ਰੂਪਨਗਰ, 11 ਜਨਵਰੀ 2022
ਵਿਧਾਨ ਸਭਾ ਚੋਣਾਂ-22 ਦੇ ਮੱਦੇਨਜਰ ਮੁੱਖ ਚੋਣ ਕਮਿਸ਼ਨਰ, ਪੰਜਾਬ ਜੀ ਦੀ ਹਦਾਇਤਾਂ ਅਨੁਸਾਰ ਸਵੀਪ ਗਤੀਵੀਧਿਆਂ ਤਹਿਤ ਸਕੂਲਾਂ ਅਤੇ ਕਾਲਜ਼ਾਂ ਦੇ ਬੱਚਿਆਂ ਦੇ ਆਨਲਾਈਨ ਪੋਸਟਰ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਸੋਨਾਲੀ ਗਿਰਿ ਵਲੋਂ ਦੱਸਿਆ ਗਿਆ ਕਿ ਭਾਗ ਲੈਣ ਵਾਲੇ ਬੱਚੇ ਮੁੱਖ ਚੋਣ ਅਫ਼ਸਰ, ਪੰਜਾਬ ਜੀ ਨੂੰ ਸ਼ੋਸ਼ਲ ਮੀਡੀਆ ਜਿਵੇਂ ਕਿ ਇੰਸਟਾਗ੍ਰਾਮ, ਫ਼ੇਸਬੁਕ ਜਾਂ ਟਵਿੱਟਰ ਉੱਤੇ @ਸੀਈਓਪੰਜਾਬ ਲਿੱਖ ਕੇ ਟੈਗ ਕਰ ਸਕਦੇ ਹਨ।
ਹੋਰ ਪੜ੍ਹੋ :-ਉਮੀਦਵਾਰਾਂ ਦੇ ਚੋਣ ਖਰਚੇ ਉਤੇ ਅੱਖ ਰੱਖਣ ਲਈ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਗਠਿਤ
ਉਨ੍ਹਾਂ ਦੱਸਿਆ ਕਿ ਆਪਣੇ ਪੋਸਟਰ ਅਪਲੋਡ ਕਰਦੇ ਸਮੇਂ ਆਪਣੇ ਪੋਸਟਰ ਬਾਰੇ ਕੁਝ ਸਤਰਾਂ ਲਿਖਣ ਅਤੇ #ਪੰਜਾਬਵੋਟਜ਼2022 ਟੈਗ ਦੀ ਵਰਤੋਂ ਕਰਨ।
ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਪੋਸਟਰ ਅਪਲੋਡ ਕਰਨ ਸਮੇਂ ਧਿਆਨ ਰੱਖੇ ਜਾਵੇ ਕਿ ਪੋਸਟਰ ਸਾਫ਼ ਸਾਫ਼ ਦਿਖਾਈ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਰਾਜਨੀਤਕ ਪਾਰਟੀ ਜਾਂ ਧਰਮ ਬਾਰੇ ਸਿੱਧਾ ਜਾਂ ਅਸਿੱਧਾ ਹਵਾਲਾ ਕਰਨ ਵਾਲੇ ਪੋਸਟਰਾਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।
ਕੈਪਸਨ: ਗਗਨਜੋਤ ਸਿੰਘ ਐਸ ਜੀ ਐਸ ਖਾਲਸਾ ਸੀ ਸੈ ਸਕੂਲ, ਸ਼੍ਰੀ ਅਨੰਦਪੁਰ ਸਾਹਿਬ