ਪਲਾਸਟਿਕ ਬੈਗ ‘ਤੇ ਰੋਕ ਲਗਾਉਣਾ ਵਾਤਾਵਰਣ ਦੇ ਬਚਾਅ ਲਈ ਜਰੂਰੀ-ਡਾ. ਰਾਜਿੰਦਰ ਅਰੋੜਾ

ਰਾਜਿੰਦਰ ਅਰੋੜਾ
ਪਲਾਸਟਿਕ ਬੈਗ 'ਤੇ ਰੋਕ ਲਗਾਉਣਾ ਵਾਤਾਵਰਣ ਦੇ ਬਚਾਅ ਲਈ ਜਰੂਰੀ-ਡਾ. ਰਾਜਿੰਦਰ ਅਰੋੜਾ
ਫਿਰੋਜਪੁਰ 18 ਨਵੰਬਰ, 2021

ਸਿਵਲ ਸਰਜਨ ਫਿਰੋਜਪੁਰ ਡਾ. ਰਾਜਿੰਦਰ ਅਰੋੜਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜੈਡ.ਐਲ.ਏ. ਸਿਵਲ ਸਰਜਨ ਦਫ਼ਤਰ ਵਿਖੇ ਦਿਨੇਸ਼ ਗੁਪਤਾ ਦੀ ਯੋਗ ਅਗਵਾਈ ਹੇਠ ਅੱਜ ਦਫ਼ਤਰ ਸਿਵਲ ਸਰਜਨ ਵਿੱਚ ਜਿਲਾ ਫਿਰੋਜਪੁਰ ਕੈਮਿਸਟਾਂ ਨੰ ਹਦਾਇਤ ਕੀਤੀ ਗਈ ਕਿ ਜਿਲਾ ਹਸਪਤਾਲ ਫਿਰੋਜ਼ਪੁਰ ਦੇ ਨਜਦੀਕ ਸਥਿਤ ਕੈਮਿਸਟ ਦੁਕਾਨਾਂ  ਤੇ’ ਜੈਨਰਰਿਕ ਦਵਾਈਆਂ ਨੂੰ ਸਹੀ ਰੇਟ ਤੇ ਉਪਲੱਬਧ ਕਰਵਾਉਣ ਯਕੀਨੀ ਬਣਾਇਆ ਜਾਵੇ।

ਹੋਰ ਪੜ੍ਹੋ :-ਡਵੀਜ਼ਨਲ ਕਮਿਸ਼ਨਰ ਵੱਲੋਂ ਵਿਧਾਨ ਸਭਾ ਚੋਣਾਂ ਬਾਰੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੇ ਈ.ਆਰ.ਓਜ ਨਾਲ ਬੈਠਕ
ਇਸ ਮੀਟਿੰਗ ਦੌਰਾਨ ਡਾ.ਅਰੋੜਾ ਵੱਲੋਂ ਕੈਮਿਸਟ ਦੁਕਾਨਦਾਰਾਂ ਨੂੰ ਕਿਹਾ ਗਿਆ ਕਿ ਦੁਕਾਨਾ ਤੇ’ਪਲਾਸਟਿਕ ਬੈਗਾਂ ਦੀ ਵਰਤੋਂ  ਨਾ ਕੀਤੀ ਜਾਵੇ ਅਤੇ ਇਸ ਦੀ ਜਗਾ ਕੇਵਲ ਕਾਗਜ ਤੋਂ ਬਣੇ ਹੋਏ ਬੈਗਾਂ ਦੀ ਹੀ ਵਰਤੋਂ ਕੀਤੀ ਜਾਵੇ,ਕਿਉਂਕਿ ਪਲਾਸਟਿਕ ਬੈਗਾਂ ਦੀ ਵਰਤੋਂ ਕਾਰਨ ਪ੍ਰਦੂਸ਼ਣ,ਮੌਸਮ ਵਿੱਚ ਤਬਦੀਲੀ,ਪਾਣੀ ਦਾ ਪ੍ਰਦੂਸ਼ਿਤ ਹੁੰਦਾ ਹੈ,ਜੋ ਕਿ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਹਨ,ਇਸ ਲਈ ਡਾ.ਅਰੋੜਾ ਨੇ ਕੈਮਿਸਟ ਦੁਕਾਨਦਾਰਾਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ  ਫਿਰੋਜ਼ਪੁਰ ਨੂੰ ਪਲਾਸਟਿਕ ਮੁਕਤ ਕਰਨ ਵਿੱਚ ਸਿਹਤ ਵਿਭਾਗ  ਦਾ ਸਹਿਯੋਗ ਦਿੱਤਾ ਜਾਵੇ।
ਇਸ ਮੀਟਿੰਗ ਦੌਰਾਨ ਜੈਡ.ਐਲ.ਏ. ਦਿਨੇਸ਼ ਗੁਪਤਾ ਵੱਲੋਂ ਕੈਮਿਸਟ ਦੁਕਾਨਦਾਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਰੇਕ ਕੈਮਿਸਟ ਦੁਕਾਨਦਾਰ ਦਵਾਈ  ਦਾ ਰੇਟ ਕੇਵਲ ਡਰੱਗ ਪਰਾਈਸ ਕੰਟਰੋਲ ਦੇ ਤਹਿਤ ਇੱਕ ਲਿਸਟ ਤੇ’ਇੱਕ ਪ੍ਰਮੁੱਖ ਪ੍ਰਦਰਸ਼ਨੀ ਬਣਾੳਣ ਅਤੇ ਜਿੱਥੇ ਇਸ ਨੂੰ ਖਰੀਦਾਰਾਂ ਵੱਲੋਂ ਆਸਾਨੀ ਨਾਲ ਦੇਖਿਆ ਜਾ ਸਕੇ।ਇਸ ਮੌਕੇ ਦਿਨੇਸ਼ ਗੁਪਤਾ ਜੈਡ.ਐਲ.ਏ ਫਿਰੋਜ਼ਪੁਰ ਆਸ਼ੂਤੋਸ਼ ਗਰਗ ਡਰੱਗਜ਼ ਕੰਟਰੋਲ ਅਫਸਰ,ਪਰਮਵੀਰ ਮੋਂਗਾ ਪੀ.ਏ ਟੂ ਜੈਡ.ਐਲ.ਏ,ਵਿਕਾਸ ਕਾਲੜਾ ਪੀ.ਏ ਟੂ ਸਿਵਲ ਸਰਜਨ ਹਾਜ਼ਰ ਸਨ।ਵਾਤਾਵਰਣ ਨੂੰ ਬਚਾਉਣ ਲਈ ਅਤੇ ਪਲਾਸਟਿਕ ਬੈਗ ਤੇ’ਪਾਬੰਦੀ ਲਗਾਉਣ ਲਈ ਕੈਮਿਸਟਾਂ ਨੂੰ ਹਿਦਾਇਤਾਂ ਦਿੰਦੇ ਹੋਏ ਸਿਵਲ ਸਰਜਨ ਡਾ.ਰਾਜਿੰਦਰ ਅਰੋੜਾ
Spread the love