ਪ੍ਰਧਾਨ ਮੰਤਰੀ ਨੇ ਤਪਦਿਕ ਰੋਗ ਦੇ ਖ਼ਿਲਾਫ਼ ਯੁੱਧ ਨੂੰ ਮਜ਼ਬੂਤ ਕਰਨ ਦੇ ਲਈ ਜ਼ਮੀਨੀ ਪੱਧਰ ‘ਤੇ ਕੀਤੇ ਜਾ ਰਹੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ

ਦਿੱਲੀ, 26 ਮਾਰਚ 2025

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਤਪਦਿਕ ਖ਼ਾਤਮੇ ਦੇ ਖ਼ਾਹਿਸ਼ੀ ਮਿਸ਼ਨ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਲੋਕਾਂ ਦੀ ਹਿਰਦੇ ਤੋਂ ਸ਼ਲਾਘਾ ਕੀਤੀ। ਉਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਪ੍ਰਯਾਸਾਂ ਦੀ ਵਧਦੀ ਗਤੀ ‘ਤੇ ਬਲ ਦਿੱਤਾ ਜੋ ਇੱਕ ਵਧੇਰੇ ਤੰਦਰੁਸਤ ਅਤੇ ਟੀਬੀ ਮੁਕਤ ਭਾਰਤ (TB-free India) ਦਾ ਮਾਰਗ ਪੱਧਰਾ ਕਰ ਰਹੇ ਹਨ।

ਕੇਂਦਰੀ ਮੰਤਰੀ, ਸ਼੍ਰੀ ਜੇਪੀ ਨੱਡਾ ਦੁਆਰਾ ਐਕਸ (X) ‘ਤੇ ਕੀਤੀ ਗਈ ਪੋਸਟ ਦਾ ਉੱਤਰ ਦਿੰਦੇ ਹੋਏ, ਉਨ੍ਹਾਂ ਨੇ ਲਿਖਿਆ:

“ਮੈਂ ਉਨ੍ਹਾਂ ਸਾਰੇ ਲੋਕਾਂ ਦੀ ਸ਼ਲਾਘਾ ਕਰਦਾ ਹਾਂ ਜੋ ਟੀਬੀ ਦੇ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰ ਰਹੇ ਹਨ ਅਤੇ ਟੀਬੀ ਮੁਕਤ ਭਾਰਤ (#TBMuktBharat) ਵਿੱਚ ਯੋਗਦਾਨ ਦੇ ਰਹੇ ਹਨ। ਇਹ ਜ਼ਿਕਰਯੋਗ ਹੈ ਕਿ ਇਹ ਪ੍ਰਯਾਸ ਜ਼ਮੀਨੀ ਪੱਧਰ ‘ਤੇ ਕਿਵੇਂ ਗਤੀ ਪਕੜ ਰਿਹਾ ਹੈ, ਜਿਸ ਨਾਲ ਇੱਕ ਵਧੇਰੇ ਤੰਦਰੁਸਤ ਭਾਰਤ ਦਾ ਨਿਰਮਾਣ ਸੁਨਿਸ਼ਚਿਤ ਹੋ ਰਿਹਾ ਹੈ।”