ਝੋਨੇ ਦੀ ਪਰਾਲੀ ਖੇਤ ਵਿੱਚ ਵਾਹੁਣ ਵਾਲੇ ਅਗਾਹ ਵਧੂ ਸਫਲ ਕਿਸਾਨ ਸ਼ਮਿੰਦਰ ਸਿੰਘ ਦੀ ਕਹਾਣੀ

_Shaminder Singh
  ਝੋਨੇ ਦੀ ਪਰਾਲੀ ਖੇਤ ਵਿੱਚ ਵਾਹੁਣ ਵਾਲੇ ਅਗਾਹ ਵਧੂ ਸਫਲ ਕਿਸਾਨ ਸ਼ਮਿੰਦਰ ਸਿੰਘ ਦੀ ਕਹਾਣੀ
ਪਿਛਲੇ 8 ਸਾਲਾਂ ਤੋਂ ਆਪਣੀ 25 ਏਕੜ ਵਿੱਚ ਉਗਾਈ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ
ਵਧੇਰੇ ਝਾੜ ਪ੍ਰਾਪਤ ਕਰਕੇ ਕਮਾ ਰਿਹੈ ਵੱਧ ਮੁਨਾਫਾ

ਫਾਜ਼ਿਲਕਾ 5 ਨਵੰਬਰ 2022

 ਫਾਜ਼ਿਲਕਾ ਦੇ ਪਿੰਡ ਆਵਾ ਦਾ ਅਗਾਹਵਧੂ ਕਿਸਾਨ ਸ਼ਮਿੰਦਰ ਸਿੰਘ ਜੋ ਕਿ ਬੜੇ ਹੀ ਸੂਝ-ਬੁਝ ਢੰਗ ਅਤੇ ਨਵੀਨਤਮ ਖੇਤੀ ਮਸ਼ੀਨਰੀ ਵਰਤ ਕੇ ਇੱਕ ਸਫਲ ਕਿਸਾਨ ਦੀ ਉਦਾਹਰਨ ਵਜੋਂ ਆਪਣੇ ਪਿੰਡ ਦੀ ਸ਼ਾਨ ਬਣੇ ਹੋਏ ਹਨ ਕਿਸਾਨ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਖੇਤੀਬਾੜੀ ਮਹਿਕਮੇ ਅਤੇ ਯੂਨੀਵਰਸਿਟੀ ਨਾਲ ਜੁੜੇ ਹੋ ਹਨਜਿਸ ਦੇ ਪ੍ਰਭਾਵ ਸਰੂਪ ਇਹ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਕਾਰਨ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਹੋਏ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਝੋਨੇ ਦੀ ਫਸਲ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਇਰਾਦਾ ਬਣਾ ਲਿਆ ਜਿਸ ਦੇ ਫਲਸਰੂਪ ਇਨ੍ਹਾਂ ਦੇ ਖੇਤ ਦੀ ਉਪਜਾਊ ਸ਼ਕਤੀ ਦੇ ਨਾਲ ਨਾਲ ਜੈਵਿਕ ਮਾਦੇ ਵਿੱਚ ਵਾਧਾ ਹੋਇਆ।

ਹੋਰ ਪੜ੍ਹੋ – ਨੌਜਵਾਨਾਂ ਨੂੰ ਹੁਨਰਮੰਦ ਬਨਾਉਣ ਸਬੰਧੀ ਨਾ ਛੱਡੀ ਜਾਵੇ ਕੋਈ ਕਸਰ: ਵਧੀਕ ਡਿਪਟੀ ਕਮਿਸ਼ਨਰ 

ਕਿਸਾਨ ਨੇ ਕਿਹਾ ਕਿ ਲਗਭਗ 25 ਏਕੜ ਵਿੱਚ ਕਣਕ ਝੋਨੇ ਦੀ ਖੇਤੀ ਕਰਦਾ ਹੈ ਅਤੇ ਉਸ ਨੇ 2014 ਤੋਂ ਆਪਣੀ ਫਸਲ ਦੀ ਰਹਿੰਦ ਖੁਹੰਦ ਨੂੰ ਕਦੇ ਵੀ ਅੱਗ ਨਹੀਂ ਲਗਾਈ ਜਿਸ ਦੇ ਨਤੀਜੇ ਵਜੋਂ ਉਸਦੀ ਅਗਲੀ ਫਸਲ ਦਾ ਝਾੜ ਕਾਫੀ ਵਧ ਗਿਆ। ਸ਼ੁਰੂਆਤੀ ਦੌਰ ਵਿੱਚ ਉਸ ਨੇ ਪਰਾਲੀ ਨੂੰ ਪਲੋਅ ਦੀ ਮਦਦ ਨਾਲ ਖੇਤ ਵਿੱਚ ਦਬਾ ਕੇ ਕਣਕ ਦੀ ਬਿਜਾਈ ਕੀਤੀ ਤੇ ਫਿਰ ਹੈਪੀ ਸੀਡਰ ਨਾਲ ਤੇ ਫਿਰ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ। ਕਿਸਾਨ ਨੇ ਕਿਹਾ ਕਿ ਹੁਣ ਉਹ ਮਲਚਿੰਗ ਵਿਧੀ ਨਾਲ ਵੀ ਕਣਕ ਦੀ ਬਿਜਾਈ ਕਰ ਰਹੇ ਹਨ ਜਿਸ ਤੇ ਖਰਚਾ ਵੀ ਆਉਂਦਾ ਹੈ ਤੇ ਫਸਲ ਦਾ ਝਾੜ ਵੀ ਵਧਦਾ ਹੈ। ਹੈ। ਕਿਸਾਨ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਤਾਲਮੇਲ ਬਣਾਈ ਰੱਖਦੇ ਹਨ ਅਤੇ ਖੇਤੀ ਮਾਹਿਰਾਂ ਤੋਂ ਸਮੇਂ ਸਮੇਂ ਤੇ ਤਕਨੀਕੀ ਜਾਣਕਾਰੀ ਹਾਸਿਲ ਕਰਦੇ ਰਹਿੰਦੇ ਹਨ।

ਕਿਸਾਨ ਸ਼ਮਿੰਦਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫਸਲ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਵਾਹੁਣ ਇਸ ਤਰ੍ਹਾਂ ਕਰਨ ਨਾਲ ਜਿੱਥੇ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚੇਗਾ ਉੱਥੇ ਹੀ ਪਰਾਲੀ ਖੇਤਾਂ ਵਿਚ ਰਲਣ ਕਾਰਨ ਜ਼ਮੀਨ ਨੂੰ ਖ਼ੁਰਾਕੀ ਤੱਤ ਮਿਲਣਗੇ ਅਤੇ ਅਗਲੀ ਫਸਲ ਦਾ ਝਾੜ ਵੀ ਵੱਧ ਹੋਵੇਗਾ ਕਿਸਾਨ ਨੇ ਕਿਹਾ ਕਿ ਆਓ ਕਿਸਾਨ ਵੀਰੋਂ ਵਾਤਾਵਰਨ ਦੀ ਸੰਭਾਲ ਅਤੇ ਧਰਤੀ ਦੀ ਉਪਜਾਉ ਸ਼ਕਤੀ ਲਈ ਆਪਣਾ ਫਰਜ ਨਿਭਾਈਏ ਅਤੇ ਫਸਲਾਂ ਦੀ ਰਹਿੰਦ ਖੁਹੰਦ ਨੂੰ ਖੇਤਾਂ ਵਿੱਚ ਸਾਂਭ ਕੇ ਵਾਤਾਵਰਨਧਰਤੀ ਦੀ ਸੰਭਾਲ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਈਏ।

ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਡਾ. ਰਾਜਿੰਦਰ ਕੰਬੋਜ ਨੇ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਨੂੰ ਖੇਤਾਂ ਵਿਚ ਪ੍ਰਬੰਧਨ ਕਰਨ ਲਈ ਕਿਸਾਨ ਗਰੁੱਪਾਂਸਹਿਕਾਰੀ ਸਭਾਵਾਂ ਅਤੇ ਕਿਸਾਨਾਂ ਨੂੰ ਹੈਪੀ ਸੀਡਰਸੁਪਰ ਸੀਡਰਸਮਾਰਟ ਸੀਡਰਜੀਰੋ ਡਰਿਲਐਮ.ਬੀ. ਪਲੋਅਚੋਪਰ ਕਮ ਸ਼ਰੈਡਰਮਲਚਰਰੋਟਰੀ ਸਲੈਸਰਸੁਪਰ ਐਸ.ਐਮ.ਐਸ ਆਦਿ ਨਵੀਨਤਮ ਖੇਤੀ ਮਸ਼ੀਨਰੀ  ਸਬਸਿਡੀ ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਕਿਸਾਨ ਇਨ੍ਹਾਂ ਖੇਤੀ ਸੰਦਾਂ ਦੀ ਮਦਦ ਨਾਲ ਫਸਲ ਦੀ ਰਹਿੰਦ ਖੂੰਹਦ ਨੂੰ ਆਪਣੇ ਖੇਤਾਂ ਵਿੱਚ ਹੀ ਵਾਹੁਣ ਅਤੇ ਵਾਤਾਵਰਨ ਨੂੰ ਸਾਫ ਸੁੱਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।

Spread the love