ਪਲੇਸਮੈਂਟ ਕੈਂਪ ’ਚ 8 ਉਮੀਦਵਾਰਾਂ ਦੀ ਹੋਈ ਚੋਣ

_'Azadi Ka Amrit Mahautsav'
ਪਲੇਸਮੈਂਟ ਕੈਂਪ ’ਚ 8 ਉਮੀਦਵਾਰਾਂ ਦੀ ਹੋਈ ਚੋਣ
ਆਜਾਦੀ ਕਾ ਅੰਮ੍ਰਿਤ ਮਹਾਉਤਸਵ

ਫਾਜ਼ਿਲਕਾ 5 ਅਪ੍ਰੈਲ 2022

ਆਜਾਦੀ ਕਾ ਅਮਿ੍ਰੰਤ ਮਹਾਉਤਸਵ ਨੂੰ ਸਮਰਪਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਕੈਂਪ ਵਿਖੇ 23 ਉਮੀਦਵਾਰਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਕੈਂਪ ਵਿਖੇ 8 ਉਮੀਦਵਾਰਾਂ ਦੀ ਯੋਗਤਾ ਦੇ ਆਧਾਰ ’ਤੇ ਚੌਣ ਕੀਤੀ ਗਈ।

ਹੋਰ ਪੜ੍ਹੋ :-ਅਹੁਦਾ ਸੰਭਾਲਦੇ ਹੀ ਡਿਪਟੀ ਕਮਿਸ਼ਨਰ ਸਿੱਧੇ ਪਹੁੰਚ ਗਏ ਦਾਣਾ ਮੰਡੀਆਂ ਚ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ੍ਰੀ ਕਿ੍ਰਸ਼ਨ ਲਾਲ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ’ਚ ਵਰਧਮਾਨ ਟੈਕਸਟਾਈਲ ਲੁਧਿਆਣਾ ਕੰਪਨੀ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ 23 ਲੜਕੀਆਂ ਰੋਜਗਾਰ ਪ੍ਰਾਪਤੀ ਲਈ ਪਹੁੰਚੀਆਂ ਸਨ ਜਿਨ੍ਹਾਂ ਵਿਚੋਂ 8 ਨੂੰ ਉਨਾਂ ਦੀ ਯੋਗਤਾ ਅਨੁਸਾਰ ਕੰਪਨੀ ਵਿਖੇ ਨੌਕਰੀ ਦੇਣ ਲਈ ਚੌਣ ਕੀਤੀ ਗਈ।

ਇਸ ਮੌਕੇ ਕੰਪਨੀਆਂ ਦੇ ਨੁਮਇੰਦਿਆਂ ਤੋ ਇਲਾਵਾਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Spread the love