ਰੂਪਨਗਰ,12 ਅਪ੍ਰੈਲ 2022
ਸਿਵਲ ਸਰਜਨ ਰੂਪਨਗਰ-ਕਮ- ਜਿਲ੍ਹਾ ਐਪ੍ਰੋਪ੍ਰੀਏਟ ਅਥਾਰਿਟੀ ਪੀ.ਸੀ.-ਪੀ.ਐਨ.ਡੀ.ਟੀ. ਡਾ. ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੀ.ਸੀ.-ਪੀ.ਐਨ.ਡੀ.ਟੀ. ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਪਿਛਲੇ ਮਹੀਨੇ ਦੌਰਾਨ ਪੀ.ਸੀ.-ਪੀ.ਐਨ.ਡੀ.ਟੀ. ਐਕਟ ਅਧੀਨ 08 ਸਕੈਨ ਸੈਂਟਰਾਂ ਦੀ ਚੈਕਿੰਗ ਦੀ ਸੰਕਲਿਤ ਰਿਪੋਰਟ ਪੇਸ਼ ਕੀਤੀ ਗਈ ਅਤੇ ਵੱਖ^ਵੱਖ ਸਕੈਨ ਸੈਂਟਰਾ ਵੱਲੋਂ ਪ੍ਰਾਪਤ ਅਰਜੀਆਂ ਤੇ ਚਰਚਾ ਕੀਤੀ ਗਈ। ਸਿਵਲ ਸਰਜਨ ਵੱਲੋਂ ਹਦਾਇਤ ਕੀਤੀ ਗਈ ਕਿ ਜਿਲ੍ਹੇ ਵਿੱਚ ਪੀ.ਸੀ.-ਪੀ.ਐਨ.ਡੀ.ਟੀ. ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੈਨ ਸੈਂਟਰਾਂ ਤੇ ਕਿਸੇ ਵੀ ਕਿਸਮ ਦੀ ਨਰਮੀ ਨਾ ਵਰਤੀ ਜਾਵੇ।ਇਸ ਤੋਂ ਇਲਾਵਾ ਨਵੀਆਂ ਹਦਾਇਤਾਂ ਮੁਤਾਬਿਕ ਗੈਰ ਕਾਨੂੰਨੀ ਤਰੀਕੇ ਨਾਲ ਲੰਿਗ ਜਾਂਚ ਕਰਨ ਵਾਲੇ ਸਕੈਨ ਸੈਂਟਰਾਂ ਦੀ ਗੁਪਤ ਸੂਚਨਾ ਦੇਣ ਵਾਲੇ ਨੂੰ 50,000 ਰੁਪਏ ਦੀ ਰਾਸ਼ੀ ਅਤੇ ਡਿਕਾਅ ਮਰੀਜ ਨੂੰ 1,00,000 ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ ਅਤੇ ਉਸਦੀ ਪਹਿਚਾਣ ਗੁਪਤ ਰੱਖੀ ਜਾਵੇਗੀ।ਇਸ ਤੋਂ ਇਲਾਵਾ ਅਲਟਰਾਸਾਊਂਡ ਸਕੈਨ ਸੈਂਟਰਾਂ ਵਿੱਚ ਪੀ.ਸੀ.-ਪੀ.ਐਨ.ਡੀ.ਟੀ. ਐਕਟ ਦੀਆਂ ਹਦਾਇਤਾਂ ਅਨੁਸਾਰ ਡਿਸਪਲੇਅ ਬੋਰਡ ਲਗਵਾਉਣ ਅਤੇ ਸਟਾਫ ਦੀ ਟ੍ਰੇਨਿੰਗ ਸਬੰਧੀ ਸਾਰੀਆਂ ਹਾਦਇਤਾਂ ਨੂੰ ਇੰਨ^ਬਿੰਨ ਲਾਗੂ ਕਰਵਾਏ ਜਾਣ ਤੇ ਵੀ ਚਰਚਾ ਕੀਤੀ ਗਈ।
ਹੋਰ ਪੜ੍ਹੋ :-ਰਾਜਪਾਲ ਨੇ ਰਾਸਟਰੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਸਰਹੱਦੀ ਜਿਲ੍ਹੇ ਦੇ ਅਹਿਮ ਮੁੱਦਿਆਂ ਦਾ ਲਿਆ ਜਾਇਜਾ
ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਗਾਇਤਰੀ ਦੇਵੀ, ਡਾ. ਰਜੀਵ ਅਗਰਵਾਲ, ਡਾ. ਨੀਰਜ, ਡਾ. ਗੁਰਪ੍ਰੀਤ ਕੋਰ, ਡਾ. ਰਿੰਨੀ ਬਰਾੜ, ਸ. ਗੁਰਦੀਪ ਸਿੰਘ ਡਿਪਟੀ ਮਾਸ-ਮੀਡੀਆ ਤੇ ਸੂਚਨਾ ਅਫਸਰ, ਮੈਡਮ ਕਿਰਨਪ੍ਰੀਤ ਕੌਰ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ ਅਤੇ ਪੀ.ਸੀ.-ਪੀ.ਐਨ.ਡੀ.ਟੀ. ਕੋਆਰਡੀਨੇਟਰ ਰਮਨਦੀਪ ਸਿੰਘ ਹਾਜ਼ਰ ਸਨ।