ਜ਼ਿਲ੍ਹਾ ਪੱਧਰ ’ਤੇ ਪੈਨਸ਼ਨ ਅਦਾਲਤ 20 ਅਪ੍ਰੈਲ ਨੂੰ ਕਮਰਾ ਨੰਬਰ 417, ਬਲਾਕ ਬੀ, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਲੱਗੇਗੀ

ਜ਼ਿਲ੍ਹੇ ਦੇ ਸੇਵਾਮੁਕਤ ਪੈਨਸ਼ਨਰ ਆਪਣੀ ਸ਼ਿਕਾਇਤ 19 ਅਪ੍ਰੈਲ ਤਕ ਕਮਰਾ ਨੰਬਰ 202, ਬਲਾਕ-ਬੀ, ਜ਼ਿਲ੍ਹਾ ਪ੍ਰਬੰਧਕੀ ਕੰਪੈਲਕਸ ਵਿਚ ਦੇ ਸਕਦੇ ਹਨ

ਗੁਰਦਾਸਪੁਰ, 18 ਅਪ੍ਰੈਲ 2022

ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੱਧਰ ’ਤੇ ਪੈਨਸ਼ਨ ਅਦਾਲਤ , ਜ਼ਿਲਾ ਸ਼ਿਕਾਇਤ ਨਿਵਾਰਨ ਅਫਸਰ ਗੁਰਦਾਸਪੁਰ ਦੀ ਨਿਗਰਾਨੀ ਹੇਠ 20 ਅਪਰੈਲ 2022 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਕਮਰਾ ਨੰਬਰ 417, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ ਬੀ, ਤੀਜੀ ਮੰਜ਼ਿਲ ਗੁਰਦਾਸਪੁਰ ਵਿਖੇ ਲੱਗੇਗੀ।

ਹੋਰ ਪੜ੍ਹੋ :-ਮਲੇਰੀਆ ਜਾਗਰੂਕਤਾ ਹਫਤਾ: ਡਿਪਟੀ ਕਮਿਸ਼ਨਰ ਵੱਲੋਂ ਮੁਹਿੰਮ ਦਾ ਜਾਇਜ਼ਾ

ਉਨਾਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਉਹ ਪੈਨਸ਼ਨ ਸਬੰਧੀ ਆਪਣਾ ਸ਼ਿਕਾਇਤ ਜ਼ਿਲਾ ਪ੍ਰਬੰਧਕੀ ਕੰਪੈਲਕਸ ਬਲਾਕ-ਬੀ, ਕਮਰਾ ਨੰਬਰ 202, ਜ਼ਿਲ੍ਹਾ ਪ੍ਰਬੰਧਕੀ ਕੰਪੈਲਕਸ ਵਿਖੇ ਮਿਤੀ 19-4-2022 ਤਕ ਦੇ ਸਕਦੇ ਹਨ ਤਾਂ ਜੋ ਸ਼ਿਕਾਇਤ ਦੇ ਨਿਪਟਾਰੇ ਲਈ ਸਬੰਧਤ ਵਿਭਾਗ ਦੇ ਮੁਖੀ ਨੂੰ ਬੁਲਾਇਆ ਜਾ ਸਕੇ।

Spread the love