![Sveep Rath Sveep Rath](https://newsmakhani.com/wp-content/uploads/2021/11/Sveep-Rath.jpg)
ਅੰਮ੍ਰਿਤਸਰ, 2 ਨਵੰਬਰ 2021
ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 01.11.2021 ਨੂੰ ਯੋਗਤਾ ਮਿਤੀ 01.01.2022 ਦੇ ਆਧਾਰ ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ 2022 ਦੀ ਜਿਲ੍ਹੇ ਵਿੱਚ ਪੈਂਦੇ ਚੋਣ ਹਲਕਿਆ ਦੀ ਮੁੱਢਲੀ ਪ੍ਰਕਾਸਨਾ ਮਿਤੀ 01.11.2021 ਨੂੰ ਕੀਤੀ ਜਾ ਚੁੱਕੀ ਹੈ। ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਸੂਚੀ ਪ੍ਰੋਗਰਾਮ ਅਨੁਸਾਰ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ ਮਿਤੀ 01.11.2021 ਤੋੋਂ ਮਿਤੀ 30.11.2021 ਤੱਕ ਲਏ ਜਾਣਗੇ। ਆਮ ਜਨਤਾ ਦੀ ਸਹੂਲਤ ਲਈ ਮਿਤੀ 06.11.2021, ਮਿਤੀ 07.11.2021, ਮਿਤੀ 20.11.2021 ਅਤੇ ਮਿਤੀ 21.11.2021 ਨੂੰ ਸਪੈਸ਼ਲ ਕੰਪੇਨ ਦੀਆ ਮਿਤੀਆ ਨਿਰਧਾਰਤ ਕੀਤੀਆ ਗਈਆ ਹਨ, ਜਿਸ ਦੌਰਾਨ ਬੀ.ਐਲ.ਓਜ਼. ਆਪਣੇ-ਆਪਣੇ ਪੋਲਿੰਗ ਸਟੇਸ਼ਨ ਤੇ ਬੈਠ ਕੇ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ।
ਹੋਰ ਪੜ੍ਹੋ :-ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪਿਆਰ ਤੇ ਹੌਸਲਾ ਅਫ਼ਜ਼ਾਈ ਦੀ ਲੋੜ-ਵਿਸ਼ੇਸ਼ ਸਾਰੰਗਲ
ਇਸ ਪ੍ਰੋਗਰਾਮ ਦੇ ਵੱਧ ਤੋਂ ਵੱਧ ਪ੍ਰਚਾਰ ਲਈ ਸਵੀਪ ਗਤੀਵਿਧੀਆ ਤਹਿਤ ਸ੍ਰੀਮਤੀ ਰੂਹੀ ਦੁੱਗ, ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ), ਅੰਮ੍ਰਿਤਸਰ ਵੱਲੋਂ ਸਵੀਪ ਰੱਥ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਵੀਪ ਰੱਥ ਜਿਲ੍ਹੇ ਦੇ ਸਮੂਹ ਚੋਣ ਹਲਕਿਆ ਵਿੱਚ ਮਿਤੀ 30.11.2021 ਤੱਕ ਉਹਨਾਂ ਪੋਲਿੰਗ ਏਰੀਏ ਵਿੱਚ ਚਲਾਇਆ ਜਾਵੇਗਾ, ਜਿਨ੍ਹਾਂ ਪੋਲਿੰਗ ਸਟੇਸਨਾਂ ਤੇ ਨੌਜਵਾਨ ਵਰਗ, ਪੀ.ਡਬਲਿਯੂ.ਡੀਜ਼. ਵਰਗ ਦੇ ਵੋਟਰਾਂ ਦੀ ਰਜਿਸਟਰੇਸਨ ਘੱਟ ਹੈ। ਉਹਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਵੋਟਰ ਸੂਚੀ ਦੇ ਸੁਧਾਈ ਦੇ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਤਾ ਜੋ ਕੋਈ ਵੀ ਨਾਗਰਿਕ ਵੋਟਰ ਰਜਿਸਟਰੇਸਨ ਤੋਂ ਨਾ ਰਹਿ ਜਾਵੇ। ਇਸ ਮੌਕੇ ਚੋਣ ਤਹਿਸੀਲਦਾਰ ਰਜਿੰਦਰ ਸਿੰਘ, ਮੈਡਮ ਸੀਮਾ ਦੇਵੀ, ਸੁਖਰਾਜ ਕੌਰ, ਸੋਨੀਆ ਅਤੇ ਹੋਰ ਹਾਜਰ ਸਨ।
ਕੈਪਸ਼ਨ :-ਸ੍ਰੀਮਤੀ ਰੂਹੀ ਦੁੱਗ, ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸਵੀਪ ਰੱਥ ਨੂੰ ਰਵਾਨਾ ਕਰਦੇ ਹੋਏ।