ਪੁਲਿਸ ਵਿਭਾਗ ਵਲੋਂ ਲਗਾਏ ਨਾਕਿਆਂ ਦੌਰਾਨ ਰੱਖੀ ਜਾ ਰਹੀ ਤਿੱਖੀ ਨਜ਼ਰ

NANAK SINGH
ਪੁਲੀਸ ਲਾਈਨ ਵਿਖੇ ਅੰਤਰ-ਰਾਸ਼ਟਰੀ ਔਰਤ ਦਿਵਸ ਮਨਾਇਆ

ਗੁਰਦਾਸਪੁਰ, 8 ਫਰਵਰੀ 2022

ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਵਿਧਾਨ ਸਭਾ ਚੋਣਾਂ ਸੁਰੱਖਿਅਤ ਅਤੇ ਸੁਖਾਵੇਂ ਮਾਹੋਲ ਵਿਚ ਕਰਵਾਉਣ ਲਈ ਪੁਲਿਸ ਵਿਭਾਗ ਗੁਰਦਾਸਪੁਰ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ 24 ਘੰਟੇ ਪੁਲਿਸ ਨਾਕਿਆਂ ਰਾਹੀਂ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ :-ਹਨੀ ਦੀ ‘ਮਨੀ’ ਚੰਨੀ ਦੀ: ਰਾਘਵ ਚੱਢਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ ਨੇ ਦੱਸਿਆ ਕਿ  ਸਰਹੱਦੀ ਜ਼ਿਲੇ ਗੁਰਦਾਸਪੁਰ ਅੰਦਰ ਚੋਣਾਂ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਣ ਲਈ ਪੁਲਿਸ ਵਿਭਾਗ ਦੀਆਂ ਟੀਮਾਂ ਵਲੋਂ ਲਗਾਤਾਰ ਤਿੱਖੀ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਚੋਣਾਂ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੀਆਂ ਜਾ ਸਕਣ। ਉਨਾਂ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ ਨਾਕਾਬੰਦੀ ਅਤੇ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਵਿਚ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਨਕੇਲ ਕੱਸੀ ਗਈ ਹੈ।

ਉਨਾਂ ਦੱਸਿਆ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਵਲੋਂ ਲਾਗਾਏ ਨਾਕੇ ਦੌਰਾਨ 1 ਲੱਖ 95 ਹਜ਼ਾਰ ਰੁਪਏ, ਸਿਟੀ ਥਾਣੇ ਵਲੋਂ 68 ਹਜ਼ਾਰ 450 ਰੁਪਏ, ਤਿੱਬੜ ਥਾਣੇ ਵਲੋਂ 85 ਹਜ਼ਾਰ ਰੁਪਏ, ਧਾਰੀਵਾਲ ਥਾਣੇ ਵਲੋਂ 1 ਲੱਖ 45 ਹਜ਼ਾਰ ਰੁਪਏ, ਘੁੰਮਣ ਕਲਾਂ ਥਾਣੇ ਵਲੋਂ 93 ਹਜ਼ਾਰ ਰੁਪਏ ਅਤੇ ਪੁਰਾਣਾ ਸ਼ਾਲਾ ਥਾਣੇ ਅਧੀਨ ਲਗਾਏ ਨਾਕੇ ਤੋਂ 95 ਹਜ਼ਾਰ ਰੁਪਏ ਦੀ ਨਗਦ ਕਰੰਸੀ , ਨਾਕਿਆਂ ਦੌਰਾਨ ਬਰਾਮਦ ਕੀਤੀ ਗਈ, ਜੋ ਵੈਰੀਫਿਕੇਸ਼ਨ ਕਰਨ ਉਪਰੰਤ ਰਿਲੀਜ਼ ਕਰ ਦਿੱਤੀ ਗਈ।

ਉਨਾਂ ਅੱਗੇ ਕਿਹਾ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ ਅੰਦਰ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ, ਤਾਂ ਜੋ ਵੋਟਰ ਬਿਨਾਂ ਕਿਸੇ ਡਰ ਜਾਂ ਭੈਅ ਦੇ ਆਪਣੀ ਵੋਟ ਦੇ ਹੱਕ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਸਕਣ।

Spread the love