ਮੱਖੂ/ਫਿਰੋਜ਼ਪੁਰ 20 ਸਤੰਬਰ 2021
ਮੱਖੂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਵੀਐਲਈ ਗੁਰਮੁੱਖ ਸਿੰਘ ਦੇ ਕਾਮਨ ਸਰਵਿਸ ਸੈਂਟਰ ਵਿਖੇ ਪੰਜਾਬ ਸਟੈਟ ਟੈਲੀ ਲਾਅ ਸਟੈਟ ਕੁਆਰਡੀਨੇਟਰ ਡਾ. ਮੁਕੇਸ਼ ਲਤਾ ਵੱਲੋ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਸੀਐਸਸੀ ਵੀਐਲਈਜ ਤੋਂ ਇਲਾਵਾ 50 ਦੇ ਕਰੀਬ ਨਾਗਰਿਕਾਂ ਨੇ ਹਿੱਸਾ ਲਿਆ। ਡਾ. ਮੁਕੇਸ਼ ਲਤਾ ਨੇ ਕੈਂਪ ਵਿਚ ਹਾਜ਼ਰ ਨਾਗਰਿਕਾਂ ਨੂੰ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਫਰੀ ਕਾਨੂੰਨੀ ਸਲਾਹ ਆਦਿ ਬਾਰੇ ਜਾਗਰੂਕ ਕਰਵਾਇਆ।
ਹੋਰ ਪੜ੍ਹੋ :-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲ੍ਹੋਂ ਜਿਲ੍ਹਾ ਜੇਲ੍ਹ, ਬਰਨਾਲਾ ਵਿਖੇ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ
ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਨਾਗਰਿਕਾਂ ਲਈ ਭਲਾਈ ਦੀਆਂ ਅਨੇਕਾਂ ਸਕੀਮਾਂ ਸਮੇਂ ਸਮੇਂ ਚਲਾਈਆਂ ਜਾਂਦੀਆਂ ਹਨ। ਸਰਕਾਰ ਦੀ ਮਨਸਾ ਹੁੰਦੀ ਹੈ ਕਿ ਇਨ੍ਹਾਂ ਸਕੀਮਾਂ ਦਾ ਲਾਭ ਹਰ ਨਾਗਰਿਕ ਤੱਕ ਪਹੁੰਚੇ। ਜੇਕਰ ਕਿਸੇ ਨੂੰ ਇਸ ਸਬੰਧੀ ਮੁਸ਼ਕਲ ਆਉਂਦੀ ਹੈ ਤਾਂ ਉਹ ਕਾਮਨ ਸਰਵਿਸ ਸੈਂਟਰ ਰਾਹੀਂ ਸਟੈਟ ਦੇ ਟੈਲੀ ਲਾਅ ਵਿਭਾਗ ਦੇ ਵਕੀਲਾਂ ਨਾਲ ਆਨਲਾਈਨ ਰਾਬਤਾ ਕਰ ਕੇ ਫਰੀ ਕਾਨੂੰਨੀ ਸਲਾਹ ਲੈ ਸਕਦਾ ਹੈ। ਇਸ ਤੋਂ ਇਲਾਵਾ ਵਕੀਲਾਂ ਦੁਆਰਾ ਜਮੀਨ ਜਾਇਦਾਦ, ਤਲਾਕ, ਘਰੁੱਲੇ ਹਿੰਸਾ, ਫਰਾਡ ਕੇਸਾਂ ਆਦਿ ਬਾਰੇ ਕਾਨੂੰਨੀ ਵਿਚਾਰਾਂ ਸਬੰਧੀ ਮੁਫਤ ਕਾਨੂੰਨੀ ਸਲਾਹ ਦਿੱਤੀ ਜਾਂਦੀ ਹੈ। ਇਸ ਮੌਕੇ ਕਈ ਨਾਗਰਿਕਾਂ ਦੀ ਕਾਨੂੰਨੀ ਸਲਾਹ ਸਬੰਧੀ ਮੌਕੇ ਤੇ ਰਜਿਸਟਰੇਸ਼ਨ ਕੀਤੀ ਗਈ।