ਅੰਮ੍ਰਿਤਸਰ 24 ਨਵੰਬਰ 2021
22 ਤੋਂ 27 ਨਵੰਬਰ 2021 ਤੱਕ ਅੰਮ੍ਰਿਤਸਰ ਐਨ.ਸੀ.ਸੀ ਗਰੁੱਪ ਹੈੱਡ ਕੁਆਰਟਰ ਅੰਮ੍ਰਿਤਸਰ ਵਲੋਂ ਏਕ ਭਾਰਤ ਸ੍ਰੇਸਠ ਭਾਰਤ ਆਨਲਾਈਨ ਸਿਵਰ ਦਾ ਆਯੋਜਨ ਕੀਤਾ ਗਿਆ ਹੈ।
ਹੋਰ ਪੜ੍ਹੋ :-ਹਲਕਾ ਪੂਰਬੀ ਵਿਖੇ ਲਗਾਇਆ ਜਾਵੇਗਾ 66 ਕੇਵੀ ਦਾ ਸਬ-ਸਟੇਸ਼ਨ – ਸਿੱਧੂ
ਕੋਰੋਨਾ ਵਾਇਰਸ ਦੇ ਮੱਦੇ ਨਜਰ ਗਰੁੱਪ ਕਮਾਂਡਰ ਬਿ੍ਰਗੇਡੀਅਰ ਰੋਹਿਤ ਕੁਮਾਰ ਦੇ ਦਿਸਾ ਨਿਰਦੇਸਾਂ ਤਹਿਤ ਅਤੇ ਕਰਨਲ ਵੀ.ਕੇ.ਪੁੰਡੀਰ ਸੇਨਾ ਮੈਡਲ, ਕਰਨਲ ਆਰ.ਐਨ.ਸਿਨਹਾ, ਦੀ ਅਗਵਾਈ ਹੇਠ ਕੈਡਿਟਾਂ ਨੂੰ ਅੱਜ ਵੈਬੀਨਾਰ ਰਾਹੀਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ ਅਤੇ ਆਂਧਰਾ ਪ੍ਰਦੇਸ ਦੇ ਸਭਿਆਚਾਰ, ਤਿਉਹਾਰ ਪਰੰਪਰਾਵਾਂ, ਖਾਣ-ਪੀਣ ਦੀਆਂ ਆਦਤਾਂ, ਰੀਤੀ-ਰਿਵਾਜਾਂ ਨੂੰ ਲੈ ਕੇ ਜਾਣੂ ਕਰਵਾਇਆ ਗਿਆ।
ਲੈਫਟੀਨੈਂਟ ਅਨਿਲ ਕੁਮਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਨਲਾਈਨ ਕੈਂਪ ਰਾਹੀਂ ਪੰਜਾਬ ਅਤੇ ਹਰਿਆਣਾ ਬਾਰੇ ਜਾਣਕਾਰੀ ਬੜੇ ਉਤਸਾਹ ਨਾਲ ਸਾਂਝੀ ਕੀਤੀ ਗਈ। ਕੈਂਪ ਵਿੱਚ ਸਾਰੇ ਕੈਡਿਟਾਂ ਨੇ ਉਤਸਾਹ ਨਾਲ ਭਾਗ ਲਿਆ।