ਪੀ ਐਲ ਵੀਜ ਟੀਮਾ ਅਤੇ ਸਰਪੰਚਾ ਦੁਆਰਾ 448 ਪਿੰਡਾ ਵਿੱਚ ਜਾਗਰੂਕਤਾ ਸੈਮੀਨਾਰ ਦੁਆਰਾ 10993  ਲੋਕਾਂ ਨੂੰ ਜਾਗਰੂਕ ਕੀਤਾ

news makahni
news makhani

ਗੁਰਦਾਸਪੁਰ, 2 ਨਵ਼ੰਬਰ :

ਸ੍ਰੀਮਤੀ ਰਮੇਸ਼ ਕੁਮਾਰੀ, ਜਿਲ੍ਹਾ ਅਤੇ ਸੈਸਨ ਜੱਜਕਮਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਦੇਖ ਰੇਖ ਹੇਠ ਅਤੇ  ਮੈਡਮ ਨਵਦੀਪ ਕੌਰ ਗਿੱਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ,   ਦੁਆਰਾ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਭਾਰਤ ਦੇ 75 ਵੇਂ ਅਜਾਦੀ ਦਿਹਾੜੇ ਦੇ ਮੌਕੇ ਤੇ ਪੇਨ  ਇੰਡੀਆ ਅਵੈਰਨੈਸ ਆਉਟਰੀਚ ਪ੍ਰੋਗਰਾਮ ਅਜਾਦੀ ਕਾ ਅੰਮ੍ਰਿਤ ਮਹਾਂਉਤਸਵ  ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆ ਮੈਡਮ ਨਵਦੀਪ ਕੌਰ ਗਿੱਲ, ਸਕੱਤਰ  ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ  , ਗੁਰਦਾਸਪੁਰ ਨੇ ਦਸਿਆ ਕਿ ਇਸ ਜਾਗਰੂਕਤਾ ਮੁਹਿੰਮ ਦੇ ਸਬੰਧ ਵਿਚ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਦੁਆਰਾ   ਪਿਡਾ ਵਿੱਚ ਜਾਗਰੂਕਤਾ ਕਰਨ ਲਈ ਪੀ ਐਲ ਵੀਜ ਟੀਮਾ ਅਤੇ ਸਰਪੰਚਾ ਦੁਆਰਾ   448 ਪਿੰਡਾ ਵਿੱਚ ਜਾਗਰੂਕਤਾ ਸੈਮੀਨਾਰ ਲਗਾਏ ਗਏ ਅਤੇ 10993  ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਇਸ ਤੋ ਇਲਾਵਾ ਨਾਲਸਾ ਦੀਆ ਵੱਖ ਵੱਖ ਸਕੀਮਾ ਬਾਰੇ ਦੱਸਿਆ ਗਿਆ ਕਿ ਮੁਫਤ ਸਹਾਇਤਾ ਦੇ ਹੱਕਦਾਰ ਕੌਣ ਹਨ, ਮੁਫਤ ਸਹਾਇਤਾ ਵਿੱਚ ਕੀ ਮਿਲਦਾ ਹੈ

 

Spread the love