ਚੰਡੀਗੜ੍ਹ, 29 ਜੁਲਾਈ 2024
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਜੁਲਾਈ, 2024 ਨੂੰ ਦੁਪਹਿਰ 12 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ‘ਵਿਕਸਿਤ ਭਾਰਤ ਦੀ ਤਰਫ਼ ਯਾਤਰਾ: ਕੇਂਦਰੀ ਬਜਟ 2024-25 ਦੇ ਬਾਅਦ ਕਾਨਫਰੰਸ’ (‘Journey Towards Viksit Bharat: A Post Union Budget 2024-25 Conference’) ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ।
ਇਹ ਕਾਨਫਰੰਸ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ- CII) ਦੁਆਰਾ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਵਿਕਾਸ ਦੇ ਲਈ ਸਰਕਾਰ ਦੇ ਵਿਆਪਕ ਦ੍ਰਿਸ਼ਟੀਕੋਣ ਅਤੇ ਇਸ ਪ੍ਰਯਾਸ ਵਿੱਚ ਉਦਯੋਗ ਦੀ ਭੂਮਿਕਾ ਦੀ ਰੂਪਰੇਖਾ ਨੂੰ ਪ੍ਰਸਤੁਤ ਕਰਨਾ ਹੈ।
ਉਦਯੋਗ, ਸਰਕਾਰ, ਡਿਪਲੋਮੈਟਿਕ ਕਮਿਊਨਿਟੀ, ਥਿੰਕ ਟੈਂਕਾਂ ਆਦਿ ਤੋਂ 1000 ਤੋਂ ਅਧਿਕ ਪ੍ਰਤੀਭਾਗੀ ਵਿਅਕਤੀਗਤ ਤੌਰ ‘ਤੇ ਇਸ ਕਾਨਫਰੰਸ ਵਿੱਚ ਹਿੱਸਾ ਲੈਣਗੇ, ਜਦਕਿ ਹੋਰ ਲੋਕ ਦੇਸ਼ ਅਤੇ ਵਿਦੇਸ਼ ਵਿੱਚ ਸਥਿਤ ਵਿਭਿੰਨ ਸੀਆਈਆਈ ਸੈਂਟਰਾਂ (CII centres) ਤੋਂ ਜੁੜਨਗੇ।