ਡਿਸਪੈਚ ਕੇਂਦਰ ਵਿਖੇ ਪੋਲਿੰਗ ਸਟਾਫ ਲਈ ਕੀਤੇ ਗਏ ਪੁੱਖਤਾ ਪ੍ਰਬੰਧ

Mr. Sanyam Aggarwal Deputy Commissioner
ਡਿਸਪੈਚ ਕੇਂਦਰ ਵਿਖੇ ਪੋਲਿੰਗ ਸਟਾਫ ਲਈ ਕੀਤੇ ਗਏ ਪੁੱਖਤਾ ਪ੍ਰਬੰਧ
ਵਿਧਾਨ ਸਭਾ ਚੋਣਾਂ-2022
ਜਰਨਲ ਆਬਜਰਵਰ ਤੇ ਜਿਲ੍ਹਾ ਚੋਣ ਅਫਸਰ ਨੇ ਪ੍ਰਬੰਧਾਂ ਦਾ ਕੀਤਾ ਨਿਰੀਖਣ
ਐਸ.ਡੀ.ਕਾਲਜ ਪਠਾਨਕੋਟ ਤੋਂ ਵੱਖ ਵੱਖ ਪੋਲਿੰਗ ਸਟੇਸਨਾਂ ਲਈ ਕੀਤੀਆਂ ਗਈਆਂ ਚੋਣ ਪਾਰਟੀਆਂ ਰਵਾਨਾ

ਪਠਾਨਕੋਟ, 19 ਫਰਵਰੀ 2022

ਵਿਧਾਨ ਸਭਾ ਚੋਣਾਂ-2022 ਲਈ ਪੰਜਾਬ ਸੂਬੇ ਵਿਚ 20 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਲਈ ਜਿਲ੍ਹਾ ਪਠਾਨਕੋਟ ਦੇ ਪੋਲਿੰਗ ਪਾਰਟੀਆਂ ਨੂੰ ਅੱਜ ਈਵੀਐਮ ਮਸੀਨਾਂ ਜਾਰੀ ਕੀਤੀਆਂ ਗਈਆਂ ਅਤੇ ਵੱਖ ਵੱਖ ਪੋਲਿੰਗ ਪਾਰਟੀਆਂ ਨੂੰ ਵੱਖ ਵੱਖ ਪੋਲਿੰਗ ਸਟੇਸਨਾਂ ਦੇ ਲਈ ਰਵਾਨਾ ਕੀਤਾ ਗਿਆ ਜਿਸ ਲਈ ਐਸ.ਡੀ. ਕਾਲਜ ਪਠਾਨਕੋਟ ਵਿਖੇ ਸਥਿਤ ਡਿਸਪੈਚ ਕੇਂਦਰ ਵਿਖੇ ਪੋਲਿੰਗ ਸਟਾਫ ਲਈ ਸਾਰੇ ਪੁੱਖਤਾ ਪ੍ਰਬੰਧ ਕੀਤੇ ਗਏ ਸਨ।

ਹੋਰ ਪੜ੍ਹੋ :-ਡਿਸਪੈਚ ਕੇਂਦਰ ਵਿਖੇ ਪੋਲਿੰਗ ਸਟਾਫ਼ ਲਈ ਕੀਤੇ ਗਏ ਪੁੱਖਤਾ ਪ੍ਰਬੰਧ

ਇਸ ਮੌਕੇ ਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਵੱਲੋਂ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ , ਵਿਧਾਨ ਸਭਾ ਹਲਕਾ 002-ਭੋਆ (ਅ.ਜ.) ਅਤੇ ਵਿਧਾਨ ਸਭਾ ਚੋਣ ਹਲਕਾ 003-ਪਠਾਨਕੋਟ ਲਈ ਐਸ.ਡੀ.ਕਾਲਜ ਪਠਾਨਕੋਟ ਦੇ ਵੱਖ ਵੱਖ ਬਲਾਕਾਂ ਅੰਦਰ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਇਸ ਮੋਕੇ ਤੇ ਜਿਲ੍ਹਾ ਪਠਾਨਕੋਟ ਵਿਖੇ ਵਿਧਾਨ ਸਭਾ ਚੋਣਾਂ -2022 ਲਈ ਲਗਾਏ ਗਏ ਜਰਨਲ ਅਬਜਰਬਰ ਵੀ ਹਾਜਰ ਰਹੇ।

ਇਸ ਮੋਕੇ ਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਕਿਹਾ ਕਿ ਪੋਲਿੰਗ ਸਟਾਫ ਦੀ ਸਹੂਲੀਅਤ ਲਈ ਪ੍ਰਬੰਧਾਂ ਵਿਚ ਕੋਈ ਕਮੀ ਨਹੀਂ ਰੱਖੀ ਗਈ ਹੈ। ਉਨ੍ਹਾਂ ਕਿਹਾ ਚੋਣਾਂ ਨੂੰ ਜਿਲ੍ਹੇ ਵਿਚ ਇਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਜੋ ਸਾਡੇ ਲਈ ਇਕ ਅਹਿਮ ਦਿਨ ਹੈ ਜਿਸ ਰਾਹੀਂ ਅਸੀਂ ਆਪਣੀ ਵੋਟ ਦੀ ਵਰਤੋਂ ਕਰਕੇ ਦੇਸ ਅਤੇ ਸੂਬੇ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਹਾਂ।

ਉਨ੍ਹਾਂ ਮੌਕੇ ਉੱਤੇ ਰਿਟਰਨਿੰਗ ਅਫਸਰ ਨੂੰ ਹਿਦਾਇਤਾਂ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸਨ ਦੇ ਅਨੁਸਾਰ ਇਲੈਕਟ੍ਰੋਨਿਕ ਮਸੀਨਾਂ ਨੂੰ ਲਿਜਾਉਣ ਸਬੰਧੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੇ ਜਾਵੇ ਅਤੇ ਇਸ ਦੌਰਾਨ ਕਿਸੇ ਵੀ ਪੋਲਿੰਗ ਸਟਾਫ ਵਲੋਂ ਕੋਈ ਅਣਗਹਿਲੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੋਲਿੰਗ ਸਟਾਫ ਵਲੋਂ ਚੋਣ ਕਮਿਸਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਈ ਵੀ ਐੱਮ ਮਸੀਨਾਂ ਦੇ ਨਾਲ ਸਾਰੀ ਚੋਣ ਸਮੱਗਰੀ ਜਿਸ ਵਿਚ ਸਟੇਸਨਰੀ, ਸੀਲਾਂ, ਕੋਵਿਡ ਕਿੱਟ ਅਤੇ ਹੋਰ ਜਰੂਰੀ ਵਸਤੂਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿਖੇ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਵਿਖੇ 196  ਪੋਲਿੰਗ ਸਟੇਸਨ ਹਨ, ਵਿਧਾਨ ਸਭਾ ਹਲਕਾ 002-ਭੋਆ  (ਅ.ਜ.) ਲਈ 216  ਪੋਲਿੰਗ ਸਟੇਸਨ ਹਨ ਅਤੇ ਵਿਧਾਨ ਸਭਾ ਚੋਣ ਹਲਕਾ 003-ਪਠਾਨਕੋਟ ਲਈ 168  ਪੋਲਿੰਗ ਸਟੇਸਨ ਹਨ। ਇਸ ਤੋਂ ਇਲਾਵਾ ਵੋਟਰਾਂ ਦੀ ਸੁਵਿਧਾ ਲਈ ਵੋਟਰ ਇਲੈਕਟਰ ਫੋਟੋ ਪਛਾਣ ਪੱਤਰ (ਐਪਿਕ) ਤੋਂ ਇਲਾਵਾ 12 ਹੋਰ ਵਿਕਲਪਕ ਦਸਤਾਵੇਜਾਂ ਨੂੰ ਆਪਣੀ ਪਛਾਣ ਦੇ ਸਬੂਤਾਂ ਵਜੋਂ ਵਰਤ ਕੇ ਆਪਣੀ ਵੋਟ ਪਾ ਸਕਣਗੇ।

ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ ਚੋਣ ਪ੍ਰਕਿਰਿਆ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਜਰੂਰ ਕਰਨ ਜਿਸ ਤਹਿਤ ਵੋਟਰ ਮਾਸਕ ਲਗਾ ਕੇ ਅਤੇ ਦਸਤਾਨਾ ਪਾ ਕੇ ਹੀ ਵੋਟ ਕਰਨ।

Spread the love