ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਵਿਖੇ ਬੱਚਿਆਂ ਲਈ ਪੀ.ਸੀ.ਵੀ. ਟੀਕਾਕਰਨ ਦੀ ਸੁਰੂਆਤ

ਲੁਧਿਆਣਾ, 25 ਅਗਸਤ 2021 ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਵਿਖੇ ਬੱਚਿਆਂ ਲਈ ਪੀ.ਸੀ.ਵੀ. ਟੀਕਾਕਰਨ ਦੀ ਸ਼ੁਰੂਆਤ ਕੀਤੀ।
ਸਿਹਤ ਵਿਭਾਗ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਟੀਕਾਕਰਨ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫਤ ਕੀਤਾ ਜਾਵੇਗਾ।
ਇਸ ਮੌਕੇ ਸਿਵਲ ਸਰਜਨ ਡਾ.ਕਿਰਨ ਆਹੂਲਵਾਲੀਆ ਨੇ ਦੱਸਿਆ ਕਿ ਇਹ ਟੀਕਾ ਬੱਚਿਆ ਵਿਚ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਏਗਾ।
ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਇਹ ਟੀਕਾ ਬੱਚਿਆਂ ਦੇ ਰੂਟੀਨ ਟੀਕਾਕਰਨ ਵਿਚ ਹੀ ਛੇ ਹਫਤੇ, 14 ਹਫਤੇ ਅਤੇ 9 ਮਹੀਨੇ ਵਿਚ ਲਗਾਇਆ ਜਾਵੇਗਾ ਅਤੇ ਹਰ ਇਕ ਬੱਚੇ ਨੂੰ ਇਸ ਦੀਆਂ ਤਿੰਨ ਖੁਰਾਕਾਂ ਦਿੱਤੀਆਂ ਜਾਣਗੀਆਂ ਅਤੇ ਇਸ ਟੀਕੇ ਸਬੰਧੀ ਸਮੂਹ ਸਬੰਧਤ ਸਟਾਫ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।

 

Spread the love