ਮਤਦਾਨ ਲਈ ਫ਼ੋਟੋ ਵੋਟਰ ਸਲਿੱਪ ਦੇ ਨਾਲ ਮਤਦਾਤਾ ਸ਼ਨਾਖ਼ਤੀ ਕਾਰਡ ਜਾਂ ਇੱਕ ਹੋਰ ਪ੍ਰਮਾਣਿਕ ਦਸਤਾਵੇਜ਼ ਹੋਣਾ ਲਾਜ਼ਮੀ-ਜ਼ਿਲ੍ਹਾ ਚੋਣ ਅਫ਼ਸਰ

GURPREET KHAIRA
ਚੋਣ ਡਿਊਟੀ ਦੌਰਾਨ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ

ਅੰਮ੍ਰਿਤਸਰ , 12 ਫ਼ਰਵਰੀ 2022

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੁਣ ਵੋਟਰ ਕੇਵਲ ਫੋਟੋ ਵੋਟਰ ਸਲਿਪ ਰਾਹੀਂ ਵੋਟ ਨਹੀਂ ਪਾ ਸਕਦੇ ਬਲਕਿ ਉਨ੍ਹਾਂ ਕੋਲ ਵੋਟਰ ਫੋਟੋ ਸ਼ਨਾਖਤੀ ਕਾਰਡ (ਏਪਿਕ) ਜਾਂ ਫਿਰ ਚੋਣ ਕਮਿਸ਼ਨ ਵਲੋਂ ਨਿਰਧਾਰਿਤ 11 ਸ਼ਨਾਖਤੀ ਕਾਰਡਾਂ ਵਿਚੋਂ ਕੋਈ ਇੱਕ ਹੋਣਾ ਲਾਜ਼ਮੀ ਹੈ।

ਹੋਰ ਪੜ੍ਹੋ :-ਵਿਧਾਨ ਸਭਾ ਚੋਣਾਂ ਸਬੰਧੀ ਪੋਲਿੰਗ ਸਟਾਫ ਦੀ ਰਿਹਰਸਲ ਕੱਲ੍ਹ 13 ਫਰਵਰੀ ਨੂੰ ਹੋਵੇਗੀ -ਜ਼ਿਲਾ ਚੋਣ ਅਫਸਰ ਗੁਰਦਾਸਪੁਰ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਵਾਰ ਵਿਧਾਨ ਸਭਾ ਚੋਣਾਂ-2022 ਵਿੱਚ ਵੋਟਰਾਂ ਨੂੰ ਫੋਟੋ ਵੋਟਰ ਸਲਿੱਪ ਦੇ ਨਾਲ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਫੋਟੋ ਸ਼ਨਾਖਤੀ ਕਾਰਡ ਵਰਤੋਂ ਵੋਟ ਪਾਉਣ ਲਈ ਕਰ ਸਕਦੇ ਹਨ।

ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵਲੋਂ ਨਿਰਧਾਰਿਤ 11 ਬਦਲਵੇਂ  ਸ਼ਨਾਖਤੀ ਕਰਾਡ ਵਿੱਚ ਪਾਸਪੋਰਟਡਰਾਇਵਿੰਗ ਲਾਇਸੰਸਕੇਂਦਰ/ਰਾਜ ਸਰਕਾਰ/ਪੀ.ਐਸ.ਯੂ/ਪਬਲਿਕ ਲਿਮਟਿਡ ਕੰਪਨੀਆਂ ਵਲੋਂ ਕਰਮਚਾਰੀਆਂ ਨੂੰ ਜਾਰੀ ਫੋਟੋਗ੍ਰਾਫ ਵਾਲਾ ਸਰਵਿਸ ਸ਼ਨਾਖਤੀ ਕਾਰਡਬੈਂਕ/ਪੋਸਟ ਆਫਿਸ ਵਲੋਂ ਜਾਰੀ ਫੋਟੋਗ੍ਰਾਫ ਵਾਲੀ ਪਾਸਬੁੱਕਪੈਨ ਕਾਰਡਐਨ.ਪੀ.ਐਰ ਤਹਿਤ ਆਰ.ਜੀ.ਆਈ ਵਲੋਂ ਜਾਰੀ ਸਮਾਰਟ ਕਾਰਡਮਨਰੇਗਾ ਕਾਰਡਕਿਰਤ ਮੰਤਰਾਲੇ ਵਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡਫੋਟੋਗ੍ਰਾਫ ਵਾਲਾ ਪੈਨਸ਼ਨ ਦਸਤਾਵੇਜਐਮ.ਪੀ./ਐਮ.ਐਲ.ਏ./ਐਮ.ਐਲ.ਸੀ. ਵਲੋਂ ਜਾਰੀ ਅਧਿਕਾਰਤ ਪਛਾਣ ਪੱਤਰ ਅਤੇ ਆਧਾਰ ਕਾਰਡ ਸ਼ਾਮਿਲ ਹੈ।

ਸ: ਖਹਿਰਾ ਨੇ  ਅੱਗੇ ਦੱਸਿਆ ਕਿ ਐਨ ਆਰ ਆਈ ਵੋਟਰਾਂ ਨੂੰ ਪਛਾਣ ਲਈ ਆਪਣਾ ਅਸਲ ਭਾਰਤੀ ਪਾਸਪੋਰਟ ਪੇਸ਼ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਵੋਟਰਾਂ ਦੇ ਨਿਰਵਿਘਨ ਮਤਦਾਨ ਨੂੰ ਯਕੀਨੀ ਬਣਾਉਣ ਲਈਕਮਿਸ਼ਨ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਵੋਟਰ ਫ਼ੋਟੋ ਸ਼ਨਾਖਤੀ ਕਾਰਡ ਦੇ ਮਾਮਲੇ ਵਿੱਚਇੰਦਰਾਜਾਂ ਵਿੱਚ ਮਾਮੂਲੀ ਅੰਤਰ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈਬਸ਼ਰਤੇ ਮਤਦਾਤਾ ਫੋਟੋ ਸ਼ਨਾਖਤੀ ਕਾਰਡ ਦੁਆਰਾ ਵੋਟਰ ਦੀ ਪਛਾਣ ਸਾਬਿਤ ਹੁੰਦੀ ਹੋਵੇ।

ਜੇਕਰ ਕਿਸੇ ਵੋਟਰ ਕੋਲ ਵੋਟਰ ਫੋਟੋ ਸ਼ਨਾਖਤੀ ਕਾਰਡ ਹੈ ਜੋ ਕਿਸੇ ਹੋਰ ਵਿਧਾਨ ਸਭਾ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ (ਈ.ਆਰ.ਓ.) ਦੁਆਰਾ ਜਾਰੀ ਕੀਤਾ ਹੋਇਆ ਹੈਪਰ ਹੁਣ ਉਸ ਦੀ ਵੋਟ ਉਸ ਪੋਲਿੰਗ ਸਟੇਸ਼ਨ ਤੇ ਹੈਜਿੱਥੇ ਉਹ ਮਤਦਾਨ ਕਰਨ ਆਇਆ ਹੈਉਸ ਦਾ ਪਹਿਲਾ ਮਤਦਾਤਾ ਸ਼ਨਾਖ਼ਤੀ ਕਾਰਡ ਪਛਾਣ ਲਈ ਪ੍ਰਮਾਣਿਕ ਕੀਤਾ ਜਾ ਸਕਦਾ ਹੈ। ਉਸ ਦੀ ਫੋਟੋ ਆਦਿ ਦੇ ਮੇਲ ਨਾ ਹੋਣ ਦੇ ਮਾਮਲੇ ਵਿੱਚ ਵੋਟਰ ਨੂੰ 11 ਬਦਲਵੇਂ ਫੋਟੋ ਦਸਤਾਵੇਜ਼ਾਂ ਵਿੱਚੋਂ ਇੱਕ ਪੇਸ਼ ਕਰਨਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਪਹਿਲਾਂ ਚੋਣ ਕਮਿਸ਼ਨ ਵਲੋਂ ਫੋਟੋ ਵੋਟਰ ਸਲਿਪ (ਪੀ.ਵੀ.ਐਸ) ਸਲਿਪ ਨੂੰ ਸ਼ਨਾਖਤੀ ਦਸਤਾਵੇਜ਼ ਵਜੋਂ ਪ੍ਰਵਾਨਗੀ ਦਿੱਤੀ ਗਈ ਸੀ ਪਰ ਇਸ ਦੀ ਦੁਰਵਰਤੋਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਵਿਚ ਰੱਖ ਕੇ ਵੋਟਰ ਫੋਟੋ ਸ਼ਨਾਖਤੀ ਕਾਰਡ ਵਰਤੋਂ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਫੋਟੋ ਵੋਟਰ ਸਲਿਪ ਨੂੰ ਹੁਣ ਵੀ ਤਿਆਰ ਜਾਵੇਗਾ ਤਾਂ ਜੋ ਇਸ ਨੂੰ ਵੋਟਰਾਂ ਦੀ ਜਾਗਰੂਕਤਾ ਲਈ ਵਰਤੋਂ ਵਿੱਚ ਲਿਆ ਜਾ ਸਕੇ। ਉਨ੍ਹਾਂ ਸ਼ਪਸਟ ਕਰਦਿਆਂ ਦੱਸਿਆ ਕਿ ਵੋਟ ਪਾਉਣ ਲਈ ਕੇਵਲ ਫੋਟੋ ਵੋਟਰ ਸਲਿਪ ਸ਼ਨਾਖਤੀ ਕਾਰਡ ਵਜੋਂ ਪ੍ਰਵਾਨ ਨਹੀਂ ਕੀਤੀ ਜਾਵੇਗੀ।

Spread the love