ਮਜੀਠਾ ਹਲਕੇ ਦੀਆਂ ਬੱਚੀਆਂ ਨਾਲ ਛੇੜਛਾੜ ਦੇ ਮਾਮਲੇ ਵਿਚ ਸੀ ਬੀ ਆਈ ਜਾਂਚ ਦੇ ਹੁਕਮ ਦਿਓ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਰਖ਼ਾਸਤ ਕਰੋ: ਬਿਕਰਮ ਸਿੰਘ ਮਜੀਠੀਆ

Bikram Singh Majithia
ਅਕਾਲੀ ਦਲ ਨੇ 400 ਕਰੋੜ ਰੁਪਏ ਦੇ ਰੇਤ ਮਾਇਨਿੰਗ ਘੁਟਾਲੇ ਦੀ ਸੀ ਬੀ ਆਈ ਜਾਂਚ ਮੰਗੀ
ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਨ ਤੇ ਨੌਜਵਾਨ ਤੋਂ ਬਰਖ਼ਾਸਤ ਕਰਨ ਦੀ ਵੀ ਕੀਤੀ ਮੰਗ, ਕਿਹਾ ਕਿ ਅਧਿਆਪਕ ਦੀ ਆਪ ਆਗੂ ਪੁਸ਼ਤ ਪਨਾਹੀ ਕਰ ਰਹੇ ਹਨ
 
ਚੰਡੀਗੜ੍ਹ, 10 ਜਨਵਰੀ 2024
ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮਜੀਠਾ ਹਲਕੇ ਦੇ ਸਰਕਾਰੀ ਐਲੀਮੈਂਟੀ ਸਕੂਲ ਦੀਆਂ ਮਾਸੂਮ ਬੱਚੀਆਂ ਨਾਲ ਛੇੜਛਾੜ ਕਰਨ ਵਾਲੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਰਖ਼ਾਸਤ ਕਰਨ ਦੀ ਵੀ ਮੰਗ  ਕੀਤੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੇਕਰ ਸਿੱਖਿਆ ਮੰਤਰੀ ਨੂੰ ਤੁਰੰਤ ਬਰਖ਼ਾਸਤ ਨਾ ਕੀਤਾ ਤਾਂ ਇਹ ਮੰਨਿਆ ਜਾਵੇਗਾ ਕਿ ਉਹ ਇਸ ਘਨੌਣੇ ਅਪਰਾਧ ਵਿਚ ਪੀੜਤਾਂ ਤੇ ਮਾਪਿਆਂ ਦਾ ਸਾਥ ਦੇਣ ਦੀ ਥਾਂ ਦੋਸ਼ੀ ਦਾ ਸਾਥ ਦੇ ਰਹੇ ਹਨ। ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਮੁੱਖ ਮੰਤਰੀ ਨੇ ਹੁਣ ਤੱਕ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਿਉਂ ਨਹੀ਼ ਕੀਤੀ। ਉਹਨਾਂਕਿਹਾ  ਕਿ ਤੁਹਾਡੇ ਕੋਲ ਵਿਪਾਸਨਾ ਵਾਸਤੇ ਸਮਾਂ ਹੈ ਅਤੇ ਤੁਸੀਂ ਆਪਣੇ ਆਕਾ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਦੇਸ਼ ਭਰ ਵਿਚ ਘੁੰਮਾ ਸਕਦੇ ਹੋ ਪਰ ਤੁਹਾਡੇ ਜਿਣਸੀ ਸੋਸ਼ਣ ਦਾ ਸ਼ਿਕਾਰ ਹੋਈਆਂ ਛੋਟੀਆਂ ਬੱਚੀਆਂ ਨਾਲ ਮੁਲਾਕਾਤ ਕਰਨ ਦਾ ਸਮਾਂ ਨਹੀਂ ਹੈ।

ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਤੇ ਆਪ ਦੇ ਚਰਿੱਤਰ ’ਤੇ ਵੀ ਸਵਾਲ ਚੁੱਕਿਆ ਤੇ ਕਿਹਾ ਕਿ ਤੁਸੀਂ ਹੁਣ ਤੱਕ ਬਿਲਕਿਸ ਬਾਨੋ ਨਾਲ ਹੋਏ ਅਨਿਆਂ ਦੀ ਗੱਲ ਕਰਦੇ ਸੀ ਪਰ ਹੁਣ ਜਦੋਂ ਤੁਹਾਡੇ ਕੋਲ ਇਕ ਗਲਤੀ ਦਾ ਇਨਸਾਫ ਦੇਣ ਦਾ ਸਮਾਂ ਹੈ ਤਾਂ ਤੁਸੀ਼ ਚੁੱਪੀ ਧਾਰ ਲਈ ਹੈ ਜਿਸ ਤੋਂ ਤੁਹਾਡੀ ਬਿਮਾਰ ਮਾਨਸਿਕਤਾ ਦਾਪਤਾ  ਚਲਦਾ ਹੈ।

ਸਰਦਾਰ ਮਜੀਠੀਆ ਨੇ ਇਹ ਵੀ ਮੰਗ ਕੀਤੀਕਿ  ਅਧਿਆਪਕ ਰਾਕੇਸ਼ ਕੁਮਾਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਜਿਸਨੇ ਜਿਣਸੀ ਛੇੜਛਾੜ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੇਸ ਵਿਚ ਐਫ ਆਈ ਆਰ ਦਰਜ ਹੋਣ ਦੇ 7 ਦਿਨਾਂ ਬਾਅਦ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀ਼ ਕੀਤਾ ਗਿਆ। ਉਹਨਾਂ ਇਹ ਵੀਮੰਗ  ਕੀਤੀ ਕਿ ਦੋਸ਼ੀ ਨੂੰ ਸਰਕਾਰੀ ਨੌਕਰੀ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਕਿਹਾ ਕਿ ਹੁਣ ਤੱਕ ਅਜਿਹਾ ਇਸ ਕਰ ਕੇ ਨਹੀਂ ਕੀਤਾ ਗਿਆ ਕਿਉਂਕਿ ਰਾਕੇਸ਼ ਕੁਮਾਰ ਦੀ ਆਪ ਆਗੂ ਪੁਸ਼ਤ ਪਨਾਹੀ ਕਰ ਰਹੇ ਹਨ।

ਸਿੱਖਿਆ ਮੰਤਰੀ ਤੇ ਸੂਬਾ ਸਿੱਖਿਆ ਵਿਭਾਗ ਦੇ ਦੋਗਲੇ ਕਿਰਦਾਰ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਹਰਜੋਤ ਬੈਂਸ ਨੇ ਇਸ ਘਨੌਣੇ ਅਪਰਾਧ ਤੋਂ ਬਾਅਦ ਸਕੂਲ ਦਾ ਦੌਰਾ ਕਰਨ ਤੇ ਦੋਸ਼ੀ ਨੂੰ ਮਿਸਾਲੀ ਸਜ਼ਾ ਦੇਣ ਦੀ ਹਦਾਇਤ ਕਰਨ ਬਾਰੇ ਵੀ ਨਹੀਂ ਸੋਚਿਆ। ਉਹਨਾਂ ਨੇ ਰੱਖ ਭਗਵਾਨ ਐਲੀਮੈਂਟਰੀ ਸਕੂਲ ਦੀ ਮੈਨੇਜਮੈਂਟ ਜਿਸਨੇ ਤਿੰਨ ਲੜਕੀਆਂ ਦੇ ਮਾਪਿਆਂ ਵੱਲੋਂ ਦਾਇਰ ਸ਼ਿਕਾਇਤਾਂ ਦਬਾਉਣ ਦੀ ਕੋਸ਼ਿਸ਼ ਕੀਤੀ, ਉਸ ਖਿਲਾਫ ਕਾਰਵਾਈ ਕਰਨਾ ਵੀ ਵਾਜਬ ਨਹੀਂ ਸਮਝਿਆ। ਉਹਨਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਪ੍ਰਭਾਵਤ ਪਰਿਵਾਰਾਂ ’ਤੇ ਸਮਝੌਤੇ ਲਈ ਦਬਾਅ ਪਾਉਣ ਲਈ ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀਹੈ।  ਉਹਨਾਂ ਨੇ ਇਹ ਵੀ ਕਿਹਾ ਕਿ ਸਕੂਲ ਵਿਚ ਲੱਗਾ ਸੀ ਸੀ ਟੀ ਵੀ ਕੈਮਰਾ ਕਿਉਂ ਬੰਦ ਕੀਤਾ ਗਿਆ,ਇਸਦੀ  ਵੀ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਦੋਸ਼ੀ ਕੁੜੀਆਂ ਨੂੰ ਵੱਖ ਕਰ ਕੇ ਉਹਨਾਂ ਦਾ ਸੋਸ਼ਣ ਕਿਉਂ ਕਰਦਾ ਸੀ।

ਇਸ ਦੌਰਾਨ ਸਰਦਾਰ ਮਜੀਠੀਆ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਭਾਵਤ ਪਰਿਵਾਰਾਂ ਦੀ ਲੜਾਈ ਵਾਸਤੇ ਅੱਗੇ ਆਉਣ ਤੇ ਮਦਦ ਕਰਨ। ਉਹਨਾਂ ਕਿਹਾ ਕਿ ਦੋਸ਼ੀਆਂ ਤੇ ਦੋਸ਼ੀਆਂ ਨੂੰ ਕਾਨੂੰਨ ਤੋਂ ਬਚਾਉਣ ਵਾਲਿਆਂ ਨੂੰ ਬੇਨਕਾਬ ਕਰਨ ਵਾਸਤੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ।