-ਪ੍ਰੀ-ਮੈਟ੍ਰਿਕ ਲਈ ਆਖਰੀ ਮਿਤੀ 30 ਸਤੰਬਰ ਅਤੇ ਪੋਸਟ-ਮੈਟ੍ਰਿਕ ਅਤੇ ਮੈਰਿਟ-ਕਮ-ਮੀਨਸ ਸਕਾਲਰਸ਼ਿਪ ਲਈ 31 ਅਕਤੂਬਰ
ਬਰਨਾਲਾ, 17 ਅਗਸਤ :-
ਸਮਾਜਿਕ ਨਿਆਂ ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਨੇ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ, ਭਾਰਤ ਸਰਕਾਰ ਵਲੋਂ ਪੰਜਾਬ ਦੇ ਸਕੂਲਾਂ ਵਿੱਚ ਸੈਸ਼ਨ 2002-23 ਵਿੱਚ ਪੜ੍ਹ ਰਹੇ ਘੱਟ ਗਿਣਤੀ ਭਾਈਚਾਰੇ ਦੇ ਵਿਦਿਆਰਥੀਆਂ ਤੋਂ ਪ੍ਰੀ-ਮੈਟ੍ਰਿਕ, ਪੋਸਟ-ਮੈਟ੍ਰਿਕ ਅਤੇ ਮੈਰਿਟ-ਕਮ-ਮੀਨਸ ਆਧਾਰਿਤ ਸਕਾਲਰਸ਼ਿਪ ਲਈ ਬਿਨੈ ਪੱਤਰ ਮੰਗੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ ਹਰੀਸ਼ ਨਈਅਰ ਨੇ ਦੱਸਿਆ ਕਿ ਸਕਾਲਰਸ਼ਿਪ ਅਰਜ਼ੀਆਂ ਆਨਲਾਈਨ ਪੋਰਟਲ www.scholarships.gov.in ਜਾਂ ਮੋਬਾਈਲ ਐਪ ਨੈਸ਼ਨਲ ਸਕਾਲਰਸ਼ਿਪ (NSP) ਰਾਹੀਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।
ਯੋਗਤਾ ਦੇ ਮਾਪਦੰਡਾਂ ਬਾਰੇ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੈਨ, ਬੋਧੀ, ਸਿੱਖ, ਪਾਰਸੀ, ਮੁਸਲਿਮ ਅਤੇ ਈਸਾਈ ਵਰਗ ਨਾਲ ਸਬੰਧਤ ਕੋਈ ਵੀ ਵਿਦਿਆਰਥੀ ਵਜ਼ੀਫ਼ਾ ਪ੍ਰਾਪਤ ਕਰ ਸਕਦਾ ਹੈ ਬਸ਼ਰਤੇ ਪ੍ਰੀ-ਮੈਟ੍ਰਿਕ ਲਈ ਉਸ ਦਾ ਪਰਿਵਾਰ 1 ਲੱਖ ਰੁਪਏ ਦੀ ਆਮਦਨ ਸੀਮਾ ਦੀ ਸ਼ਰਤ ਨੂੰ ਪੂਰਾ ਕਰਦਾ ਹੋਵੇ ਜਦਕਿ ਪੋਸਟ-ਮੈਟ੍ਰਿਕ ਦੇ ਮਾਮਲੇ ਵਿੱਚ ਇਹ ਸੀਮਾ 2 ਲੱਖ ਰੁਪਏ ਅਤੇ ਮੈਰਿਟ-ਕਮ-ਮੀਨਜ਼ ਅਧਾਰਤ ਸਕਾਲਰਸ਼ਿਪ ਦੇ ਮਾਮਲੇ ਵਿੱਚ 2.50 ਲੱਖ ਰੁਪਏ ਹੈ। ਇਸ ਤੋਂ ਇਲਾਵਾ, ਬਿਨੈਕਾਰ ਲਈ ਘੱਟੋ-ਘੱਟ ਇੱਕ ਸਾਲ ਦੀ ਮਿਆਦ ਵਾਲੇ ਕੋਰਸ ਵਿੱਚ ਦੇਸ਼ ਵਿੱਚ ਹੀ ਸਰਕਾਰੀ ਜਾਂ
ਮਾਨਤਾ ਪ੍ਰਾਪਤ ਪ੍ਰਾਈਵੇਟ ਯੂਨੀਵਰਸਿਟੀ/ ਇੰਸਟੀਚਿਊਟ/ ਕਾਲਜ/ ਸਕੂਲ ਵਿੱਚ ਪੜ੍ਹਾਈ ਕਰਦਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਬਿਨੈਕਾਰ ਨੇ ਪਿਛਲੀ ਸਾਲਾਨਾ ਬੋਰਡ/ ਕਲਾਸ ਪ੍ਰੀਖਿਆ ਵਿਚ 50 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹੋਣੇ ਚਾਹੀਦੇ ਹਨ।
ਪ੍ਰੀ-ਮੈਟ੍ਰਿਕ ਲਈ ਆਖਰੀ ਮਿਤੀ 30 ਸਤੰਬਰ, 2022 ਹੈ ਜਦੋਂ ਕਿ ਪੋਸਟ-ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ਼ ਆਧਾਰਿਤ ਸਕਾਲਰਸ਼ਿਪ ਲਈ 31 ਅਕਤੂਬਰ, 2022 ਹੈ। ਉਨ੍ਹਾਂ ਕਿਹਾ ਕਿ ਵਧੇਰੇ ਵੇਰਵਿਆਂ ਲਈ, ਯੋਗ ਬਿਨੈਕਾਰ ਆਪਣੀ ਸਬੰਧਤ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।