ਫੋਟੋ ਵੋਟਰ ਸਨਾਖਤੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਸਬੰਧੀ ਸੁਪਰਵਾਈਜ਼ਰਾਂ ਅਤੇ ਮਾਸਟਰ ਟਰੇਨਰਾਂ ਨਾਲ ਮੀਟਿੰਗ

Photo voter identity card
ਫੋਟੋ ਵੋਟਰ ਸਨਾਖਤੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਸਬੰਧੀ ਸੁਪਰਵਾਈਜ਼ਰਾਂ ਅਤੇ ਮਾਸਟਰ ਟਰੇਨਰਾਂ ਨਾਲ ਮੀਟਿੰਗ
ਬੂਥ ਲੈਵਲ ਅਫਸਰ ਸ. ਨਵਨੀਲਮ ਸਿੰਘ ਨੂੰ ਸ਼ਾਨਦਾਰ ਕਾਰਗੁਜ਼ਾਰੀ ‘ਤੇ ਕੀਤਾ ਸਨਮਾਨਿਤ
ਰੂਪਨਗਰ, 22 ਅਗਸਤ 2022
ਭਾਰਤ ਚੋਣ ਕਮਿਸ਼ਨ ਅਤੇ ਜਿਲ੍ਹਾ ਚੋਣ ਅਫਸਰ ਰੂਪਨਗਰ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਫੋਟੋ ਵੋਟਰ ਸ਼ਨਾਖਤੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਸਬੰਧੀ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਰੂਪਨਗਰ ਸ੍ਰੀ ਹਰਬੰਸ ਸਿੰਘ ਪੀ.ਸੀ.ਐਸ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਚੋਣ ਹਲਕਾ-50 ਰੂਪਨਗਰ ਦੇ ਸਮੂਹ  ਸੁਪਰਵਾਈਜ਼ਰ ਅਤੇ ਮਾਸਟਰ ਟਰੇਨਰਾਂ ਨਾਲ ਦਫਤਰ ਉਪ ਮੰਡਲ ਮੈਜਿਸਟਰੇਟ ਰੂਪਨਗਰ (ਕੋਰਟ ਰੂਮ) ਵਿੱਚ ਮਿਤੀ 22 ਅਗਸਤ ਨੂੰ ਸਵੇਰੇ ਮੀਟਿੰਗ ਕੀਤੀ ਗਈ।

ਹੋਰ ਪੜ੍ਹੋ -ਪੀ.ਸੀ.ਪੀ.ਐਨ.ਡੀ.ਟੀ. ਅਡਵਾਈਜ਼ਰੀ ਕਮੇਟੀ ਦੀ ਮੀਟਿੰਗ ਆਯੋਜਿਤ

ਇਸ ਮੀਟਿੰਗ ਦੀ ਅਗਵਾਈ ਕਰਦਿਆਂ ਸ਼੍ਰੀ. ਹਰਬੰਸ ਸਿੰਘ ਨੇ ਹਲਕੇ ਦੇ ਸਮੂਹ ਸੁਪਰਵਾਈਜਰਾਂ ਨੂੰ ਹਦਾਇਤ ਕੀਤੀ ਗਈ ਕਿ ਜਿਨ੍ਹਾਂ ਬੂਥਾਂ ਵਿੱਚ ਫੋਟੋ ਵੋਟਰ ਸ਼ਨਾਖ਼ਤੀ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਦੀ ਪ੍ਰਤੀਸ਼ਤਤਾ ਘੱਟ ਹੈ, ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਲਿੰਕ ਕਰਨ ਦੇ ਪ੍ਰੋਗਰਾਮ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ।
ਉਨ੍ਹਾਂ ਵਲੋਂ ਹਲਕਾ-50 ਰੂਪਨਗਰ ਸਮੂਹ ਵੋਟਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਫੋਟੋ ਵੋਟਰ ਸਨਾਖ਼ਤੀ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਸਬੰਧੀ ਬੂਥ ਲੈਵਲ ਅਫਸਰਾਂ ਨਾਲ ਸਹਿਯੋਗ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਫਾਰਮ 6-ਬੀ ਤਰਕ ਅਧਾਰ ਕਾਰਡ ਦੀ ਕਾਪੀ ਵੀ ਮੁਹੱਈਆ ਕਰਵਾਈ ਜਾਵੇ ਜਾਂ ਫਿਰ ਆਪ ਵੋਟਰ ਹੈਲਪਲਾਈਨ ਐਪ ਅਤੇ nvsp.in ਪੋਰਟਲ ਤੇ ਜਾ ਕੇ ਆਪਣੇ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲੋਕ ਕੀਤਾ ਜਾਵੇ। ਇਸ ਸਬੰਧੀ ਹੋਰ ਜਾਣਕਾਰੀ ਲਈ ਜ਼ਿਲ੍ਹਾ ਪੱਧਰੀ ਹੈਲਪਲਾਈਨ ਨੰਬਰ 1950 ਤੋਂ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੀਟਿੰਗ ਦੌਰਾਨ ਬੂਥ ਲੈਵਲ ਅਫਸਰ ਬੂਥ ਨੰਬਰ 198 ਸ. ਨਵਨੀਲਮ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਰੈਲੋਂ ਕਲਾਂ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਕਰਨ ਸਬੰਧੀ ਐਸ.ਡੀ.ਐਮ ਰੂਪਨਗਰ ਵਲੋਂ ਪ੍ਰਸ਼ੰਸ਼ਾ ਪੱਤਰ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।
ਇਸ ਮੀਟਿੰਗ ਵਿੱਚ ਵਿਧਾਨ ਸਭਾ ਚੋਣ ਹਲਕੇ ਦੇ ਸਮੂਹ ਸੁਪਰਵਾਈਜ਼ਰ, ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰ ਸ੍ਰੀ ਦਿਨੇਸ਼ ਕੁਮਾਰ ਸੈਣੀ, ਏ.ਡੀ.ਓ. ਸ਼੍ਰੀ ਗੁਰਦੀਪ ਸਿੰਘ, ਜੇ.ਈ.ਪੀ.ਡਬਲਿਓ.ਡੀ ਸ਼੍ਰੀ ਗੁਰਦਿਆਲ ਸਿੰਘ ਤੇ ਸ਼੍ਰੀ ਗੌਤਮ ਪਰਿਹਾਰ, ਪ੍ਰੋ. ਸ਼੍ਰੀ ਦੀਪਿੰਦਰ ਸਿੰਘ, ਪ੍ਰੋ. ਸ਼੍ਰੀ ਜਤਿੰਦਰ ਕੁਮਾਰ, ਚੋਣ ਕਲਰਕ ਪ੍ਰੇਮ ਸਿੰਘ ਅਤੇ ਚੋਣ ਕਾਨੂੰਗੋ ਸ. ਅਮਨਦੀਪ ਸਿੰਘ ਹਾਜ਼ਰ ਸਨ।
Spread the love