ਅੰਮ੍ਰਿਤਸਰ ਹਾਰਟ ਇੰਸਟੀਚਿਊਟ ਵੱਲੋਂ ਮੈਰਾਥਾਨ ਦਾ ਆਯੋਜਨ
ਅੰਮ੍ਰਿਤਸਰ, 17 ਅਕਤੂਬਰ 2021
ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ, ਸਿਹਤ ਵੱਲ ਧਿਆਨ ਅਤੇ ਬਿਮਾਰੀਆਂ ਤੋਂ ਬਚਾਉਣ ਦੇ ਲਈ ਅੰਮ੍ਰਿਤਸਰ ਹਾਰਟ ਇੰਸਟੀਚਿਊਟ ਜਨਤਾ ਹਸਪਤਾਲ ਵੱਲੋਂ ਮੈਰਾਥਾਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਯੂ.ਪੀ., ਰਾਜਸਥਾਨ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ 3 ਹਜ਼ਾਰ ਐਥਲੀਟਾਂ ਨੇ ਭਾਗ ਲਿਆ।
ਇਸ ਮੈਰਾਥਾਨ ਨੂੰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਵਿਸ਼ਵ ਪ੍ਰਸਿੱਧ ਹਾਰਟ ਸਪੈਸ਼ਲਿਸਟ ਪਦਮ ਵਿਭੂਸ਼ਣ ਡਾ. ਟੀ.ਐਸ. ਕਲੇਰ ਅਤੇ ਹਾਰਟ ਸਪੈਸ਼ਲਿਸਟ ਡਾ. ਮੰਨਨ ਆਨੰਦ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ 10 ਕਿਲੋਮੀਟਰ ਦੌੜ ਮੁਕਾਬਲੇ ਦੇ ਜੇਤੂ ਲੜਕਿਆਂ ਨੂੰ ਪਹਿਲਾ ਇਨਾਮ 20 ਹਜ਼ਾਰ, ਦੂਸਰੇ 10 ਹਜ਼ਾਰ, ਤੀਸਰਾ 5 ਹਜ਼ਾਰ, 5 ਕਿਲੋਮੀਟਰ ਵਿੱਚ ਲੜਕੀਆਂ ਨੂੰ 15 ਹਜ਼ਾਰ, ਦੂਸਰਾ ਇਨਾਮ 7 ਹਜ਼ਾਰ ਰੁਪਏ ਅਤੇ ਤੀਸਰਾ 4 ਹਜ਼ਾਰ ਰੁਪਏ ਇਨਾਮ ਦਿੱਤਾ ਗਿਆ।
ਇਸ ਮੌਕੇ ਐਮ.ਪੀ. ਔਜਲਾ ਨੇ ਮੈਰਾਥਨ ਕਰਵਾਉਣ ਲਈ ਡਾ. ਆਨੰਦ ਦੇ ਉਪਰਾਲੇ ਦੀ ਸ਼ਲਾਘਾ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਦਾ ਇਸ ਵਿੱਚ ਭਾਗ ਲੈਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਦੀ ਭੱਜਦੌੜ ਵਾਲੀ ਜਿੰਦਗੀ ਵਿੱਚ ਅਸੀਂ ਆਪਣੀ ਸਿਹਤ ਪ੍ਰਤੀ ਜਾਗਰੂਕ ਨਹੀਂ ਹਾਂ, ਸਾਨੂੰ ਸਭ ਤੋਂ ਪਹਿਲਾਂ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਰੋਜ਼ਾਨਾ ਸੈਰ, ਦੌੜ, ਯੋਗਾ ਜਾਂ ਹੋਰ ਐਕਸਾਸਾਇਜ਼ ਕਰਨੀ ਚਾਹੀਦੀ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਉਨ੍ਹਾਂ ਨੂੰ ਨਕਦ ਇਨਾਮ, ਨੋਕਰੀਆਂ ਅਤੇ ਬਣਨ ਵਾਲੇ ਸਟੇਡੀਅਮ ਉਨ੍ਹਾਂ ਦੇ ਨਾਮ ਤੇ ਬਣਾ ਰਹੀ ਹੈ। ਇਸ ਮੌਕੇ ਡਾ. ਕਲੇਰ ਅਤੇ ਡਾ. ਮੰਨਨ ਆਨੰਦ ਨੇ ਕਿਹਾ ਕਿ ਆਪਣੇ ਦਿਲ ਦੀ ਸੁਰੱਖਿਆ ਲਈ ਸਾਨੂੰ ਰੋਜ਼ਾਨਾ ਸੈਰ ਅਤੇ ਦੌੜ ਲਗਾਉਣੀ ਚਾਹੀਦੀ ਹੈ ਤਾਂ ਜੋ ਸਾਡਾ ਦਿਲ ਸਾਡਾ ਲੰਮਾ ਸਮ੍ਹਾਂ ਸਾਥ ਦਿੰਦਾ ਰਹੇ। ਉਨ੍ਹਾਂ ਕਿਹਾ ਕਿ ਮੈਰਾਥਾਨ ਕਰਵਾਉਣ ਦਾ ਮਕਸਦ ਸ਼ਹਿਰਵਾਸੀਆਂ ਅਤੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਵਾਉਣਾ ਹੈ। ਇਸ ਮੌਕੇ ਡਾH ਮੈਕਸਿਮਾ ਆਨੰਦ, ਡਾ. ਮਨਦੀਪ ਕੌਰ, ਡਾ. ਜਸਵਿੰਦਰ ਕੌਰ, ਡਾ. ਅਨਿਲ ਆਨੰਦ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ, ਕੋਚ, ਖਿਡਾਰੀ ਹਾਜ਼ਰ ਸਨ।
ਕੈਪਸ਼ਨ
1 ਮੈਰਾਥਾਨ ਦੀ ਸ਼ੁਰੂਆਤ ਮੌਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਡਾ. ਟੀ.ਐਸ. ਕਲੇਰ, ਡਾ. ਮੰਨਨ ਆਨੰਦ ਅਤੇ ਐਥੀਲੀਟ ਦਿਖਾਈ ਦਿੰਦੇ ਹੋਏ।
2 ਮੈਰਾਥਾਨ ਵਿੱਚ ਸ਼ਾਮਿਲ ਨੰਨ੍ਹੇ ਬੱਚੇ ਦਾ ਮੈਰਾਥਾਨ ਦੀ ਸ਼ੁਰੂਆਤ ਮੌਕੇ ਹੌਂਸਲਾ ਵਧਾਉਂਦੇ ਹੋਏ ਐਮ.ਪੀ. ਗੁਰਜੀਤ ਸਿੰਘ ਔਜਲਾ।
3 ਮੈਰਾਥਾਨ ਵਿੱਚ ਸ਼ਾਮਿਲ ਖਿਡਾਰੀਆਂ ਨੂੰ ਸਰਟੀਫਿਕੇਟ ਦਿੰਦੇ ਹੋਏ ਐਮ.ਪੀ. ਗੁਰਜੀਤ ਸਿੰਘ ਔਜਲਾ, ਡਾ. ਮੰਨਨ ਆਨੰਦ ਅਤੇ ਹੋਰ।