ਵਿਭਿੰਨ ਸ਼ਹਿਰਾਂ ‘ਚ ਜਲ ਸੈਨਾ ਦੇ ਹਸਪਤਾਲ ਆਮ ਨਾਗਰਿਕਾਂ ਦੀ ਵਰਤੋਂ ਲਈ ਖੋਲ੍ਹੇ ਜਾ ਰਹੇ ਹਨ
ਜਲ ਸੈਨਾ ਲਕਸ਼ਦਵੀਪ ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ’ਚ ਆਕਸੀਜਨ ਦੀ ਉਪਲਬਧਤਾ ਵਧਾ ਰਹੀ ਹੈ
ਜਲ ਸੈਨਾ ਵਿਦੇਸ਼ਾਂ ਤੋਂ ਆਕਸੀਜਨ ਦੇ ਕੰਟੇਨਰ ਤੇ ਹੋਰ ਸਪਲਾਈਜ਼ ਭਾਰਤ ਲਿਆ ਰਹੀ ਹੈ
ਜਲ ਸੈਨਾ ਦੇ ਮੈਡੀਕਲ ਅਮਲੇ ਕੋਵਿਡ ਡਿਊਟੀਜ਼ ਦੇ ਪ੍ਰਬੰਧ ਲਈ ਦੇਸ਼ ’ਚ ਵਿਭਿੰਨ ਸਥਾਨਾਂ ’ਤੇ ਮੁੜ–ਤੈਨਾਤ ਕੀਤੇ ਗਏ ਹਨ
ਜਲ ਸੈਨਾ ਸਟਾਫ਼ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਭਾਰਤੀ ਜਲ ਸੈਨਾ ਵੱਲੋਂ ਮਹਾਮਾਰੀ ਦੌਰਾਨ ਦੇਸ਼ ਵਾਸੀਆਂ ਦੀ ਮਦਦ ਲਈ ਕੀਤੀਆਂ ਵਿਭਿੰਨ ਪਹਿਲਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਕਿ ਭਾਰਤੀ ਜਲ ਸੈਨਾ ਨੇ ਸਾਰੇ ਰਾਜਾਂ ਦੇ ਪ੍ਰਸ਼ਾਸਨਾਂ ਤੱਕ ਪਹੁੰਚ ਕਰ ਕੇ ਹਸਪਤਾਲ ਦੇ ਬਿਸਤਰਿਆਂ, ਅਜਿਹੀਆਂ ਹੋਰ ਵਸਤਾਂ ਲਿਆਉਣ–ਲਿਜਾਣ ਵਿੱਚ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਜਲ ਸੈਨਾ ਦੇ ਹਸਪਤਾਲ ਵੱਖੋ–ਵੱਖਰੇ ਸ਼ਹਿਰਾਂ ਵਿੱਚ ਆਮ ਨਾਗਰਿਕਾਂ ਦੀ ਵਰਤੋਂ ਲਈ ਖੋਲ੍ਹੇ ਜਾ ਰਹੇ ਹਨ।
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਸੂਚਿਤ ਕੀਤਾ ਕਿ ਜਲ ਸੈਨਾ ਦੇ ਮੈਡੀਕਲ ਅਮਲਿਆਂ ਨੂੰ ਕੋਵਿਡ ਡਿਊਟੀਜ਼ ਦੇ ਪ੍ਰਬੰਧ ਲਈ ਦੇਸ਼ ਦੇ ਵਿਭਿੰਨ ਸਥਾਨਾਂ ’ਤੇ ਮੁੜ–ਤੈਨਾਤ ਕੀਤਾ ਗਿਆ ਹੈ। ਕੋਵਿਡ ਡਿਊਟੀਜ਼ ਲਈ ਤੈਨਾਤ ਕੀਤੇ ਜਾਣ ਵਾਸਤੇ ਜਲ ਸੈਨਾ ਦੇ ਅਮਲਿਆਂ ਨੂੰ ‘ਬੈਟਲ ਫ਼ੀਲਡ ਨਰਸਿੰਗ ਅਸਿਸਟੈਂਟ ਟ੍ਰੇਨਿੰਗ’ (ਮੈਦਾਨ–ਏ–ਜੰਗ ਨਰਸਿੰਗ ਅਸਿਸਟੈਂਟ ਸਿਖਲਾਈ) ਦਿੱਤੀ ਜਾ ਰਹੀ ਹੈ।
ਜਲ ਸੈਨਾ ਸਟਾਫ਼ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਪ੍ਰਧਾਨ ਮੰਤੀ ਨੂੰ ਜਾਣਕਾਰੀ ਦਿੱਤੀ ਕਿ ਜਲ ਸੈਨਾ ਲਕਸ਼ਦਵੀਪ ਤੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ’ਚ ਆਕਸੀਜਨ ਦੀ ਉਪਲਬਧਤਾ ’ਚ ਵਾਧਾ ਕਰਨ ’ਚ ਮਦਦ ਕਰ ਰਹੀ ਹੈ।
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਸੂਚਿਤ ਕੀਤਾ ਕਿ ਭਾਰਤੀ ਜਲ ਸੈਨਾ ਬਹਿਰੀਨ, ਕਤਰ, ਕੁਵੈਤ ਤੇ ਸਿੰਗਾਪੁਰ ਤੋਂ ਆਕਸੀਜਨ ਦੇ ਕੰਟੇਨਰਸ ਅਤੇ ਹੋਰ ਸਪਲਾਈਜ਼ ਭਾਰਤ ਲਿਆ ਰਹੀ ਹੈ।