ਚੰਡੀਗੜ, 7 ਜੁਲਾਈ,2021-
ਮਾਲ ਵਿਭਾਗ, ਪੰਜਾਬ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਂਟੀਨੈਂਸ ਸਬੰਧੀ ਕੁਝ ਗਤੀਵਿਧੀਆਂ ਕਾਰਨ ਵੈਬਸਾਈਟ (https://igrpunjab.gov.in) ਉੱਤੇ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਲਈ ਆਨਲਾਈਨ ਸੇਵਾਵਾਂ 9 ਜੁਲਾਈ, 2021 (ਸ਼ਾਮ 7 ਵਜੇ) ਤੋਂ 12 ਜੁਲਾਈ, 2021 (ਸਵੇਰੇ 8 ਵਜੇ ਤੱਕ) ਉਪਲਬਧ ਨਹੀਂ ਹੋਣਗੀਆਂ।
ਉਨਾਂ ਦੱਸਿਆ ਕਿ ਇਸ ਦੌਰਾਨ ਸਲੋਟਸ ਦੀ ਆਨਲਾਈਨ ਬੁਕਿੰਗ ਦੀ ਸਹੂਲਤ ਵੀ ਉਪਲਬਧ ਨਹੀਂ ਹੋਵੇਗੀ।
ਬੁਲਾਰੇ ਨੇ ਦੱਸਿਆ ਕਿ ਇਸ ਸੇਵਾ ਦੀ ਅਸਥਾਈ ਤੌਰ ‘ਤੇ ਅਣ-ਉਪਲਬਧਤਾ ਕਾਰਨ ਹੋਈ ਕਿਸੇ ਵੀ ਅਸੁਵਿਧਾ ਦਾ ਖੇਦ ਹੈ।