ਪ੍ਰਧਾਨ ਮੰਤਰੀ ਨੇ ਭਾਰਤ ਅਤੇ ਕੋਰੀਆ ਗਣਰਾਜ ਦੇ ਦਰਮਿਆਨ ਡਿਪਲੋਮੈਟਿਕ ਸਬੰਧਾਂ ਦੇ 50 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾਇਆ

ਕੋਰੀਆ ਗਣਰਾਜ ਦੇ ਰਾਸ਼ਟਰਪਤੀ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ

चंडीगढ़, 10 DEC 2023 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਅਤੇ ਕੋਰੀਆ ਗਣਰਾਜ ਦੇ ਦਰਮਿਆਨ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੇ 50 ਵਰ੍ਹੇ ਪੂਰੇ ਹੋਣ ‘ਤੇ ਕੋਰੀਆ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਯੂੰ ਸੁਕ ਯੇਓਲ (Mr. Yoon Suk Yeol) ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਪਰਸਪਰ ਸਨਮਾਨ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਵਧਦੀਆਂ ਸਾਂਝੇਦਾਰੀਆਂ ਦੀ ਯਾਤਰਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਵਿਸ਼ੇਸ਼ ਕੂਟਨੀਤਕ ਸਾਂਝੇਦਾਰੀ ਨੂੰ ਗਹਿਨ ਅਤੇ ਵਿਸਤਾਰਿਤ ਕਰਨ ਦੇ ਲਈ ਸ਼੍ਰੀ ਯੂੰ ਸੁਕ ਯੇਓਲ (Mr. Yoon Suk Yeol) ਦੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਅਸੀਂ ਅੱਜ ਭਾਰਤ ਅਤੇ ਕੋਰੀਆ ਗਣਰਾਜ ਦੇ ਦਰਮਿਆਨ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੇ 50 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਾਂ। ਇਹ ਪਰਸਪਰ  ਸਨਮਾਨ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਵਧਦੀਆਂ ਸਾਂਝੇਦਾਰੀਆਂ ਦੀ ਯਾਤਰਾ ਰਹੀ ਹੈ। ਮੈਂ, ਕੋਰੀਆ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਯੂੰ ਸੁਕ ਯੇਓਲ (Mr. Yoon Suk Yeol) ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਸਾਡੀ ਵਿਸ਼ੇਸ਼ ਕੂਟਨੀਤਕ ਸਾਂਝੇਦਾਰੀ ਨੂੰ ਗਹਿਰਾ ਅਤੇ ਵਿਸਤਾਰਿਤ ਕਰਨ ਦੇ ਲਈ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਨ ਵਾਸਤੇ ਉਤਸੁਕ ਹਾਂ।