ਵੋਟਰ ਅਤੇ ਰਾਜਸੀ ਪਾਰਟੀਆਂ ਚੋਣ ਕਮਿਸ਼ਨ ਵੱਲੋਂ ਮੁੱਹਈਆ ਕਰਵਾਏ ਆਨਲਾਈਨ ਪੋਰਟਲਾਂ ਅਤੇ ਐਪਲੀਕੇਸ਼ਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ-ਜ਼ਿਲ੍ਹਾ ਚੋਣ ਅਫ਼ਸਰ

ਸ਼ਿਕਾਇਤਾਂ ਲਈ ਸੀ-ਵਿਜਿਲਰਾਜਸੀ ਪਾਰਟੀਆਂ ਲਈ ਸੁਵਿਧਾ ਪੋਰਟਲਸੁਵਿਧਾ ਕੈਂਡੀਡੇਟ ਐਪ
ਦਿਵਿਆਂਗਾ ਲਈ ਪੀ ਡਬਲਯੂ ਡੀ ਐਪਵੋਟਰਾਂ ਲਈ ਨੈਸ਼ਨਲ ਸਰਵਿਸ ਵੋਟਰ ਪੋਰਟਲਵੋਟਰ ਹੈਲਪਲਾਈਨ ਐਪਵੋਟਰ ਟਰਨਆਊਟ ਐਪ ਤੇ ਨੈਸ਼ਨਲ ਗ੍ਰੀਵੈਂਸ ਸਰਵਿਸਜ਼ ਪੋਰਟਲ

ਅੰਮ੍ਰਿਤਸਰ 18 ਜਨਵਰੀ 2022

ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਮਤਦਾਤਾਵਾਂ ਅਤੇ ਰਾਜਸੀ ਪਾਰਟੀਆਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦੀ ਸਹੂਲਤ ਲਈ ਬਣਾਏ ਆਨਲਾਈਨ ਪੋਰਟਲਾਂ ਅਤੇ ਮੋਬਾਇਲ ਐਪਲੀਕੇਸ਼ਨਾਂ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਈ ਟੀ ਐਪਲੀਕੇਸਸ਼ਨਾਂ ਰਾਹੀਂ ਚੋਣ ਕਮਿਸ਼ਨ ਵੱਲੋਂ ਲੋਕਾਂ ਦੀ ਵੱਡੀ ਭਾਗੀਦਾਰੀ ਦਾ ਰਾਹ ਖੋਲ੍ਹਦਿਆਂ ਸਮੁੱਚੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵਧਾਈ ਹੈ।

ਹੋਰ ਪੜ੍ਹੋ :-ਜ਼ਿਲ੍ਹੇ ਵਿੱਚ ਫੌਜੀ ਰੰਗ ਦੀਆਂ ਵਰਦੀਆਂ, ਬੈਚ, ਟੋਪੀ, ਬੈਲਟਾਂ ਆਦਿ ਦੀ ਖਰੀਦ ਵੇਚ ‘ਤੇ ਪਾਬੰਦੀ

ਉਨ੍ਹਾਂ ਦੱਸਿਆ ਇਨ੍ਹਾਂ ਅਆਨਲਾਈਨ ਪੋਰਟਲਾਂ ਅਤੇ ਮੋਬਾਇਲ ਐਪਲੀਕੇਸ਼ਨਾਂ ਵਿੱਚ ਸ਼ਿਕਾਇਤਾਂ ਲਈ ਸੀ-ਵਿਜਿਲਰਾਜਸੀ ਪਾਰਟੀਆਂ ਲਈ ਸੁਵਿਧਾ ਪੋਰਟਲਸੁਵਿਧਾ ਕੈਂਡੀਡੇਟ ਐਪਦਿਵਿਆਂਗਾ ਲਈ ਪੀ ਡਬਲਯੂ ਡੀ ਐਪਵੋਟਰਾਂ ਲਈ ਨੈਸ਼ਨਲ ਸਰਵਿਸ ਵੋਟਰ ਪੋਰਟਲਵੋਟਰ ਹੈਲਪਲਾਈਨ ਐਪਵੋਟਰ ਟਰਨਆਊਟ ਐਪ ਤੇ ਨੈਸ਼ਨਲ ਗ੍ਰੀਵੈਂਸ ਸਰਵਿਸਜ਼ ਪੋਰਟਲ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਮੋਬਾਇਲ ਅਧਾਰਿਤ ਸੀ ਵਿਜਿਲ ਐਪ ਆਮ ਲੋਕਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਆਨਲਾਈਨ ਸ਼ਿਕਾਇਤ ਦਾ ਮੰਚ ਮੁਹੱਈਆ ਕਰਦੀ ਹੈ। ਇਸ ਐਪ ਨੂੰ ਮੋਬਾਇਲ ਤੇ ਡਾਊਬਲੋਡ ਕਰਕੇਕੋਈ ਵੀ ਵਿਅਕਤੀ ਕਿਸੇ ਵੀ ਥਾਂ ਤੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਫ਼ੋਟੋ ਜਾਂ ਵੀਡਿਓ ਅਪਲੋਡ ਕਰ ਸਕਦਾ ਹੈਜਿਸ ਤੇ 100 ਮਿੰਟ ਚ ਕਾਰਵਾਈ ਮੁਕੰਮਲ ਕੀਤੀ ਜਾਂਦੀ ਹੈ। ਇਹ ਐਪ ਐਂਡਰਾਇਡ ਅਤੇ ਐਪਲ ਦੋਵਾਂ ਪਲੇਟਫ਼ਾਰਮਾਂ ਤੇ ਮੌਜੂਦ ਹੈ।

ਸੁਵਿਧਾ ਪੋਰਟਲ ਨੂੰ ਆਨਲਾਈਨ ਨਾਮਜ਼ਦਗੀ ਤੇ ਮਨਜ਼ੂਰੀ ਆਦਿ ਲਈ ਰਾਜਸੀ ਪਾਰਟੀਆਂ/ਉਮੀਦਵਾਰਾਂ ਲਈ ਬਹੁਤ ਹੀ ਢੁਕਵਾਂ ਮੰਚ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ https://suvidha.eci.gov.in/  ’ਤੇ ਜਾ ਕੇ ਉਮੀਦਵਾਰ ਆਪਣਾ ਅਕਾਊਂਟ ਬਣਾ ਕੇ ਨਾਮਜ਼ਦਗੀ ਨਾਲ ਸਬੰਧਤ ਪ੍ਰਕਿਰਿਆ ਨੂੰ ਸੁਖਾਲਾ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਆਨਲਾਈਨ ਭਰਨ ਤੋਂ ਇਲਾਵਾ ਜ਼ਮਾਨਤੀ ਰਾਸ਼ੀ ਜਮ੍ਹਾਂ ਕਰਵਾਉਣ ਅਤੇ ਰਿਟਰਨਿੰਗ ਅਫ਼ਸਰ ਅੱਗੇ ਪੇਸ਼ ਹੋਣ ਲਈ ਅਗਾਊੂਂ ਸਮਾਂ ਲੈਣ ਵਿੱਚ ਇਹ ਆਨਲਾਈਨ ਪੋਰਟਲ ਬੜਾ ਸਹਾਇਕ ਸਿੱਧ ਹੋਵੇਗਾ।

ਉਨ੍ਹਾਂ ਦੱਸਿਆ ਕਿ ਇੱਕ ਵਾਰ ਆਨਲਾਈਨ ਨਾਮਜ਼ਦਗੀ ਫ਼ਾਰਮ ਭਰਨ ਉਪਰੰਤਉਮੀਦਵਾਰ ਇਸ ਦਾ ਪਿ੍ਰੰਟ ਲੈ ਕੇਉਸ ਨੂੰ ਤਸਦੀਕ ਕਰਵਾ ਕੇ ਅਤੇ ਲੋੜੀਂਦੇ ਦਸਤਾਵੇਜ਼ ਨਾਲ ਲਗਾ ਕੇਇਸ ਨੂੰ ਰਿਟਰਨਿੰਗ ਅਫ਼ਸਰ ਅੱਗੇ ਜਾ ਕੇ ਨਿੱਜੀ ਤੌਰ ਤੇ ਪੇਸ਼ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਤੋਂ ਇਲਾਵਾ ਨਾਮਜ਼ਦਗੀ ਦੀ ਆਫ਼ਲਾਈਨ ਪ੍ਰਕਿਰਿਆ ਵੀ ਮੌਜੂਦ ਹੈ ਪਰੰਤੂ ਆਨਲਾਈਨ ਫ਼ਾਰਮ ਭਰਨ ਨਾਲ ਗ਼ਲਤੀਆਂ ਦੀ ਗੁੰਜਾਇਸ਼ ਬਹੁਤ ਹੀ ਘੱਟ ਜਾਵੇਗੀ।

ਉਨ੍ਹਾਂ ਦੱਸਿਆ ਕਿ ਸੁਵਿਧਾ ਪੋਰਟਲ ਦਾ ਦੂਸਰਾ ਲਾਭ ਉਮੀਦਵਾਰਾਂ/ਰਾਜਸੀ ਪਾਰਟੀਆਂ ਨੂੰ ਮੀਟਿੰਗਾਂਰੈਲੀਆਂਲਾਊਡ ਸਪੀਕਰਾਂਆਰਜ਼ੀ ਚੋਣ ਦਫ਼ਤਰਾਂ ਲਈ ਮਨਜ਼ੂਰੀਆਂ ਲੈਣ ਚ ਵੀ ਆਸਾਨੀ ਹੋਣਾ ਹੈਜਿਸ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ।

ਜ਼ਿਲ੍ਹਾ ਚੋਣ ਅਫਸਰ ਅਨੁਸਾਰ ਗੂਗਲ ਪਲੇਅ ਸਟੋਰ ਤੇ ਉਪਲਬਧ ਸੁਵਿਧਾ ਕੈਂਡੀਡੇਟ ਐਪ ਕੋਵਿਡ-19 ਦੇ ਮੱਦੇਨਜ਼ਰ ਮੀਟਿੰਗਾਂ/ਰੈਲੀਆਂ ਲਈ ਜਨਤਕ ਥਾਂਵਾਂ ਦੀ ਉਪਲਬਧਤਾ ਨੂੰ ਆਸਾਨ ਬਣਾਏਗੀ। ਇਸ ਨਾਲ ਨਾਮਜ਼ਦਗੀ ਅਤੇ ਮਨਜ਼ੂਰੀ ਦੀ ਸਥਿਤੀ ਨੂੰ ਵੀ ਜਾਣਿਆ ਜਾ ਸਕੇਗਾ।

ਕੈਂਡੀਡੇਟ ਐਫ਼ੀਡੇਵਿਟ ਪੋਰਟਲ’ ਨੂੰ ਵੋਟਰਾਂ ਲਈ ਪਾਰਦਰਸ਼ਤਾ ਦਾ ਇੱਕ ਹੋਰ ਮਹੱਤਵਪੂਰਣ ਮੰਚ ਕਰਾਰ ਦਿੰਦਿਆਂ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ https://affidavit.eci.gov.in/  ਰਾਹੀਂ ਕਿਸੇ ਵੀ ਹਲਕੇ ਚ ਚੋਣ ਲੜ ਰਹੇ ਸਮੂਹ ਉਮੀਦਵਾਰਾਂ ਦੀ ਸੂਚੀਉਨ੍ਹਾਂ ਦੇ ਵੇਰਵੇਨਾਮਜ਼ਦਗੀ ਸਥਿਤੀ ਅਤੇ ਉਨ੍ਹਾ ਵੱਲੋਂ ਲਾਏ ਗਏ ਹਲਫ਼ੀਆ ਬਿਆਨ ਆਮ ਲੋਕਾਂ ਦੀ ਪਹੁੰਚ ਚ ਹੋਣਗੇ।

ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ ਤੇ ਮੌਜੂਦ ਪੀ ਡਬਲਯੂ ਡੀ ਐਪ’ ਨੂੰ ਦਿਵਿਆਂਗ ਵੋਟਰਾਂ ਲਈ ਬਹੁਤ ਹੀ ਲਾਭਦਾਇਕ ਕਰਾਰ ਦਿੰਦਿਆਂ ਉਨ੍ਹਾ ਦੱਸਿਆ ਕਿ ਇਸ ਐਪਲੀਕੇਸ਼ਨ ਦੇ ਮਾਧਿਅਮ ਰਾਹੀਂ ਮੋਬਾਇਲ ਤੇ ਹੀ ਦਿਵਿਆਂਗ ਵੋਟਰਾਂ ਦੀ ਸ਼ਨਾਖ਼ਤਨਵਾਂ ਵੋਟ ਬਣਵਾਉਣਮਤਦਾਤਾ ਫ਼ੋਟੋ ਸ਼ਨਾਖ਼ਤੀ ਕਾਰਡ ਚ ਦਰਸੁਤੀਮਤਦਾਨ ਵਾਲੇ ਦਿਨ ਵ੍ਹੀਲਚੇਅਰ ਦੀ ਲੋੜ ਆਦਿ ਬਾਰੇ ਮੱਦਦ ਕਰੇਗੀ।

ਵੋਟਰ ਟਰਨਆਊਟ ਐਪ’ ਜੋ ਕਿ ਗੂਗਲ ਸਟੋਰ ਤੇ ਉਪਲਬਧ ਹੈਨੂੰ ਮਤਦਾਨ ਵਾਲੇ ਦਿਨ ਆਮ ਲੋਕਾਂਰਾਜਸੀ ਪਾਰਟੀਆਂ ਅਤੇ ਮੀਡੀਆ ਲਈ ਲਾਭਕਾਰੀ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਐਪ ਦੀ ਮੱਦਦ ਨਾਲ ਕਿਹੜੇ ਹਲਕੇ ਚ ਕਿੰਨਾ ਮਤਦਾਨ ਹੋਇਆਬਾਰੇ ਜਾਣਕਾਰੀ ਮੋਬਾਇਲ ਤੇ ਹੀ ਮੁਹੱਈਆ ਹੋ ਜਾਵੇਗੀ।

ਇਸੇ ਤਰ੍ਹਾਂ ਨਤੀਜਿਆਂ ਵਾਲੇ ਦਿਨ ਲੋਕਾਂ ਅਤੇ ਰਾਜਸੀ ਪਾਰਟੀਆਂ ਦੀ ਉਤਸੁਕਤਾ ਨੂੰ ਸ਼ਾਂਤ ਕਰਨ ਲਈ ਬਣਾਈ ਗਈ ਈ ਸੀ ਆਈ ਰਿਜ਼ਲਟਸ ਵੈਬਸਾਈਟ’ http://results.eci.gov.in/  ਰਾਹੀਂ ਰੁਝਾਨਾਂ ਅਤੇ ਨਤੀਜਿਆਂ ਦੀ ਮੋਬਾਇਲ/ਕੰਪਿਊਟਰ ਬ੍ਰਾਊਜ਼ਰਾਂ ਤੇ ਲਾਈਵ ਅਪਡੇਟ ਦਾ ਪ੍ਰਬੰਧ ਕੀਤਾ ਗਿਆ ਹੈ।

ਨੈਸ਼ਨਲ ਵੋਟਰ ਸਰਵਿਸ ਪੋਰਟਲ https://www.nvsp.in/  ਨੂੰ ਇੱਕ ਹੋਰ ਮਹਤੱਵਪੂਰਣ ਪੋਰਟਲ ਕਰਾਰ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਪੋਰਟਲ ਰਾਹੀਂ ਮਤਦਾਤਾ ਸੂਚੀਆਂਮਤਦਾਤਾ ਸ਼ਨਾਖ਼ਤੀ ਕਾਰਡ ਬਣਵਾਉਣ ਲਈ ਬਿਨੇਮਤਦਾਤਾ ਕਾਰਡ ਚ ਦਰੁਸਤੀਚੋਣ ਬੂਥਵਿਧਾਨ ਸਭਾ ਹਲਕਾ ਅਤੇ ਲੋਕ ਸਭਾ ਹਲਕਾ ਨਾਲ ਸਬੰਧਤ ਜ਼ਰੂਰੀ ਜਾਣਕਾਰੀਆਂ ਹਾਸਲ ਕਰਨ ਤੋਂ ਇਲਾਵਾ ਬੂਥ ਲੈਵਲ ਅਫ਼ਸਰਾਂਮਤਦਾਤਾ ਰਜਿਸਟ੍ਰੇਸ਼ਨ ਅਫ਼ਸਰਾਂ ਦੀਆਂ ਸੂਚੀਆਂ ਸਮੇਤ ਹੋਰ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਇਸੇ ਤਰ੍ਹਾਂ ਵੋਟਰ ਪੋਰਟਲ’  https://voterportal.eci.gov.in/  ਰਾਹੀਂ ਵੀ ਮਤਦਾਤਾ ਰਜਿਸਟ੍ਰੇਸ਼ਨਸੋਧਵੋਟ ਕਟਵਾਉਣ ਤੇ ਪਤਾ ਤਬਦੀਲ ਕਰਨ ਜਿਹੀਆਂ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ।

ਵੋਟਰ ਹੈਲਪਲਾਈਨ ਐਪ’ ਉਕਤ ਸਾਰੀਆਂ ਸੁਵਿਧਾਵਾਂ ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ ਰਾਹੀਂ ਉਪਲਬਧ ਮੋਬਾਇਲ ਵਰਸ਼ਨ ਹੋਵੇਗਾ ਜਿਸ ਵਿੱਚ ਵੋਟਰ ਰਜਿਸਟ੍ਰੇਸ਼ਨਸ਼ਿਕਾਇਤਈ ਵੀ ਐਮ ਜਾਣਕਾਰੀਚੋਣਨਤੀਜਿਆਂ ਅਤੇ ਉਮੀਦਵਾਰਾਂ ਬਾਰੇ ਜਾਣਕਾਰੀ ਉਪਲਬਧ ਹੋਵੇਗੀ।  ਇਸ ਤੋਂ ਇਲਾਵਾ ਨੋਅ ਯੂਅਰ ਕੈਨਡੀਡੇਟ’ ਐਪ ਵੀ ਜਲਦ ਉਮੀਦਵਾਰਾਂ ਦੀ ਜਾਣਕਾਰੀ ਸਮੇਤ ਅਪਰਾਧਿਕ ਪਿਛੋਕੜ ਵੀ ਉਪਲਬਧ ਹੋਵੇਗੀ ਤਾਂ ਜੋ ਮਤਦਾਤਾ ਆਪਣੇ ਉਮੀਦਵਾਰ ਬਾਰੇ ਹਰੇਕ ਜਾਣਕਾਰੀ ਰੱਖ ਸਕੇ।

ਇਸੇ ਤਰ੍ਹਾਂ ਨੈਸ਼ਨਲ ਗ੍ਰੀਵੈਂਸ ਸਰਵਿਸਜ਼ ਪੋਰਟਲ’ https://eci-citizenservices.eci.nic.in   ਰਾਹੀਂ ਲੋਕਾਂ ਨੂੰ ਆਪਣੀ ਸੂਚਨਾਫੀਡਬੈਕਸੁਝਾਅ ਅਤੇ ਸ਼ਿਕਾਇਤਾਂ ਦਰਜ ਕਰਵਾਉਣ ਲਈ ਬਹੁਤ ਹੀ ਢੁਕਵਾਂ ਮੰਚ ਪ੍ਰਦਾਨ ਕਰੇਗਾਕਿਉਂ ਜੋ ਸਾਰੇ ਚੋਣ ਅਫ਼ਸਰਜ਼ਿਲ੍ਹਾ ਚੋਣ ਅਫ਼ਸਰਮੁੱਖ ਚੋਣ ਅਫ਼ਸਰ ਅਤੇ ਭਾਰਤੀ ਚੋਣ ਕਮਿਸ਼ਨ ਇਸ ਪ੍ਰਣਾਲੀ ਦਾ ਅੰਗ ਹੋਣ ਕਾਰਨ ਇਸ ਮੰਚ ਤੇ ਆਈਆਂ ਸ਼ਿਕਾਇਤਾਂ ਤੁਰੰਤ ਸਬੰਧਤ ਅਧਿਕਾਰੀ ਕੋਲ ਪੁੱਜ ਜਾਣਗੀਆਂ। ਇਸ ਪੋਰਟਲ ਤੇ ਲਾਗਇੰਨ ਕਰਨ ਲਈ ਯੂਜ਼ਰ ਰਜਿਸਟ੍ਰੇਸ਼ਨ’ ਕਰਨੀ ਪਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਆਮ ਲੋਕਾਂਮਤਦਾਤਾਵਾਂਚੋਣ ਲੜ ਰਹੀਆਂ ਸਿਆਸੀ ਪਾਰਟੀਆਂ/ਉਮੀਦਵਾਰਾਂ ਨੂੰ ਇਨ੍ਹਾਂ ਆਈ ਟੀ ਐਪਲੀਕੇਸ਼ਨਾਂ (ਪੋਰਟਲ ਤੇ ਮੋਬਾਇਲ ਫਟ ਐਪਸ) ਦਾ ਵਧ ਤੋਂ ਵਧ ਲਾਭ ਲੈਣ ਦੀ ਅਪੀਲ ਕੀਤੀ ਹੈ ਤਾਂ ਜੋ ਆਨਲਾਈਨ ਮੰਚ ਦੀ ਵਰਤੋਂ ਕਰਦਿਆਂਕੋਵਿਡ-19 ਖ਼ਿਲਾਫ਼ ਜੰਗ ਨੂੰ ਵੀ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।

Spread the love