80 ਸਾਲ ਜਾਂ ਇਸ ਤੋਂ ਉੱਪਰ ਦੇ ਸੀਨੀਅਰ ਸਿਟੀਜਨ, ਦਿਵਿਯਾਗ ਵੋਟਰਾਂ ਅਤੇ ਕੋਵਿਡ-19 ਦੇ ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀਆਂ ਦਾ ਪੋਸਟਲ ਬੈਲਟ ਪੇਪਰ ਰਾਹੀਂ ਘਰ-ਘਰ ਜਾ ਕੇ ਕਰਵਾਇਆ ਜਾ ਰਿਹਾ ਮਤਦਾਨ।

SANYAM AGARWAL
80 ਸਾਲ ਜਾਂ ਇਸ ਤੋਂ ਉੱਪਰ ਦੇ ਸੀਨੀਅਰ ਸਿਟੀਜਨ, ਦਿਵਿਯਾਗ ਵੋਟਰਾਂ ਅਤੇ ਕੋਵਿਡ-19 ਦੇ ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀਆਂ ਦਾ ਪੋਸਟਲ ਬੈਲਟ ਪੇਪਰ ਰਾਹੀਂ ਘਰ-ਘਰ ਜਾ ਕੇ ਕਰਵਾਇਆ ਜਾ ਰਿਹਾ ਮਤਦਾਨ।
ਵਿਧਾਨ ਸਭਾ ਚੋਣਾਂ-2022

ਪਠਾਨਕੋਟ 11 ਫਰਵਰੀ 2022

ਸ਼੍ਰੀ ਸੰਯਮ ਅਗਰਵਾਲ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ-2022 ਦੌਰਾਨ 80 ਸਾਲ ਜਾਂ ਇਸ ਤੋਂ ਉੱਪਰ ਦੇ ਸੀਨੀਅਰ ਸਿਟੀਜਨਾਂ, ਦਿਵਿਯਾਗ ਵੋਟਰਾਂ ਅਤੇ ਕੋਵਿਡ-19 ਦੇ ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀਆਂ ਦਾ ਨੂੰ ਆਪਣੇ ਘਰਾਂ ਤੋਂ ਹੀ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪੋਲ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਹੋਰ ਪੜ੍ਹੋ :-ਪੰਜਾਬ ਨੂੰ ਰਿਵਾਇਤੀ ਸਿਆਸੀ ਪਾਰਟੀਆਂ ਤੋਂ ਬਚਾਉਣ ਦਾ ਸੁਨਿਹਰੀ ਮੌਕਾ: ਭਗਵੰਤ ਮਾਨ

ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਅੰਦਰ 80 ਸਾਲ ਜਾਂ ਇਸ ਵੱਧ ਉਮਰ ਦੇ ਕੁੱਲ 1402 ਅਤੇ 321 ਦਿਵਿਯਾਂਗ ਵੋਟਰਾਂ ਵੱਲੋਂ ਆਪਣੇ ਘਰਾਂ ਤੋਂ ਪੋਸਟਲ ਬੈਲਟ ਪੇਪਰ ਰਾਹੀਂ ਮਤਦਾਨ ਕਰਨ ਦਾ ਲਾਭ ਲੈਣਗੇ।
ਉਨ੍ਹਾ ਦੱਸਿਆ ਗਿਆ ਕਿ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਅਤੇ 002-ਭੋਆ (ਅ.ਜ.) ਦੇ ਉਕਤ ਕੈਟਾਗਿਰੀਆਂ ਦੇ ਵੋਟਰਾਂ ਦਾ ਮਿਤੀ 11.02.2022, 12.02.2022 ਅਤੇ 14.02.2022 ਅਤੇ ਵਿਧਾਨ ਸਭਾ ਚੋਣ ਹਲਕਾ 003-ਪਠਾਨਕੋਟ ਦੇ ਵੋਟਰਾਂ ਦਾ ਮਿਤੀ 14.02.2022 ਅਤੇ 17.02.2022 ਨੂੰ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਸਟਲ ਬੈਲਟ ਪੇਪਰ ਰਾਹੀਂ ਪੋਲਿੰਗ ਏਰੀਏ (ਕਾਪੀਆਂ ਨੱਥੀ) ਵਿਚਲੇ ਉਨ੍ਹਾਂ ਦੇ ਘਰਾਂ ਵਿੱਚ ਪੋਲਿੰਗ ਪਾਰਟੀਆਂ ਭੇਜ ਕੇ ਮਤਦਾਨ ਕਰਵਾਇਆ ਜਾਣਾ ਹੈ ਅਤੇ ਇਸ ਸਬੰਧ ਵਿੱਚ ਸਮੂਹ ਰਿਟਰਨਿੰਗ ਅਫ਼ਸਰਾਂ ਵੱਲੋਂ ਸਾਰੇ ਲੌੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਬਾਰੇ ਸਮੂਹ ਚੋਣ ਲੜਨ ਵਾਲੇ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਵੀ ਰਿਟਰਨਿੰਗ ਅਫ਼ਸਰਾਂ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਜ਼ਿਲ੍ਹੇ ਵਿਚਲੇ 80 ਸਾਲ ਜਾਂ ਇਸ ਤੋਂ ਉੱਪਰ ਦੇ ਸੀਨੀਅਰ ਸਿਟੀਜਨਾਂ, 40 ਪ੍ਰਤੀਸ਼ਸ਼ਤਾ ਤੋਂ ਉੱਪਰ ਵਾਲੇ ਦਿਵਿਯਾਗ ਵੋਟਰਾਂ, ਰਾਜਨੀਤਿਕ ਪਾਰਟੀਆਂ, ਚੋਣ ਲੜਨ ਵਾਲੇ ਉਮੀਦਾਵਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ (ਬੀ.ਐਲ.ਏਜ਼.) ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੰਮ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ, ਰਿਟਰਨਿੰਗ ਅਫ਼ਸਰਾਂ, ਸੈਕਟਰ ਅਫ਼ਸਰਾਂ,ਬੀ.ਐਲ.ਓਜ., ਪੋਲਿੰਗ ਸਟਾਫ ਅਤੇ ਹੋਰ ਵੱਖ-ਵੱਖ ਟੀਮਾਂ ਨੂੰ ਆਪਣਾ ਪੂਰਣ ਸਹਿਯੋਗ ਦੇਣ ਤਾਂ ਜੋ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪੜੇ ਚਾੜਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਉਕਤ ਕੈਟਾਗਿਰੀਆਂ ਦੇ ਜਿਹੜੇ ਵੋਟਰਾਂ ਨੇ ਆਪਣੇ ਘਰਾਂ ਤੋਂ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪੋਲ ਕਰਵਾਉਣ ਦੀ ਆਪਸ਼ਨ ਦਿੱਤੀ ਗਈ ਹੈ, ਉਹ ਵੋਟਰ ਹੁਣ ਮਿਤੀ 20.02.2022 ਨੂੰ ਪੋਲਿੰਗ ਸਟੇਸ਼ਨਾਂ ਤੇ ਆਪਣੀ ਵੋਟ ਪੋਲ ਨਹੀਂ ਕਰ ਸਕਣਗੇ।
Spread the love