ਫਾਜਿਲਕਾ, 14 ਦਸੰਬਰ 2022
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਲੋਕ ਭਲਾਈ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਵੱਲੋਂ ਵੱਖ—ਵੱਖ ਮਿਤੀਆਂ ਨੂੰ ਵੱਖ—ਵੱਖ ਪਿੰਡਾਂ ਵਿਚ ਪਹੁੰਚ ਕਰਕੇ ਸਭਾ ਲਗਾ ਕੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਦਾ ਰਿਵਿਉ ਕੀਤਾ ਜਾਵੇਗਾ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਵੀ ਲਿਆ ਜਾਵੇਗਾ।
ਹੋਰ ਪੜ੍ਹੋ – 5 ਤੋਂ 15 ਸਾਲ ਤੱਕ ਦੇ ਬੱਚਿਆਂ ਦੇ ਆਧਾਰ ਕਾਰਡ ਨੂੰ ਬਾਇਓਮੈਟ੍ਰਿਕ ਅਪਡੇਟ ਕਰਵਾਉਣਾ ਲਾਜ਼ਮੀ-ਸੇਤੀਆ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਧਿਕਾਰੀ ਸਾਹਿਬਾਨ 15 ਦਸੰਬਰ ਨੂੰ ਫਾਜਿ਼ਲਕਾ ਬਲਾਕ ਦੇ ਪਿੰਡ ਮੁਬੇਕੇ, 16 ਦਸੰਬਰ ਨੂੰ ਬਲਾਕ ਫਾਜ਼ਿਲਕਾ ਦੇ ਪਿੰਡ ਥੇਹਕਲੰਦਰ, ਆਵਾ, ਖਿਉਵਾਲੀ ਢਾਬ ਅਤੇ ਬਲਾਕ ਅਬੋਹਰ ਦੇ ਪਿੰਡ ਧਰਾਂਗਵਾਲਾ ਵਿਖੇ, 20 ਦਸੰਬਰ ਨੂੰ ਅਬੋਹਰ ਬਲਾਕ ਦੇ ਪਿੰਡ ਧਰਮਪੁਰਾ, 23 ਦਸੰਬਰ ਨੂੰ ਬਲਾਕ ਖੂਈਆਂ ਸਰਵਰ ਦੇ ਪਿੰਡ ਖਿਓ ਵਾਲੀ ਢਾਬ ਅਤੇ ਫਾਜਿਲਕਾ ਬਲਾਕ ਦੇ ਪਿੰਡ ਕੋੜਿਆਂ ਵਾਲੀ, ਕੀੜੀਆਂ ਵਾਲੀ, ਬਲਾਕ ਅਬੋਹਰ ਦੇ ਪਿੰਡ ਖੈਰਪੁਰ ਅਤੇ ਜਲਾਲਾਬਾਦ ਦੇ ਪਿੰਡ ਚੱਕ ਜਾਨੀਸਰ, 30 ਦਸੰਬਰ ਨੂੰ ਫਾਜ਼ਿਲਕਾ ਬਲਾਕ ਦੇ ਪਿੰਡ ਕਿਕਰਵਾਲਾ ਰੂਪਾ ਤੇ ਕੋਹਾੜਿਆਂ ਵਾਲੀ, ਖੂਈਆਂ ਸਰਵਰ ਬਲਾਕ ਦੇ ਪਿੰਡ ਸਿਵਾਣਾ, ਅਬੋਹਰ ਬਲਾਕ ਦੇ ਪਿੰਡ ਢੀਂਗਾਂ ਵਾਲੀ ਅਤੇ ਜਲਾਲਾਬਾਦ ਬਲਾਕ ਦੇ ਪਿੰਡ ਸਿੰਘੇਵਾਲਾ ਵਿਖੇ ਸ਼ਿਕਰਤ ਕਰਕੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਨਿਪਟਾਰਾ ਕਰਨਗੇ।
ਡਿਪਟੀ ਕਮਿਸ਼ਨਰ ਨੇ ਸਬੰਧਤ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਤੈਅ ਮਿਤੀਆਂ ਨੂੰ ਪਿੰਡ ਵਿਖੇ ਪਹੁੰਚ ਕਰਨ ਤੇ ਪੇਸ਼ ਆਉਂਦੀਆਂ ਸਮੱਸਿਆਵਾਂ ਦਾ ਹਲ ਕਰਵਾ ਸਕਣ ਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਲੈ ਸਕਣ।ਉਨ੍ਹਾਂ ਕਿਹਾ ਕਿ ਇਹ ਸਭਾ ਦਾ ਸਮਾਂ ਸਵੇਰੇ 10.30 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ।