ਪਟਿਆਲਾ, 14 ਮਈ 2022
ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈ.ਆਈ.ਏ) ਦੀ ਪਟਿਆਲਾ ਇਕਾਈ ਵਲੋਂ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਦੀ 105ਵੀਂ ਵਰ੍ਹੇਗੰਢ ਨੂੰ ਸਮਰਿਪਤ ਪ੍ਰੋਗਰਾਮ ਕਰਵਾਇਆਂ ਗਿਆ। ਇਸ ਮੌਕੇ ਰਜਿੰਦਰ ਸਿੰਘ ਸੰਧੂ ਨੇ ਇਸ ਦਿਨ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ 1917 ‘ਚ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਸ ਮੁਬੰਈ ‘ਚ ਹੋਂਦ ਵਿਚ ਆਇਆ ਅਤੇ ਹੁਣ ਇਸ ਦੇ ਸੈਂਟਰ ਦੇ ਸਬ-ਸੈਂਟਰ ਸਮੁੱਚੇ ਦੇਸ਼ ‘ਚ ਹਨ। ਸਮਾਗਮ ‘ਚ ਪਟਿਆਲਾ ਦੇ 20 ਤੋਂ ਵੱਧ ਆਰਕੀਟੇਕਟਸ ਨੇ ਹਿੱਸਾ ਲਿਆ।
ਹੋਰ ਪੜ੍ਹੋ :-ਸਿਹਤ ਵਿਭਾਗ ਵੱਲੋਂ ਵੱਖ-ਵੱਖ 339 ਸਕੂਲਾਂ ‘ਚ ਮੈਗਾ ਟੀਕਾਕਰਨ ਕੈਂਪ ਲਗਾਏ ਗਏ
ਇਸ ਮੌਕੇ ਆਰਕੀਟੈਕਟਸ ਦੀ ਹੋਈ ਮੀਟਿੰਗ ‘ਚ ਆਰਕੀਟੈਕਟ ਰਜਿੰਦਰ ਸਿੰਘ ਸੰਧੂ ਨੇ ਹੁਣ ਤੱਕ ਦੇ ਕੀਤੇ ਗਏ ਕੰਮ ਦੀ ਸਮੀਖਿਆ ਕੀਤੀ ਅਤੇ ਭਵਿੱਖ ‘ਚ ਇਸ ਕਿੱਤੇ ‘ਚ ਹੋਰ ਬਿਹਤਰ ਕਰਨ ਲਈ ਵਿਚਾਰ ਚਰਚਾ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਭਵਿੱਖ ਦੀ ਚੌਣਤੀਆਂ ਨਾਲ ਨਜਿੱਠਣ ਤੇ ਸਮੇਂ ਦਾ ਹਾਣੀ ਬਣੇ ਰਹਿਣ ਲਈ ਰੋਜਾਨਾਂ ਨਵਾਂ ਸਿੱਖਣ ਦੀ ਜ਼ਰੂਰਤ ਹੈ।
ਸਮਾਗਮ ਦੌਰਾਨ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਦੀ ਪਟਿਆਲਾ ਇਕਾਈ ਦੇ ਸੰਯੁਕਤ ਸਕੱਤਰ ਸ੍ਰੀਮਤੀ ਇੰਦੂ ਅਰੋੜਾਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਗੀਤਾ ਗੋਇਲ, ਰਾਕੇਸ਼ ਅਰੋੜਾ, ਡਾ. ਮਨੀਸ਼ ਸ਼ਰਮਾ, ਐਲ.ਆਰ. ਗੁਪਤਾ, ਲੋਕੇਸ਼ ਗੁਪਤਾ ਅਤੇ ਅਮਨਦੀਪ ਸਿੰਘ ਵੀ ਮੌਜੂਦ ਸਨ।