ਪੀ ਐਚ ਡੀ ਚੈਂਬਰ ਆਫ ਇੰਡਸਟਰੀ ਐਂਡ ਕਮਰਸ 2021 ਦਾ ਉਦਘਾਟਨ ਕਰਨਗੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ

RUHI DUG
ਭਾਰਤ ਚੋਣ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਪ੍ਰਿੰਟਿੰਗ ਪ੍ਰੈਸਾਂ ਛਾਪਣ ਸਮੱਗਰੀ-ਵਧੀਕ ਜਿਲ੍ਹਾ ਚੋਣ ਅਫ਼ਸਰ

ਅੰਮ੍ਰਿਤਸਰ 25 ਨਵੰਬਰ 2021

ਪੰਜਾਬ ਸਰਕਾਰ ਦੇ ਸਹਿਯੌਗ ਨਾਲ ਪੀ ਐਚ ਡੀ ਚੈਂਬਰ ਆਫ ਇੰਡਸਟਰੀ ਐਂਡ ਕਮਰਸ ਵੱਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਅੰਤਰ੍ਰਰਾਸ਼ਟਰੀ ਪੱਧਰ ਦਾ ਵਪਾਰਿਕ ਮੇਲਾ ਪਾਈਟੈਕਸ-2021 ਅਯੋਜਤ ਕੀਤਾ ਜਾ ਰਿਹਾ ਹੈ। ਇਸ ਮੇਲੇ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋ ਮਿਤੀ 2  ਦਸੰਬਰ 2021 ਨੂੰ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ :-ਸੀ.ਆਰ.ਐਮ. ਸਕੀਮ ਅਧੀਨ ਸਬਸਿਡੀ ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਡਰਾਅ ਰਾਹੀਂ ਕੀਤੀ ਜਾਵੇਗੀ ਚੋਣ

ਇਸ ਮੇਲੇ ਨੂੰ ਸਫਲਤਾ ਪੂਰਵਕ ਅਯੋਜਤ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਸ੍ਰੀਮਤੀ ਰੂਹੀ ਦੁੱਗ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਅਤੇ ਪੀ ਐਚ ਡੀ ਚੈਂਬਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਵਿਚ ਹਾਜਰ ਵਿਭਾਗੀ ਮੁੱਖੀਆਂ ਨੂੰ ਮੇਲੇ ਦੀ ਸਫਲਤਾ ਲਈ ਪੀ ਐਚ ਡੀ ਚੈਂਬਰ ਨੂੰ ਲੋੜੀਂਦਾ ਸਹਿਯੋਗ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਸਾਰੇ ਕੰਮਾਂ ਨੂੰ ਮਿੱਥੇ ਸਮੇਂ ਦੇ ਅੰਦਰ ਕਰਨ ਦੇ ਆਦੇਸ਼ ਜਾਰੀ ਕੀਤੇ। ਉਨਾਂ ਦੱਸਿਆ ਕਿ ਇਸ ਵਪਾਰਕ ਮੇਲੇ ਵਿਚ ਥਾਈਲੈਂਡਈਜਿਪਟਤੁਰਕੀ ਤੋਂ ਇਲਾਵਾਂ ਹੋਰ ਵੀ ਦੇਸ਼ ਭਾਗ ਲੈਣਗੇ ਅਤੇ ਆਪਣੇ ਦੇਸ਼ ਵਿਚ ਬਣੇ ਉਤਪਾਦਾਂ ਦਾ ਪ੍ਰਦਸ਼ਨ/ਵਿਕਰੀ ਕਰਨਗੇ ।

ਮੀਟਿੰਗ ਦੌਰਾਂਨ ਸ੍ਰੀ ਮਾਨਵਪ੍ਰੀਤ ਸਿੰਘਜਨਰਲ ਮੈਨੇਜਰਜਿਲ੍ਹਾ ਉਦਯੋਗ ਕੇਂਦਰਕਮ ਨੋਡਲ ਅਫਸਰ ਵੱਲੋ  ਪੰਜਾਬ ਦੇ ਸਮੂਹ ਵਾਸੀਆਂ ਅਤੇ ਵਪਾਰਕ ਅਦਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਵਪਾਰਕ ਮੇਲੇ ਵਿਚ ਵੱਧ ਚੜ ਕੇ ਹਿੱਸਾ ਲੈਣ ਤਾਂ ਜੋ ਉਦਯੋਗ ਅਤੇ ਵਪਾਰ ਨੂੰ ਪ੍ਰਫੁਲਤ ਕੀਤਾ ਜਾ ਸਕੇ । ਇਸ ਮੀਟਿੰਗ ਵਿੱਚ ਇੰਜੀਨੀਅਰ ਐਸ.ਕੇ.ਸ਼ਰਮਾ ਅਡੀਸ਼ਨਲ ਐਸ.ਸੀ. ਪੀ.ਐਸ.ਪੀ.ਸੀ.ਐਲ.ਸ੍ਰੀ ਕਾਰਤਿਕ ਵਰਮਾਨੀ ਐਸ.ਡੀ.ਓ.ਸ੍ਰੀ ਦਿਲਬਾਗ ਸਿੰਘ ਫਾਇਰ ਅਫ਼ਸਰਇਕਬਾਲ ਸਿੰਘ  ਏ.ਸੀ.ਪੀ ਟ੍ਰੈਫਿਕਟੀ.ਐਸ. ਰਾਜਾ ਕਾਰਜਕਾਰੀ ਸਕੱਤਰ ਰੈਡ ਕਰਾਸਸ: ਜੈਦੀਪ ਸਿੰਘ ਕੰਨਵੀਨਰ ਪੀ.ਐਚ.ਡੀ. ਚੈਂਬਰਸੁਮਿੱਤ ਕੁਮਾਰ ਪੀ.ਐਚ.ਡੀ. ਚੈਂਬਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਕੈਪਸ਼ਨ : ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਸ੍ਰੀਮਤੀ ਰੂਹੀ ਦੁੱਗ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਅਤੇ ਪੀ ਐਚ ਡੀ ਚੈਂਬਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ।