ਅਗਨੀਵੀਰਾਂ ਦੀ ਆਨਲਾਈਨ ਰਜਿਸਟ੍ਰੇਸ਼ਨ 16 ਫ਼ਰਵਰੀ ਤੋਂ ਸ਼ੁਰੂ ਹੋਈ: ਡਿਪਟੀ ਕਮਿਸ਼ਨਰ

Preeti Yadav
Dr. Preeti Yadav
ਰੂਪਨਗਰ, 18 ਫ਼ਰਵਰੀ 2023
ਭਾਰਤੀ ਫੌਜ ਵਿੱਚ ਅਗਨੀਪਥ ਸਕੀਮ ਅਧੀਨ ਅਗਨੀਵੀਰਾਂ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਮਿਤੀ 16 ਫਰਵਰੀ 2023 ਤੋਂ ਸ਼ੁਰੂ ਹੋ ਚੁੱਕੀ ਹੈ ਜੋ ਕਿ 15 ਮਾਰਚ 2023 ਤੱਕ ਚੱਲੇਗੀ।

ਹੋਰ ਪੜ੍ਹੋ – ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ 9 ਪਿਸਟਲ ਤੇ 20 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਭਾਰਤੀ ਫੌਜ ਵੱਲੋਂ ਅਗਨੀਵੀਰ ਟ੍ਰੇਡਜ਼ਮੈਨ (8ਵੀਂ ਲੈਵਲ) ਲਈ ਅੱਠਵੀਂ ਪਾਸ (ਘੱਟੋ ਘੱਟ 33 ਪ੍ਰਤੀਸ਼ਤ ਅੰਕ ਹਰੇਕ ਵਿਸ਼ੇ ਵਿੱਚੋਂ ਲਾਜ਼ਮੀ ਹਨ), ਅਗਨੀਵੀਰ ਟ੍ਰੇਡਜ਼ਮੈਨ (10ਵੀਂ ਲੈਵਲ) ਲਈ ਘੱਟੋ ਘੱਟ 33 ਪ੍ਰਤੀਸ਼ਤ ਅੰਕ ਹਰੇਕ ਵਿਸ਼ੇ ਵਿੱਚੋਂ ਲਾਜ਼ਮੀ ਹਨ।
ਉਨ੍ਹਾਂ ਦੱਸਿਆ ਕਿ ਅਗਨੀਵੀਰ ਕਲਰਕ/ਸਟੋਰ ਕੀਪਰ (ਟੈਕਨੀਕਲ) ਆਲ ਆਰਮਜ਼ ਲਈ 12ਵੀਂ ਪਾਸ (ਉਵਰਆਲ ਅੰਕ 60 ਪ੍ਰਤੀਸ਼ਤ ਲਾਜਮੀ ਹਨ ਅਤੇ ਹਰੇਕ ਵਿਸ਼ੇ ਵਿੱਚ ਘੱਟੋ ਘੱਟ 50 ਪ੍ਰਤੀਸ਼ਤ ਅੰਕ ਲਾਜ਼ਮੀ ਹਨ। ਅਗਨੀਵੀਰ ਜਨਰਲ ਡਿਊਟੀ ਲਈ 10ਵੀਂ ਪਾਸ ਅਤੇ ਘੱਟੋ ਘੱਟ ਉਵਰਆਲ 45 ਪ੍ਰਤੀਸ਼ਤ ਅਤੇ ਹਰੇਕ ਵਿਸ਼ੇ ਵਿੱਚ ਘੱਟੋ ਘੱਟ 33 ਪ੍ਰਤੀਸ਼ਤ ਅੰਕ ਲਾਜ਼ਮੀ ਹਨ। ਫੌਜ ਵਿੱਚ ਭਰਤੀ ਦੇ ਚਾਹਵਾਨ ਉਮੀਦਵਾਰ ਜਿਹਨਾਂ ਦਾ ਜਨਮ 1 ਅਕਤੂਬਰ 2002 ਤੋਂ 1 ਅਪ੍ਰੈਲ 2006 ਦੇ ਦੌਰਾਨ ਹੈ,  ਅਸਾਮੀਆਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰ ਦੀ ਲੰਬਾਈ ਘੱਟੋ ਘੱਟ 170 ਸੈਂਟੀਮੀਟਰ, ਭਾਰ ਲੰਬਾਈ ਅਨੁਸਾਰ ਅਤੇ ਛਾਤੀ 77-82 ਸੈਂਟੀਮੀਟਰ ਹੋਣੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਮੀਦਵਾਰ ਭਾਰਤੀ ਫੌਜ ਦੀ ਅਧਿਕਾਰਤ ਵੈਬਸਾਈਟ www.joinindianarmy.nic.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਭਰਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਲੈ ਸਕਦੇ ਹਨ।
Spread the love