ਪ੍ਰਧਾਨ ਮੰਤਰੀ ਨੇ ਬੀਐੱਸਐੱਫ ਦੇ ਸਥਾਪਨਾ ਦਿਵਸ (BSF Raising Day) ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

Chandigarh, 01 DEC 2023 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੀਐੱਸਐੱਫ ਦੇ ਸਥਾਪਨਾ ਦਿਵਸ (BSF Raising Day) ਦੇ ਅਵਸਰ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

“ਬੀਐੱਸਐੱਫ ਦੇ ਸਥਾਪਨਾ ਦਿਵਸ (BSF Raising Day) ‘ਤੇ, ਅਸੀਂ ਇਸ ਉਤਕ੍ਰਿਸ਼ਟ ਬਲ ਦੀ ਸ਼ਲਾਘਾ ਕਰਦੇ ਹਾਂ, ਜਿਸ ਨੇ ਸਾਡੇ ਫਰੰਟੀਅਰਾਂ ਦੇ ਗਾਰਡੀਅਨ ਦੇ ਰੂਪ ਵਿੱਚ ਆਪਣੀ ਇੱਕ ਪਹਿਚਾਣ ਬਣਾਈ ਹੈ। ਸਾਡੇ ਰਾਸ਼ਟਰ ਦੀ ਰੱਖਿਆ ਵਿੱਚ ਉਨ੍ਹਾਂ ਦੀ ਵੀਰਤਾ ਅਤੇ ਅਟੁੱਟ ਭਾਵਨਾ ਉਨ੍ਹਾਂ ਦੇ ਸਮਰਪਣ ਦਾ ਪ੍ਰਮਾਣ ਹੈ। ਮੈਂ ਪ੍ਰਾਕ੍ਰਿਤਿਕ ਆਫ਼ਤਾਂ ਦੇ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਬੀਐੱਸਐੱਫ ਦੀ ਭੂਮਿਕਾ ਦੀ ਭੀ ਸ਼ਲਾਘਾ ਕਰਨਾ ਚਾਹਾਂਗਾ।”