20 ਅਤੇ 21 ਨਵੰਬਰ ਨੂੰ ਪੋਲਿੰਗ ਸਟੇਸ਼ਨਾਂ ਵਿਖੇ ਵੋਟਾਂ ਬਣਾਉਣ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ – ਜਿਲ੍ਹਾ ਚੋਣ ਅਫ਼ਸਰ

ਚੋਣ ਅਫ਼ਸਰ
20 ਅਤੇ 21 ਨਵੰਬਰ ਨੂੰ ਪੋਲਿੰਗ ਸਟੇਸ਼ਨਾਂ ਵਿਖੇ ਵੋਟਾਂ ਬਣਾਉਣ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ - ਜਿਲ੍ਹਾ ਚੋਣ ਅਫ਼ਸਰ
30 ਨਵੰਬਰ ਤੱਕ ਨਵੀਂ ਵੋਟ ਬਣਵਾਉਣ ਜਾਂ ਕੱਟਵਾਉਣ ਸਬੰਧੀ ਭਰੇ ਜਾ ਸਕਦੇ ਹਨ ਫਾਰਮ
ਵੋਟਰਾਂ ਨੂੰ ਜਾਗਰੂਕ ਕਰਨ ਲਈ ਜਿਲ੍ਹੇ ਵੀ ਕਰਵਾਈਆਂ ਜਾ ਰਹੀਆਂ ਸਵੀਪ ਗਤੀਵਿਧੀਆਂ

ਅੰਮ੍ਰਿਤਸਰ 18 ਨਵੰਬਰ 2021 

ਜਿਲ੍ਹੇ ਵਿੱਚ 20 ਤੇ 21 ਨਵੰਬਰ ਨੂੰ ਪੋਲਿੰਗ ਸਟੇਸ਼ਨਾਂ ਉਤੇ ਬੂਥ ਲੈਵਲ ਅਫ਼ਸਰਾਂ ਵਲੋਂ ਵਿਸ਼ੇਸ਼ ਕੈਂਪ ਲਗਵਾਏ  ਜਾ ਰਹੇ ਹਨ। ਇਨਾਂ ਕੈਂਪਾਂ ਵਿੱਚ ਨਵੀਂ ਵੋਟ ਬਣਵਾਉਣ/ਕਟਵਾਉਣ ਜਾਂ ਸੋਧ ਲਈ 30 ਨਵੰਬਰ ਤੱਕ ਫਾਰਮ ਭਰੇ ਜਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਨਵੀਂ ਵੋਟ ਬਣਵਾਉਣ ਲਈ ਫਾਰਮ ਆਨਲਾਈਨ ਵਿਧੀ ਰਾਹੀਂ voterportal.eci.gov.in ਜਾਂ nvsp.in ਤੇ ਭਰੇ ਜਾ ਸਕਦੇ ਹਨ। ਉਨਾਂ ਦੱਸਿਆ ਕਿ ਆਫਲਾਈਨ ਵਿਧੀ ਰਾਹੀਂ ਵੀ ਲੋਕ ਦਸਤੀ ਫਾਰਮ ਭਰ ਕੇ ਬੂਥ ਲੈਵਲ ਅਫ਼ਸਰ ਜਾਂ ਚੋਣ ਰਜਿਸਟਰੇਸ਼ਨ ਅਫ਼ਸਰ ਨੂੰ ਦੇ ਸਕਦੇ ਹਨ।

ਮਾਲ ਰੋਡ ਸਕੂਲ ਵਿਖੇ ਕਰਵਾਈਆਂ ਗਈਆਂ ਸਵੀਪ ਗਤੀਵਿਧੀਆਂ :

ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਸ੍ਰੀ ਸੁਸ਼ੀਲ ਤੁਲੀ ਦੀ ਅਗਵਾਈ ਵਿਚ ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1 ਜਨਵਰੀ 2022 ਅਨੁਸਾਰ ਵੋਟਰਾਂ ਦੀ ਹਿੱਸੇਦਾਰੀ ਸਵੀਪ ਗਤੀਵਿਧੀਆਂ ਕਰਵਾਉਣ ਲਈ ਦੀ ਲੜੀ ਵਜੋਂ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਲ ਰੋਡ ਵਿਖੇ ਕਰਵਾਇਆ ਗਿਆ। ਇਸ ਭਾਸ਼ਣ ਮੁਕਾਬਲੇ ਵਿੱਚ ਤਹਿਸੀਲ ਪੱਧਰ ਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਭਾਸ਼ਣ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਪਣੀ ਭਾਸ਼ਣ ਕਲਾ ਰਾਹੀਂ ਲੋਕਾਂ ਨੂੰ ਚੋਣਾਂ ਸਬੰਧੀ ਉਲੀਕੇ ਗਏ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਹਿੱਸੇਦਾਰੀ ਪਾਉਣ ਲਈ ਪ੍ਰੇਰਿਤ ਕੀਤਾ।

ਸ੍ਰੀਮਤੀ ਆਦਰਸ਼ ਸ਼ਰਮਾਸਵੀਪ ਟੀਮ ਮੈਂਬਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਲਾਕ ਅਤੇ ਤਹਿਸੀਲ ਪੱਧਰ ਉੱਪਰ ਮੁਕਾਬਲਿਆਂ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰ ਤੇ ਮੁਕਾਬਲੇ ਕਰਵਵਾਏ ਜਾ ਰਹੇ ਹਨ। ਜਿਸ ਵਿਚ ਵਿਦਿਆਰਥੀ ਭਾਰੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਜ਼ਿਲ੍ਹੇ ਵਿਚੋਂ ਪਹਿਲੀਦੂਸਰੀ ਅਤੇ ਤੀਸਰੀ ਪੁਜੀਸ਼ਨ ਹਾਸਲ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।

ਐਨ.ਸੀ.ਸੀ. ਕੈਡਿਟਾਂ ਵਲੋਂ ਕੱਢੀ ਗਈ ਵੋਟਰ ਜਾਗਰੂਕਤਾ ਰੈਲੀ:

ਸਵੀਪ ਮੁਹਿੰਮ ਤਹਿਤ ਸਰਕਾਰੀ ਸਕੈਂਡਰੀ ਸਕੂਲ ਵਡਾਲੀ ਗੁਰੂ ਵਿਖੇ ਪ੍ਰਿੰਸੀਪਲ ਕੰਵਲਜੀਤ ਸਿੰਘ ਦੀ ਅਗਵਾਈ ਹੇਠ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ।  ਪ੍ਰਿੰਸੀਪਲ ਸ: ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਰੈਲੀ ਰਾਹੀਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਜਿਨ੍ਹਾਂ ਦੀ ਉਮਰ 18 ਸਾਲ ਪੂਰੀ ਹੋ ਚੁਕੀ ਹੈਉਹ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਇਹ ਰੈਲੀ ਅੰਮ੍ਰਿਤਸਰ ਪੱਛਮੀ ਹਲਕੇ ਵਿੱਚ ਵੱਖ ਵੱਖ ਬਜ਼ਾਰਾਂ ਵਿਚੋਂ ਕੱਢ ਕੇ ਲੋਕਾਂ ਨੂੰ ਆਪਣੀ ਵੋਟ ਬਣਾਉਣ ਲਈ ਉਤਸਾਹਿਤ ਕੀਤਾ ਗਿਆ।

ਇਸ ਮੌਕੇ ਪਿ੍ਰੰਸੀਪਲ ਸ੍ਰੀਮਤੀ ਮਨਦੀਪ ਕੌਰਜ਼ਿਲ੍ਹਾ ਸਹਾਇਕ ਨੋਡਲ ਅਫ਼ਸਰ ਸਵੀਪ ਮਿਸ ਆਦਰਸ਼ ਸ਼ਰਮਾਅੰਮ੍ਰਿਤਸਰ ਪੱਛਮੀ ਹਲਕੇ ਦੇ ਬੀ.ਐਲ.ਓ. ਦੀਪਕ ਕੁਮਾਰਡਾ. ਪ੍ਰਦੀਪ ਕਾਲੀਆਮਾਸਟਰ ਦਸ਼ਪ੍ਰੀਤ ਸਿੰਘਗੁਰਪ੍ਰੀਤ ਸਿੰਘਮੈਂਬਰ ਜ਼ਿਲ੍ਹਾ ਟੀਮ ਸ੍ਰੀਮਤੀ ਬਿਮਲਾਸ੍ਰੀਮਤੀ ਮਨਦੀਪ ਕੌਰ ਬੱਲਸ੍ਰੀਮਤੀ ਕੁਲਬੀਰ ਕੋਰਸ੍ਰੀਮਤੀ ਗੁਲਸ਼ਨ ਕੌਰਸ੍ਰੀਮਤੀ ਅਲਕਾ ਰਾਣੀ ਸ਼ਰਮਾਸ੍ਰੀਮਤੀ ਬਿੰਦੂ ਬਾਲਾਸ੍ਰੀਮਤੀ ਸ਼ਾਲੂ ਚਤਰਥ ਅਤੇ ਜੇਤੂ ਵਿਦਿਆਰਥੀ ਹਾਜਰ ਸਨ।

ਫੋਟੋ ਕੈਪਸ਼ਨ : ਸਵੀਪ ਜਾਗਰੂਕਤਾ ਮੁਹਿੰਮ ਦੀਆਂ ਵੱਖ-ਵੱਖ ਤਸਵੀਰਾਂ