਈ ਪੀ.ਡਬਲਿਯੂ.ਡੀ. ਐਪ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।