ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸੈਕਸ ਵਰਕਰ ਦੀ ਪਹਿਚਾਣ ਪ੍ਰਗਟ ਨਹੀਂ ਕੀਤੀ ਜਾ ਸਕਦੀ  

ਫਾਜ਼ਿਲਕਾ 22 ਅਗਸਤ 2022

ਮਾਨਯੋਗ ਸੁਪਰੀਮ ਕੋਰਟ ਵੱਲੋਂ ਕਰਿਮੀਨਲ ਅਪੀਲ ਨੰਬਰ 135 ਆਫ  2010 ਟਾਈਟਲ ਬੁੱਧਦੇਵ ਕਰਮਾਸਕਰ ਵਰਸਜ ਸਟੇਟ ਆਫ ਵੈਸਟ ਬੰਗਾਲ ਦੇ ਕੇਸ ਵਿਚ 19 ਮਈ 2022 ਨੂੰ ਦਿੱਤੇ ਹੁਕਮਾਂ ਅਨੁਸਾਰ ਮੀਡੀਆ ਵਿੱਚ ਸੈਕਸ ਵਰਕਰ ਦੀ ਪਹਿਚਾਣ ਪ੍ਰਗਟ ਨਹੀਂ ਕੀਤੀ ਜਾ ਸਕਦੀ।

ਹੋਰ ਪੜ੍ਹੋ – ਵੱਖ ਵੱਖ ਡੇਅਰੀਆਂ ਦੀ ਚੈਕਿੰਗ ਦੌਰਾਨ ਭਰੇ 05 ਸੈਂਪਲ

ਇਸ ਸਬੰਧੀ ਸਰਕਾਰੀ ਬੁਲਾਰੇ ਨੇ ਜ਼ਿਲ੍ਹੇ ਦੇ ਮੀਡੀਆ ਕਰਮੀਆਂ ਲਈ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ  । ਮਾਣਯੋਗ ਸੁਪਰੀਮ ਕੋਰਟ ਵੱਲੋਂ ਆਪਣੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ  ਸੈਕਸ ਵਰਕਰ ਦੀ ਗ੍ਰਿਫ਼ਤਾਰੀ ਸਮੇਂ, ਪੁਲਿਸ ਰੇਡ ਸਮੇਂ ਜਾਂ ਉਨ੍ਹਾਂ ਨੂੰ ਰੈਸਕਿਊ ਕਰਨ ਸਮੇਂ  ਉਸ ਦੀ ਕੋਈ ਵੀ ਫੋਟੋ ਪ੍ਰਕਾਸ਼ਿਤ ਜਾਂ ਇਲੈਕਟ੍ਰਾਨਿਕ ਮੀਡੀਆ ਤੇ ਪ੍ਰਸਾਰਿਤ ਨਹੀਂ ਕਰਨੀ,  ਸੈਕਸ ਵਰਕਰ ਚਾਹੇ ਪੀਡ਼ਤ ਹੋਵੇ ਚਾਹੇ ਦੋਸ਼ੀ ਹੋਵੇ ਦੋਨਾਂ ਹੀ ਹਾਲਤਾਂ ਵਿੱਚ। ਇਸੇ ਤਰ੍ਹਾਂ  ਸੈਕਸ ਵਰਕਰਜ਼ ਨੂੰ ਉਨ੍ਹਾਂ ਦੇ ਕਲਾਇੰਟ ਨਾਲ ਫੜੇ ਜਾਣ ਸਮੇਂ ਜਾਂ ਰੈਸਕਿਊ ਕੀਤੇ ਜਾਣ ਸਮੇਂ  ਦੀਆਂ ਤਸਵੀਰਾਂ ਨੂੰ ਵੀ ਇਲੈਕਟ੍ਰਾਨਿਕ ਮੀਡੀਆ ਤੇ ਪ੍ਰਸਾਰਿਤ ਕਰਨ ਤੇ ਸੁਪਰੀਮ ਕੋਰਟ ਵੱਲੋਂ ਰੋਕ ਲਗਾਈ ਗਈ ਹੈ।

Spread the love