ਵਿਧਾਨ ਸਭਾ ਚੋਣਾਂ-2022 ਲਈ ਜਨਰਲ, ਖਰਚਾ ਤੇ ਪੁਲਿਸ ਅਬਜ਼ਰਵਰ ਗੁਰਦਾਸਪੁਰ ਪਹੁੰਚੇ-ਜ਼ਿਲ੍ਹਾ ਚੋਣ ਅਫਸਰ

SH KALYAN CHAND CHAMAN, IAS
ਵਿਧਾਨ ਸਭਾ ਚੋਣਾਂ-2022 ਲਈ ਜਨਰਲ, ਖਰਚਾ ਤੇ ਪੁਲਿਸ ਅਬਜ਼ਰਵਰ ਗੁਰਦਾਸਪੁਰ ਪਹੁੰਚੇ-ਜ਼ਿਲ੍ਹਾ ਚੋਣ ਅਫਸਰ

ਗੁਰਦਾਸਪੁਰ, 1 ਫਰਵਰੀ 2022

ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ 2022 ਦੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਅਬਜ਼ਰਵਰ (ਜਨਰਲ, ਖਰਚਾ ਅਤੇ ਪੁਲਿਸ) ਜ਼ਿਲ੍ਹੇ ਵਿਚ ਪਹੁੰਚ ਚੁੱਕੇ ਹਨ। ਉਨਾਂ ਦੱਸਿਆ ਕਿ ਚੋਣਾਂ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਸੁਝਾਅ ਦੇਣ ਲਈ ਅਬਜਰਵਰਾਂ ਨਾਲ ਰੋਜ਼ਾਨਾ ਸਵੇਰੇ 10 ਤੋਂ 11 ਵਜੇ ਤਕ ਮਿਲਿਆ ਜਾ ਸਕਦਾ ਹੈ।

ਹੋਰ ਪੜ੍ਹੋ :-ਪੰਜਾਬ ਦਾ ਹਰ ਪਿੰਡ ਬਦਲਾਅ ਚਾਹੁੰਦਾ ਹੈ- ਭਗਵੰਤ ਮਾਨ

ਉਨਾਂ ਦੱਸਿਆ ਕਿ ਜਨਰਲ ਆਬਜ਼ਰਵਰ ਸ੍ਰੀ ਕਲਿਆਣ ਚੰਦ ਚਮਨ, ਆਈ.ਏ.ਐਸ (2011), ਇਨਾਂ ਕੋਲ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ-9 ਅਤੇ ਡੇਰਾ ਬਾਬਾ ਨਾਨਕ-10 ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 01 ਵਿਖੇ ਠਹਿਰੇ ਹਨ। ਇਨਾਂ ਨਾਲ 75270-94803 (ਦਫਤਰ) ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਾ. ਨੀਰਜ ਸ਼ੁਕਲਾ ਆਈ.ਏ.ਐਸ (2012), ਇਨਾਂ ਕੋਲ ਵਿਧਾਨ ਸਭਾ ਹਲਕਾ ਗੁਰਦਾਸਪੁਰ-4 ਅਤੇ ਦੀਨਾਨਗਰ-5 ਹੈ। ਬੀ.ਐਸ.ਐਫ ਰੈਸਟ ਹਾਊਸ (ਡੇਹਲੀਆ) ਗੁਰਦਾਸਪੁਰ ਵਿਖੇ ਰੁਕੇ ਹੋਏ ਹਨ। ਇਨ੍ਹਾਂ ਨਾਲ 75270-94692 (ਦਫਤਰ) ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਸ੍ਰੀ ਮਨਵਿੰਦਰਾ ਪ੍ਰਤਾਪ ਸਿੰਘ , ਆਈ.ਏ.ਐਸ (2012), ਇਨਾਂ ਕੋਲ ਵਿਧਾਨ ਸਭਾ ਹਲਕਾ ਬਟਾਲਾ-7 ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 2 ਵਿਖੇ ਠਹਿਰੇ ਹਨ। ਇਨਾਂ ਨਾਲ 75270-94695, 01874-501842 (ਦਫਤਰ) ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸੇ ਤਰਾਂ ਖਰਚਾ ਆਬਜ਼ਰਵਰ ਸ੍ਰੀ ਸੌਰਭ ਕੁਮਾਰ ਰਾਏ, ਆਈ.ਆਰ.ਐਸ (2007), ਇਨਾਂ ਕੋਲ ਵਿਧਾਨ ਸਭਾ ਹਲਕਾ ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 3 ਵਿਖੇ ਠਹਿਰੇ ਹਨ। ਇਨਾਂ ਨਾਲ 75270-94690 (ਦਫਤਰ)  ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਸ੍ਰੀ ਸੀ.ਪੀ ਚੰਦਰਕਾਂਤ, ਆਈ.ਆਰ.ਐਸ ਅਤੇ ਸੀ.ਐਂਡ ਸੀ.ਈ (2010), ਇਨਾਂ ਕੋਲ ਵਿਧਾਨ ਸਭਾ ਹਲਕਾ ਬਟਾਲਾ, ਸ੍ਰੀ ਹਰਗੋਬਿੰਦਪੁਰ, ਫਤਹਿਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 4 ਵਿਖੇ ਠਹਿਰੇ ਹਨ। ਇਨਾਂ ਨਾਲ 75270-94691(ਦਫਤਰ) ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸੇ ਤਰਾਂ ਪੁਲਿਸ ਆਬਜ਼ਰਵਰ ਸ੍ਰੀ ਨਵਨੀਤ ਸੇਕਰਾ, ਆਈ.ਪੀ.ਐਸ (1996), ਇਨਾਂ ਕੋਲ ਵਿਧਾਨ ਸਭਾ ਹਲਕਾ ਗੁਰਦਾਸਪੁਰ, ਦੀਨਾਨਗਰ, ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਹੈ। ਬੀ.ਐਸ.ਐਫ, ਰੈਸਟ ਹਾਊਸ (ਰੋਜ਼) ਵਿਖੇ ਠਹਿਰੇ ਹਨ। 75270-94598 ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੁਲਿਸ ਆਬਜ਼ਰਵਰ ਸ੍ਰੀ ਰਾਜੀਵ ਸਵਰੂਪ, ਆਈ.ਪੀ.ਐਸ (2006), ਇਨਾਂ ਕੋਲ ਵਿਧਾਨ ਸਭਾ ਹਲਕਾ ਕਾਦੀਆਂ, ਬਟਾਲਾ ਅਤੇ ਸ੍ਰੀ ਹਰਗੋਬਿੰਦਪੁਰ ਹੈ। ਬੀ.ਐਸ.ਐਫ ਰੈਸਟ ਹਾਊਸ (ਲੋਟਸ) ਗੁਰਦਾਸਪੁਰ ਵਿਖੇ ਠਹਿਰੇ ਹਨ। ਨੰਬਰ 75270-94808 ਤੇ ਸੰਪਰਕ ਕੀਤਾ ਜਾ ਸਕਦਾ ਹੈ।

Spread the love