ਜ਼ਿਲਾ ਬਰਨਾਲਾ ਦੇ ਪੋਲਿੰਗ ਸਟੇਸ਼ਨਾਂ ’ਤੇ ਕੋਵਿਡ ਇਹਤਿਆਤਾਂ ਦੀ ਪਾਲਣਾ ਲਈ ਕੀਤੇ ਪ੍ਰਬੰਧ: ਜ਼ਿਲਾ ਚੋਣ ਅਫਸਰ

KUMAR SAURABH RAJ
ਅਕਾਲ ਅਕੈਡਮੀ ਮਨਾਲ ਵਿਖੇ ਟੀਚਿੰਗ ਸਟਾਫ਼ ਲਈ ਇੰਟਰਵਿਊ ਅੱਜ
ਪੀਪੀਈ ਕਿੱਟਾਂ, ਮਾਸਕ, ਸੈਨੇਟਾਈਜ਼ਰ ਜਿਹੇ ਸਮਾਨ ਦੀਆਂ 576 ਕਿੱਟਾਂ ਵੰਡੀਆਂ
ਪੋਲਿੰਗ ਸਟੇਸ਼ਨਾਂ ’ਤੇ ਥਰਮਲ ਸਕੈਨਰਾਂ ਸਮੇਤ ਆਸ਼ਾ ਵਰਕਰਾਂ ਹੋਣਗੀਆਂ ਤਾਇਨਾਤ

ਬਰਨਾਲਾ, 19 ਫਰਵਰੀ 2022

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਜ਼ਿਲੇ ਦੇ ਵੋਟਰਾਂ ਨੂੰ 20 ਫਰਵਰੀ ਨੂੰ ਵੋਟ ਪਾਉਣ ਵੇਲੇ ਕੋਵਿਡ ਇਹਤਿਆਤਾਂ ਦੀ ਪਾਲਣਾ ਦੀ ਅਪੀਲ ਕੀਤੀ।

ਹੋਰ ਪੜ੍ਹੋ :-ਡਿਸਪੈਚ ਕੇਂਦਰ ਵਿਖੇ ਪੋਲਿੰਗ ਸਟਾਫ ਲਈ ਕੀਤੇ ਗਏ ਪੁੱਖਤਾ ਪ੍ਰਬੰਧ

 ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫਸਰ ਨੇ ਕਿਹਾ ਕਿ ਪੋਲਿੰਗ  ਸਟੇਸ਼ਨਾਂ ’ਤੇ ਘੇਰੇ ਉਲੀਕੇ ਗਏ ਹਨ ਤਾਂ ਜੋ ਵੋਟਰ ਫਾਸਲਾ ਬਣਾ ਕੇ ਕਤਾਰਾਂ ਵਿਚ ਖੜੇ ਹੋਣ। ਉਨਾਂ ਦੱਸਿਆ ਕਿ ਪੋਲਿੰਗ  ਸਟਾਫ ਨੂੰ 576 ਕਿੱਟਾਂ ਵੰਡੀਆਂ ਗਈਆਂ ਹਨ, ਜਿਸ ਵਿੱਚ ਪੀਪੀਈ ਕਿੱਟਾਂ, ਸੈਨੇਟਾਈਜ਼ਰ, ਮਾਸਕ, ਟਿਸ਼ੂ ਪੇਪਰ, ਫੇਸ ਸ਼ੀਲਡ ਆਦਿ ਹਨ।
ਇਸ ਤੋਂ ਇਲਾਵਾ ਪੋਲਿੰਗ  ਸਟੇਸ਼ਨਾਂ ’ਤੇ ਆਸ਼ਾ ਵਰਕਰਾਂ ਨੂੰ ਥਰਮਲ ਸਕੈਨਰਾਂ ਸਮੇਤ ਤਾਇਨਾਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਅਖੀਰਲਾ ਇਕ ਘੰਟਾ 5 ਤੋਂ 6 ਵਜੇ ਤੱਕ ਕੋਵਿਡ ਲੱਛਣਾਂ ਵਾਲੇ ਮਰੀਜ਼ ਵੋਟ ਪਾ ਸਕਦੇ ਹਨ।
Spread the love