ਚੰਡੀਗੜ੍ਹ, 02 FEB 2024
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੈਰਿਸ ਦੇ ਐਫਿਲ ਟੌਵਰ ਵਿਖੇ ਯੂਨੀਫਾਇਡ ਪੇਮੈਂਟਸ ਇੰਟਰਫੇਸ (ਯੂਪੀਆਈ-UPI) ਦੇ ਰਸਮੀ ਲਾਂਚ ਦੇ ਲਈ ਫਰਾਂਸ ਨੂੰ ਵਧਾਈਆਂ ਦਿੱਤੀਆਂ।
ਉਨ੍ਹਾਂ ਨੇ ਇਸ ਕਦਮ ਨੂੰ ਡਿਜੀਟਲ ਭੁਗਤਾਨ ਨੂੰ ਪ੍ਰੋਤਸਾਹਿਤ ਕਰਨ ਅਤੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਇੱਕ ਅਦਭੁਤ ਉਦਾਹਰਣ ਦੱਸਿਆ।
ਪ੍ਰਧਾਨ ਮੰਤਰੀ ਨੇ ਐਕਸ (X)‘ ਤੇ ਪੋਸਟ ਕੀਤਾ:
“ਇਹ ਦੇਖ ਕੇ ਬਹੁਤ ਹੀ ਅੱਛਾ ਲਗਿਆ-ਇਹ ਯੂਪੀਆਈ (UPI) ਨੂੰ ਗਲੋਬਲ ਪੱਧਰ ‘ਤੇ ਲੈ ਜਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਡਿਜੀਟਲ ਭੁਗਤਾਨ ਨੂੰ ਪ੍ਰੋਤਸਾਹਿਤ ਕਰਨ ਅਤੇ ਮਜ਼ਬੂਤ ਸਬੰਧਾਂ ਨੂੰ ਅੱਗੇ ਵਧਾਉਣ ਦੀ ਇੱਕ ਅਦਭੁਤ ਉਦਾਹਰਣ ਹੈ।”