ਸਰਕਾਰੀ ਕਾਲਜ ਅਬੋਹਰ ਵਿਚ ਦਾਖਲੇ ਲਈ ਆਨਲਾਈਨ ਰਜਿਸਟੇ੍ਰਸ਼ਨ ਸ਼਼ੁਰੂ

ਅਬੋਹਰ,ਫਾਜਿਲਕਾ, 14 ਜੁਲਾਈ :-
ਸਰਕਾਰੀ ਕਾਲਜ ਅਬੋਹਰ ਵਿਚ ਅੰਡਰ ਗੈ੍ਰਜੁਏਟ ਕੋਰਸਾਂ ਵਿਚ ਦਾਖਲੇ ਲਈ ਆਨਲਾਈਨ ਰਜਿਸਟੇ੍ਰਸ਼ਨ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਕਾਲਜ ਦੀ ਪ੍ਰਿੰਸੀਪਲ ਕਮ ਡੀਡੀਓ ਸ੍ਰੀਮਤੀ ਸਤਵੰਤ ਕੌਰ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਾਲਜ ਵਿਚ ਬੀਏ ਅਤੇ ਬੀਕਾਮ ਵਿਚ ਦਾਖਲੇ ਹੋਣਗੇ। ਉਨ੍ਹਾਂ ਨੇ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਦਾ ਸੱਦਾ ਦਿੱਤਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਲਜ ਇੰਚਾਰਜ ਡਾ: ਪ੍ਰਦੀਪ ਸਿੰਘ ਨੇ ਦੱਸਿਆ ਕਿ ਚਾਹਵਾਨ ਵਿਦਿਆਰਥੀ ਪੋਰਟਲ https://admission.punjab.gov.in/ਤੇ ਜਾ ਕੇ ਆਪਣੀ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਲਿੰਕ ਤੇ ਵਿਦਿਆਰਥੀ ਜਿ਼ਲ੍ਹਾ ਵਾਰ ਆਪਣੀ ਪਸੰਦ ਦਾ ਕਾਲਜ ਵੇਖ ਕੇ ਉਸ ਕਾਲਜ ਵਿਚ ਉਪਲਬੱਧ ਕੋਰਸਾਂ ਦੀ ਚੋਣ ਕਰਕੇ ਆਪਣੀ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ ਅਤੇ ਨਾਲ ਹੀ ਉਹ ਉਪਲਬੱਧ ਸੀਟਾਂ ਅਤੇ ਕਾਲਜ ਦਾ ਪੂਰਾ ਪ੍ਰੋਸਪੈਕਟਸ ਵੀ ਇਸ ਪੋਰਟਲ ਤੇ ਵੇਖ ਸਕਦੇ ਹਨ।
ਅਬੋਹਰ ਦੇ ਸਰਕਾਰੀ ਕਾਲਜ ਵਿਚ ਉਪਲਬੱਧ ਸੀਟਾਂ ਦੀ ਜਾਣਕਾਰੀ ਦਿੰਦਿਆਂ ਉ੍ਹਨਾਂ ਨੇ ਦੱਸਿਆ ਕਿ ਇਸ ਸਾਲ ਬੀਏ ਪਹਿਲਾਂ ਸਾਲ ਵਿਚ 320, ਬੀਕਾਮ ਪਹਿਲਾ ਸਾਲ ਵਿਚ 70 ਅਤੇ ਬੀਕਾਮ ਦੂਜਾ ਸਾਲ ਵਿਚ ਸਿਰਫ 10 ਸੀਟਾਂ ਦਾਖਲੇ ਲਈ ਉਪਲਬੱਧ ਹਨ।ਇੱਥੇ ਇਹ ਵੀ ਜਿਕਰਯੋਗ ਹੈ ਕਿ ਅਬੋਹਰ ਦਾ ਸਰਕਾਰੀ ਕਾਲਜ ਆਪਣੀ ਨਵੀਂ ਇਮਾਰਤ ਵਿਚ ਤਬਦੀਲ ਹੋ ਗਿਆ ਹੈ।