ਪੀ.ਸੀ.ਐਸ ਆਫ਼ੀਸਰ ਐਸੋਸੀਏਸ਼ਨ ਦੀ ਹੋਈ ਚੋਣ

ਮੁਹਾਲੀ,11 jul 2021 ਮਨਜੀਤ ਸਿੰਘ ਚੀਮਾ ਸਰਬਸੰਮਤੀ ਨਾਲ ਪ੍ਰਧਾਨ ਤੇ ਅੰਕੁਰ ਮਹਿੰਦਰੂ ਜਨਰਲ ਸਕੱਤਰ ਨਿਯੁਕਤ
ਪੀ.ਸੀ.ਐਸ ਆਫ਼ੀਸਰ ਐਸੋਸੀਏਸ਼ਨ ਦੇ ਨਵੇਂ ਚੁਣੇ ਪ੍ਰਧਾਨ ਲੈਫ਼ਟੀਨੈਂਟ ਕਰਨਲ ਮਨਜੀਤ ਸਿੰਘ ਚੀਮਾ ਨੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਪੁਰਾਣੀ ਟੀਮ ਵੱਲੋਂ ਪੀ.ਸੀ.ਐਸ ਕਾਡਰ ਲਈ ਕੀਤੇ ਕੰਮਾਂ ਨੂੰ ਅੱਗੇ ਤੋਰਨ ਦਾ ਅਹਿਦ ਲੈ ਕੇ, ਨਵੀਂ ਕਾਰਜਕਾਰੀ ਬਾਡੀ ਦੀ ਨਵੀਂ ਚੁਣੀ ਟੀਮ ਦਾ ਐਲਾਨ ਕੀਤਾ ਹੈ।
ਅੱਜ ਮੁਹਾਲੀ ਵਿਖੇ ਜਨਰਲ ਬਾਡੀ ਦੀ ਮੀਟਿੰਗ ਕਰਕੇ ਨਵੇਂ. ਅਹੁਦੇਦਾਰਾਂ ਦੀ ਚੋਣ ਕੀਤੀ ਗਈ ਤੇ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਲੈਫ਼ਟੀਨੈਂਟ ਕਰਨਲ ਮਨਜੀਤ ਸਿੰਘ ਚੀਮਾ ਨੂੰ ਪ੍ਰਧਾਨ ਅਤੇ ਅੰਕੁਰ ਮਹਿੰਦਰੂ ਨੂੰ ਜਨਰਲ ਸਕੱਤਰ ਵਜੋਂ ਚੁਣਿਆ।
ਜ਼ਿਕਰਯੋਗ ਹੈ ਕਿ ਪੀ.ਸੀ.ਐਸ ਐਸੋਸੀਏਸ਼ਨ ਪੀ.ਸੀ.ਐਸ ਕੇਡਰ ਦੇ ਆਫ਼ੀਸਰਜ਼ ਦੀ ਸੰਸਥਾ ਹੈ ਜੋ ਇਸ ਕੇਡਰ ਨਾਲ ਸਬੰਧਿਤ ਮੁੱਦੇ ਸਰਕਾਰ ਕੋਲ ਉਠਾਉਂਦੀ ਹੈ। ਮੀਟਿੰਗ ’ਚ ਸਾਬਕਾ ਪ੍ਰਧਾਨ ਰਾਜੀਵ ਗੁਪਤਾ ਤੇ ਜਨਰਲ ਸਕੱਤਰ ਡਾ. ਰਜਤ ਓਬਰਾਏ ਤੋਂ ਇਲਾਵਾ ਵੱਡੀ ਗਿਣਤੀ ਪੀ.ਸੀ.ਐਸ. ਅਧਿਕਾਰੀ ਮੌਜੂਦ ਸਨ।

Spread the love