ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਣਾ ਪ੍ਰਤਾਪ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਬੇਮਿਸਾਲ ਸਾਹਸ, ਸ਼ੌਰਯ (ਬਹਾਦਰੀ) ਅਤੇ ਯੁੱਧ ਕੌਸ਼ਲ (ਮਾਰਸ਼ਲ ਮਹਾਰਤ) ਨਾਲ ਮਹਾਰਾਣਾ ਪ੍ਰਤਾਪ ਨੇ ਮਾਂ ਭਾਰਤੀ ਨੂੰ ਮਾਣ ਦਿਵਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਮਾਂ ਭੂਮੀ ਪ੍ਰਤੀ ਉਨ੍ਹਾਂ ਦਾ ਤਿਆਗ ਅਤੇ ਸਮਰਪਣ ਹਮੇਸ਼ਾ ਯਾਦ ਰੱਖਿਆ ਜਾਵੇਗਾ।