ਆਵਰ ਪਲੇਨੈਟ ਆਵਰ ਹੈਲਥ ਸਬੰਧੀ ਪੋਸਟਰ ਰੀਲੀਜ

ਆਵਰ ਪਲੇਨੈਟ ਆਵਰ ਹੈਲਥ ਸਬੰਧੀ ਪੋਸਟਰ ਰੀਲੀਜ
ਆਵਰ ਪਲੇਨੈਟ ਆਵਰ ਹੈਲਥ ਸਬੰਧੀ ਪੋਸਟਰ ਰੀਲੀਜ

ਗੁਰਦਾਸਪੁਰ , 7 ਅਪ੍ਰੈਲ 2022

ਸਹਾਇਕ ਸਿਵਲ ਸਰਜਨ ਗੁਰਦਾਸਪੁਰ ਡਾ. ਭਾਰਤ ਭੂਸ਼ਣ  ਦੀ ਅਗਵਾਈ ਹੇਠ ਵਿਸ਼ਵ ਸਿਹਤ ਦਿਵਸ ਥੀਮ ਆਵਰ ਪਲੇਨੈਟ ਆਵਰ ਹੈਲਥ ਸਬੰਧੀ ਪੋਸਟਰ ਰੀਲੀਜ ਕਰਕੇ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ ।

ਹੋਰ ਪੜ੍ਹੋ :-ਜਿਲਾ ਰੈਡ ਕਰਾਸ ਸ਼ਾਖਾ ਦੀ ਕਾਰਜਕਾਰੀ ਕਮੇਟੀ ਦੀ ਹੋਈ ਮੀਟਿੰਗ

ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਵਾਤਾਵਰਣ ਦੇ ਬਦਲਣ ਕਰਕੇ ਗਰਮੀ ਦਾ ਮੌਸਮ ਸਮੇਂ ਤੋਂ ਪਹਿਲਾ ਆਉਣ ਕਾਰਨ ਲੂ ਦੀ ਬੀਮਾਰੀ ਹੋ ਸਕਦੀ ਹੈ । ਇਸ ਤੋਂ ਬਚਣ ਲਈ ਸਾਨੂੰ ਤਰਲ ਪਥਾਰਦਾ ਵੱਧ ਤੋਂ ਵੱਧ ਸੇਵਨ ਕਰਨ ਚਾਹੀਦਾ ਹੈ । ਹਵਾ ਦੇ ਪ੍ਰਦੂਸ਼ਣ ਹੋਣ ਕਾਰਨ ਚਮੜੀਆਂ ਦੀਆਂ ਬੀਮਾਰੀਆਂ ਜ਼ਿਆਦਾ ਹੋ ਰਹੀਆਂ ਹਨ । ਇਸ ਲਈ ਸਾਨੂੰ ਆਪਣੀ ਅਤੇ ਆਲੇ ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ ।

ਜ਼ਿਲ੍ਹਾ ਟੀਕਾ ਕਰਨ ਅਫ਼ਸਰ ਡਾ. ਅਰਵਿੰਦ ਕੁਮਾਰ ਨੇ ਦੱਸਿਆ ਕਿ ਖਾਣ ਵਾਲੀਆਂ ਵਸਤੂਆ ਉੱਪਰ ਕਿਸੇ ਤਰ੍ਹਾਂ ਦੀ ਸਪਰੇ ਨਹੀਂ ਕਰਨੀ ਚਾਹੀਦੀ ਕਿਉਂਕਿ ਇਨ੍ਹਾ ਨਾਲ ਬਹੁਤ ਘਾਤਕ ਬੀਮਾਰੀਆਂ  ਹੁੰਦੀਆਂ ਹਨ। ਡਾ. ਭਾਵਨਾ ਸ਼ਰਮਾ ਮੈਡੀਕਲ ਅਫ਼ਸਰ ਸਕੂਲ ਹੈਲਥ ਨੇ ਦੱਸਿਆ ਕਿ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਾਨੂੰ ਉਪਾਅ ਕਰਨੇ ਚਾਹੀਦੇ ਹਨ । ਜਿਵੇ ਕਿ ਸੈਪੂ , ਸਾਬਣ ਆਦਿ ਨਹੀਂ ਵਰਤਣੇ ਚਾਹੀਦੇ । ਡਾ . ਰੋਮੀ ਰਾਜਾ  ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਹਵਾ ਦੇ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਹਰੇਕ ਵਿਅਕਤੀ ਨੂੰ ਦਰਖਤ ਲਗਾਉਣੇ ਚਾਹੀਦੇ ਹਨ , ਜਿਸ ਨਾਲ ਵਾਤਾਵਰਣ ਸਾਫ਼ ਹੋ ਸਕੇ । ਨਰਸਿੰਗ ਟ੍ਰੇਨਿੰਗ ਸਕੂਲ ਗੁਰਦਾਸਪੁਰ ਦੀਆਂ ਵਿਦਿਆਰਥ ਵੱਲੋਂ ਲੈਕਚਰ ਅਤੇ ਕਵਿਤਾਵਾਂ ਰਾਹੀਂ ਵਾਤਾਵਰਣ ਨੂੰ ਪ੍ਰਦੂਸ਼ਣ ਹੋਣ ਦੇ ਕਾਰਨ ਅਤੇ ਉਪਾਅ ਬਾਰੇ ਜਾਗਰੂਕ ਕੀਤਾ ਗਿਆ । ਇਸ ਮੌਕੇ ਤੇ ਡਾ. ਅੰਕਰ ਕੌਸ਼ਲ , ਡਾ.ਮਮਤਾ , ਡਾ . ਸੇਨਾਲੀ , ਡਾ. ਵੰਦਨਾ , ਸ੍ਰੀਮਤੀ ਗੁਰਿੰਦਰ ਕੌਰ ਡਿਪਟੀ ਐਮ.ਈ. ਆਈ.ਓ. ਅਤੇ ਸਮੂਹ ਸਟਾਫ਼ ਟ੍ਰੇਨਿੰਗ ਨਰਸਿੰਗ ਸਕੂਲ ਹਾਜ਼ਰ ਸਨ ।

Spread the love