ਬੂਟੇ ਅਤੇ ਯਾਦਗਾਰੀ ਚਿੰਨ ਦੇ ਕੇ ਕੌਮਾਂਤਰੀ ਖਿਡਾਰਨਾ ਦਾ ਹੋਇਆ ਸਨਮਾਨ      

ਬੂਟੇ ਅਤੇ ਯਾਦਗਾਰੀ ਚਿੰਨ ਦੇ ਕੇ ਕੌਮਾਂਤਰੀ ਖਿਡਾਰਨਾ ਦਾ ਹੋਇਆ ਸਨਮਾਨ      
ਬੂਟੇ ਅਤੇ ਯਾਦਗਾਰੀ ਚਿੰਨ ਦੇ ਕੇ ਕੌਮਾਂਤਰੀ ਖਿਡਾਰਨਾ ਦਾ ਹੋਇਆ ਸਨਮਾਨ      

ਮਾਣ ਧੀਆਂ ਤੇ ਸੰਸਥਾ ਦਾ ਸਲਾਘਾਯੋਗ ਉਪਰਾਲਾ : ਗੁਰਪ੍ਰੀਤ ਕੌਰ ਸ਼ੂਦਨ      

ਅੰਮ੍ਰਿਤਸਰ 17 ਅਗਸਤ 2022

ਜ਼ਿਲ੍ਹਾ ਅੰਮ੍ਰਿਤਸਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾਂ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਯੋਗ ਅਗਵਾਈ ਹੇਠ ਰੈੱਡ ਕ੍ਰਾਸ ਭਵਨ ਵਿਖ਼ੇ ਕਰਵਾਏ ਗਏ ਸਨਮਾਨ ਸਮਾਂਰੋਹ  ਦੌਰਾਨ ਮੁੱਖ ਮਹਿਮਾਨ ਵੱਜੋਂ ਪੁੱਜੇ ਸ਼੍ਰੀਮਤੀ ਗੁਰਪ੍ਰੀਤ ਕੌਰ ਸ਼ੂਦਨ (ਧਰਮਪਤਨੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ) ਵੱਲੋਂ ਇੰਟਰਨੈਸ਼ਨਲ ਖ਼ਿਡਾਰਣਾ ਹਾਕੀ ਉੱਲਪੀਅਨ ਅਤੇ ਰਾਸ਼ਟਰਮੰਡਲ ਖੇਡਾਂ-2022 ਵਿੱਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਗੁਰਜੀਤ ਕੌਰ, ਇੰਡੋਨੇਸੀਆਂ ਵਿਖ਼ੇ ਹੋਏ ਵਿਸ਼ਵ ਰਗਬੀ ਟੂਰਨਾਮੈਂਟ ਵਿੱਚ ਚਾਂਦੀ ਦਾ ਮੈਡਲ ਜਿੱਤਣ ਵਾਲੀ ਰਮਨੀਕ ਕੌਰ, ਥਾਈਲੈਂਡ ਵਿਖ਼ੇ ਹੋਈ ਯੋਗਾ ਏਸ਼ੀਅਨ ਯੋਗਾ ਚੈਮਪੀਅਨਸ਼ਿੱਪ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਨਵਨੀਤ ਕੌਰ, ਰਾਸ਼ਟਰਮੰਡਲ ਖੇਡਾਂ-2022 ਸਾਈਕਲਿੰਗ ਵਿੱਚ ਹਿੱਸਾ ਲੈਣ ਵਾਲੀ ਸ਼ਸ਼ੀਕਲਾਂ,ਇੰਟਰਨੈਸ਼ਨਲ ਕਬੱਡੀ ਖਿਡਾਰਨ ਪ੍ਰਵੀਨ ਕੌਰ ਅਤੇ ਹੋਣਹਾਰ ਵਿਦਿਆਰਥਣਾਂ ‘ਚ ਡੀਏਵੀ ਇੰਟਰਨੈਸ਼ਨਲ ਸਕੂਲ ਦੀ ਦੀਪੀਕਾ ਗੁਪਤਾ,ਦਿੱਲੀ ਪਬਲਿਕ ਸਕੂਲ ਦੀ ਰੀਆ ਬੱਧਣ,ਖਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਦੀ ਜਸਮੀਤ ਕੌਰ, ਅਲੈਗਜ਼ੈਡਰਾ ਹਾਈ ਸਕੂਲ ਦੀ ਮਿਲਣਪ੍ਰੀਤ ਕੌਰ ਨੂੰ ਬੂਟੇ ਅਤੇ ਪ੍ਰਸ਼ੰਸਾ ਸਰਟੀਫਿਕੇਟ,ਯਾਦਗਾਰੀ ਚਿੰਨ ਅਤੇ ਗੋਲਡ ਮੈਡਲਾ ਸਨਮਾਨਿਤ ਕਰਦਿਆ ਆਪਣੇ ਸੰਬੋਧਨ ਚ’ ਕਿਹਾ ਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਜ਼ਿਲ੍ਹੇ ਵਿੱਚ ਖੇਡਾਂ ਨੂੰ ਪ੍ਰਮੋਟ ਕਰਨ ਅਤੇ ਹਰਿਆਵਾਲ ਲਹਿਰ ਤਹਿਤ ਕਾਫ਼ੀ ਉਪਰਾਲੇ ਕਰ ਰਹੇ ਹਨ l

ਹੋਰ ਪੜ੍ਹੋ – ਪੰਜਾਬ ਵਿੱਚ ਉਦਯੋਗਿਕ ਵਿਕਾਸ ਲਈ ਸਾਜ਼ਗਾਰ ਮਾਹੌਲ ਸਿਰਜਣ ਵਾਸਤੇ ਸਰਕਾਰ ਵਚਨਬੱਧ: ਅਮਨ ਅਰੋੜਾ

ਇਸ ਤੋਂ ਇਲਾਵਾ ਉਹਨਾਂ ਕਿਹਾ ਕੇ ਖਿਡਾਰੀਆ ਨੂੰ ਖੇਡਾਂ ਦੇ ਨਾਲ ਪੜ੍ਹਾਈ ਵਿੱਚ ਵੀ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ lਪ੍ਰਧਾਨ ਮੱਟੂ ਨੇ ਸ਼੍ਰੀਮਤੀ.ਗੁਰਪ੍ਰੀਤ ਕੌਰ ਸ਼ੂਦਨ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ l ਇਸ ਮੌਂਕੇ ਰੈੱਡ ਕ੍ਰਾਸ ਭਵਨ ਦੇ ਕਾਰਜਕਾਰੀ ਸੈਕਟਰੀ ਤੇਜਿੰਦਰ ਸਿੰਘ ਰਾਜਾ, ਪ੍ਰਧਾਨ ਗੁਰਿੰਦਰ ਸਿੰਘ ਮੱਟੂ,ਪ੍ਰਿੰਸੀਪਲ ਵਿਨੋਦ ਕਾਲੀਆ,ਸਟੇਟ ਐਵਾਰਡੀ ਰਵਿੰਦਰ ਕੌਰ ,ਹਰਦੇਸ ਕੁਮਾਰ ਸ਼ਰਮਾ,ਬਲਜਿੰਦਰ ਸਿੰਘ ਮੱਟੂ,ਸਮਾਜ ਸੇਵਿਕਾ ਸੀਮਾ ਚੋਪੜਾ,ਕਸ਼ਮੀਰ ਸਿੰਘ ਮਾਨਾਵਾਲਾ ਨੇ ਮੰਚ ਸੰਚਾਲਨ ਦੀ ਭੂਮਿਕਾ ਅਦਾ ਕੀਤੀ ਗੁਰਮੀਤ ਸਿੰਘ ਸੰਧੂ ਨੇ ਅਦਾ ਕੀਤੀ l

ਕੌਮਾਂਤਰੀ ਖਿਡਾਰੀਆ ਤੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਗੁਰਪ੍ਰੀਤ ਕੌਰ ਸ਼ੂਦਨ, ਪ੍ਰਧਾਨ ਗੁਰਿੰਦਰ ਸਿੰਘ ਮੱਟੂ,ਹਰਦੇਸ ਸ਼ਰਮਾ, ਟੀਐਸ ਰਾਜਾ,ਬਲਜਿੰਦਰ ਮੱਟੂ ਤੇ ਹੋਰ l.                                 .

ਗੁਰਪ੍ਰੀਤ ਕੌਰ ਸ਼ੂਦਨ ਨੂੰ ਸਨਮਾਨਿਤ ਕਰਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਤੇ ਹੋਰ

 

Spread the love