ਫਾਜ਼ਿਲਕਾ 12 ਮਈ :-
ਜਨਰਲ ਮੈਨੇਜਰ ਉਦਯੋਗ ਸ੍ਰੀਮਤੀ ਸੁਸ਼ਮਾ ਕਟਯਾਲ ਨੇ ਦੱਸਿਆ ਕਿ ਟੈਕਸਟਾਈਲ ਅਤੇ ਗਾਰਮੈਂਟ ਉਦਯੋਗ ਦੇ ਖੇਤਰ ਵਿੱਚ ਸਿਖਲਾਾਈ ਪ੍ਰਾਪਤ ਪੇਸ਼ੇਵਰਾਂ ਦੀ ਲੋੜ ਨੂੰ ਸਮਝਦੇ ਹੋਏ ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਸਰਕਾਰ ਨੇ 1995 ਵਿੱਚ ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਦੀ ਸਥਾਪਪਨਾ ਕੀਤੀ। ਉਦਦੋਗ ਵਿੱਚ ਵਧੇਰੇ ਸਮਰੱਥ ਅਤੇ ਬਿਹਤਰ ਸਹੂਲਤਾ ਪ੍ਰਦਾਨ ਕਰਨ ਲਈ, ਐਨਆਈਆਈਐਫਟੀ ਦਾ ਇੱਕ ਨਵਾਂ ਕੇਂਦਰ ਗੁਰੂ ਗੋਬਿੰਦ ਸਿੰਘ ਐਵੇਨਿਊ, ਜਲੰਧਰ ਵਿਖੇ ਚੱਲ ਰਿਹਾ ਹੈ। ਇਸ ਕੇਂਦਰ ਵਿੱਚ ਇੱਕ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਹੈ, ਜਿਸ ਵਿੱਚ ਅਤਿ-ਆਧੁਨਿਕ ਸੁਵਿਧਾਵਾਂ ਚੰਗੀ ਤਰ੍ਹਾਂ ਲੈਸ ਲੈਬ ਹਨ ਜੋ ਕਿ ਉਦਯੋਗ ਦੀਆਂ ਸਾਰੀਆਂ ਜਰੂਰਤਾਂ ਨੂੰ ਪੂਰਾ ਕਰਦਾ ਹੈ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਨਾਲ ਤੁਲਨਾਯੋਗ ਗਿਆਨ ਪ੍ਰਦਾਨ ਕਰਨ ਦੀ ਕੋਸ਼ਿਸ ਕਰਦਾ ਹੈ। ਐਨਆਈਐਫਟੀ ਜਲੰਧਰ ਦਾ ਟੀਚਾ ਚਾਹਵਾਨਾਂ ਨੂੰ ਫੈਸ਼ਨ ਉਦਯੋਗ ਦੇ ਵੱਖ-ਵੱਖ ਖੇਤਰਾਂ ਵਿੱਚ ਨੌਕਰੀ ਦੇ ਮੌਕੇ ਪ੍ਰਦਾਨ ਕਰਦੇ ਹੋਏ ਫੈਸ਼ਨ ਉਦਯੋਗ ਦੀ ਇੱਕ ਸੰਪੂਰਨ ਸਮਝ ਪ੍ਰਦਾਨ ਕਰਵਾਨਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਨਾਲ ਮਾਨਤਾ ਪ੍ਰਾਪਤ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਭਾਰਤ ਸਰਕਾਰ ਦੁਆਰਾ ਪ੍ਰਵਾਨਿਤ ਇਹ ਕੇਂਦਰ ਤਿੰਨ ਸਾਲਾਂ ਦੇ ਡਿਗਰੀ ਕੋਰਸ ਬੀ ਐਸ ਸੀ ਫੈਸ਼ਨ ਡਿਜਾਈਨ ਦੀ ਪੇਸ਼ਕਸ਼ ਕਰ ਰਿਹਾ ਹੈ।
ਉਨ੍ਹਾਂ ਕਿਾ ਕਿ ਉਹ ਉਮੀਦਵਾਰ ਜਿਨ੍ਹਾਂ ਨੇ ਕਿਸੇ ਵੀ ਸਟ੍ਰੀਮ ਵਿੱਚ ਬਾਰ੍ਹਵੀ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੈ ਜਾਂ ਕਿਸੇ ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ/ਕੌਂਸਲ ਜਾਂ ਜਨਰਲ ਸਰਟੀਫਿਕੇਟ ਐਜੂਕੇਸ਼ਨ(ਜੀ.ਸੀ.ਈ) ਪ੍ਰੀਖਿਆ(ਲੰਡਨ/ਕੈਂਬਰਿਜ/ਸ਼੍ਰੀਲੰਕਾ) ਦੁਆਰਾ ਅਡਵਾਂਸ(ਏ) ਪੱਧਰ ਜਾਂ ਘੱਟੋ-ਘੱਟ ਨੈਸ਼ਨਲ ਓਪਨ ਸਕੂਲ ਦੁਆਰਾ ਆਯੋਜਿਤ ਸੀਨੀਅਰ ਸੈਕੰਡਰੀ ਪ੍ਰੀਖਿਆ ਵਿੱਚ ਏ ਪਾਸ ਗੇ੍ਰਡ ਦੁਆਰਾ ਆਯੋਜਿਤ ਪੰਜ ਵਿਸ਼ਿਆ ਵਿੱਚ ਜਾਂ ਏਆਈਸੀਟੀਈ ਜਾਂ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਦੁਆਰਾ ਮਾਨਤਾ ਪ੍ਰਾਪਤ 3 ਜਾਂ 4 ਸਾਲਾਂ ਦਾ ਡਿਪਲੋਮਾ ਪਾਾਸ ਕਰਨ ਵਾਲੇ ਉਮੀਦਵਾਰ ਇਸ ਕੋਰਸ ਵਿੱਚ ਦਾਖਲਾਾ ਲੈਣ ਦੇ ਯੋਗ ਹਨ।
ਉਨ੍ਹਾਂ ਕਿਹਾ ਕਿ ਇਸ ਡਿਗਰੀ ਨੂੰ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਵੱਖ-ਵੱਖ ਕੈਰੀਅਰ ਜਿਵੇ ਕਿ ਫੈਸ਼ਨ ਡਿਜਾਈਨਰ, ਗ੍ਰਾਫਿਕ ਡਿਜਾਈਨਰ, ਐਕਸਪੋਰਟ/ਖਰੀਦਣ ਵਾਲੇ ਘਰਾਂ ਵਿੱਚ ਵਪਾਰਕ, ਵਿਜੂਅਲ ਮਰਚੈਂਡਾਈਜਰ, ਯੋਜਨਾ ਅਤੇ ਸੰਕਲਪ ਪ੍ਰਬੰਧਕ, ਗਾਰਮੈਂਟ ਪ੍ਰੋਡਕਸ਼ਨ ਮੈਨੇਜਰ ਗਾਰਮੈਂਟ ਉਤਪਾਦਨ ਗੁਣਵੱਤਾ ਕੰਟਰੋਲਰ, ਫੈਸ਼ਨ ਐਕਸੈਸਰੀ ਡਿਜਾਈਨਰ, ਫੈਸ਼ਨ ਰਿਟੇਲ, ਸਟੋਰ ਮੈਨੇਜਰ, ਨਿੱਜੀ ਸਨਾਈਲਿਸਟ, ਅਧਿਆਪਕ ਅਤੇ ਟੇ੍ਰਨਰ ਆਦਿ ਦਾ ਲਾਭ ਉਠਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਕਾਲਜ ਵਿੱਚ ਸੈਸ਼ਨ 2022-23 ਲਈ ਦਾਖਲਾ ਚਲ ਰਿਹਾ ਹੈ ਅਤੇ ਚਾਹਵਾਨ ਉਮੀਦਵਾਰ ਇਸ ਕਾਲਜ ਵਿੱਚ ਦਾਖਲਾ ਲੈਣ ਲਈ ਮੋਬਾਈਲ ਨੰਬਰ 81463-09269 ਤੇ ਸੰਪਰਕ ਕਰ ਸਕਦੇ ਹਨ।