ਪਟਿਆਲਾ ਜ਼ਿਲ੍ਹੇ ‘ਚ ਬਲਾਕ ਪੱਧਰੀ ਪਲੇਸਮੈਂਟ ਕੈਂਪਾਂ ਨੂੰ ਮਿਲਿਆ ਭਰਵਾਂ ਹੁੰਗਾਰਾ

DBEE
ਪਟਿਆਲਾ ਜ਼ਿਲ੍ਹੇ 'ਚ ਬਲਾਕ ਪੱਧਰੀ ਪਲੇਸਮੈਂਟ ਕੈਂਪਾਂ ਨੂੰ ਮਿਲਿਆ ਭਰਵਾਂ ਹੁੰਗਾਰਾ
ਪਲੇਸਮੈਂਟ ਕੈਂਪਾਂ ਦੌਰਾਨ 314 ਨੌਜਵਾਨਾਂ ਦੀ ਨੌਕਰੀ ਲਈ ਚੋਣ

ਪਟਿਆਲਾ, 23 ਨਵੰਬਰ 2021

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਬਲਾਕ ਪੱਧਰ ‘ਤੇ ਰੋਜ਼ਗਾਰ-ਕਮ-ਰਜਿਸਟ੍ਰੇਸ਼ਨ-ਕਮ-ਮੋਬਲਾਈਜੇਸ਼ਨ ਕੈਂਪ ਲਗਾਏ ਗਏ ਬਲਾਕ ਪਟਿਆਲਾ, ਨਾਭਾ, ਸਮਾਣਾ ਅਤੇ ਰਾਜਪੁਰਾ ਵਿਖੇ ਲਗਾਏ ਕੈਂਪਾਂ ‘ਚ ਪ੍ਰਾਰਥੀਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਤੇ 314 ਨੌਜਵਾਨਾਂ ਦੀ ਮੌਕੇ ‘ਤੇ ਹੀ ਨੌਕਰੀ ਲਈ ਚੋਣ ਕੀਤੀ ਗਈ।

ਹੋਰ ਪੜ੍ਹੋ :-ਕਿਸਾਨੀ ਸ਼ੰਘਰਸ਼ ਚ ਜਾਨਾਂ ਗਵਾਉਣ ਵਾਲੇ  ਜ਼ਿਲ੍ਹੇ ਦੇ 2 ਕਿਸਾਨਾਂ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਨੇ ਦਿੱਤੀਆਂ ਨੌਕਰੀਆਂ

ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਨੁਰਾਗ ਗੁਪਤਾ ਨੇ ਦੱਸਿਆ ਕਿ ਬਲਾਕ ਪੱਧਰ ‘ਤੇ ਲਗਾਏ ਕੈਂਪਾਂ ‘ਚ ਟੀ.ਆਈ ਸਾਈਕਲਜ਼, ਸੂਦ ਪਲਾਸਟਿਕ, ਆਈ.ਸੀ.ਆਈ.ਸੀ.ਆਈ ਬੈਕ, ਚੈਕਮੇਟ ਸਕਿਉਰਿਟੀਜ਼, ਐਚ.ਡੀ.ਐਫ.ਸੀ. ਅਰਗੋ, ਐਸ.ਬੀ.ਆਈ ਲਾਈਫ਼, ਯਸ਼ੋਧਾ ਮੋਟਰਜ਼, ਗਨਪਤੀ ਇੰਡਸਟਰੀਜ਼, ਐਲ.ਆਈ.ਸੀ., ਪੈਗਰੋ ਫੂਡਜ਼ ਸਮੇਤ ਕਈ ਨਾਮੀ ਕੰਪਨੀਆਂ ਵੱਲੋਂ ਭਾਗ ਲਿਆ ਗਿਆ ਅਤੇ 314 ਪ੍ਰਾਰਥੀਆਂ ਨੂੰ ਇੰਟਰਵਿਊ ਲੈ ਕੇ ਮੌਕੇ ਤੇ ਹੀ ਨੌਕਰੀ ਦਿੱਤੀ ਗਈ ਕੈਂਪਾਂ ਦੌਰਾਨ 135 ਨੌਜਵਾਨਾਂ ਦੀਆਂ ਮੈਨੂਅਲ ਰਜਿਸਟ੍ਰੇਸ਼ਨ ਵੀ ਕੀਤੀਆਂ ਗਈਆਂ ਇਹਨਾਂ ਕੈਂਪਾਂ ਵਿੱਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਚੱਲਣ ਵਾਲੇ ਸਿਖਲਾਈ ਕੋਰਸਾਂ ਵਾਸਤੇ ਪ੍ਰਾਰਥੀਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੀਆਂ ਸਵੈ-ਰੋਜ਼ਗਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਅਨੁਰਾਗ ਗੁਪਤਾ ਨੇ ਪਟਿਆਲਾ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਭਵਿੱਖ ਵਿੱਚ ਲੱਗਣ ਵਾਲੇ ਪਲੇਸਮੈਂਟ ਕੈਂਪਾਂ ਅਤੇ ਬਲਾਕ ਪੱਧਰੀ ਕੈਂਪਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ

ਕੈਪਸ਼ਨ: ਨੌਜਵਾਨ ਪਲੇਸਮੈਂਟ ਕੈਂਪ ਦੌਰਾਨ ਰਜਿਸਟਰੇਸ਼ਨ ਕਰਵਾਉਂਦੇ ਹੋਏ।