ਪਛੇਤੇ ਝੂਲਸ ਰੋਗ ਤੋਂ ਬਚਾਅ ਲਈ 700 ਗਰਾਮ ਇੰਡੋਫਿਲ ਐਮ-45 ਜਾਂ ਮਾਰਕਜੈਬ ਜਾਂ ਕਵਚ ਜਾਂ ਐਟਰਾਕੋਲ ਦਵਾਈ ਦਾ ਛਿੜਕਾਅ ਕੀਤਾ ਜਾਵੇ
ਜਲੰਧਰ, 07 ਜਨਵਰੀ 2022
ਡਿਪਟੀ ਡਾਇਰੈਕਟਰ ਬਾਗਬਾਨੀ, ਜਲੰਧਰ ਡਾ.ਸੁਖਦੀਪ ਸਿੰਘ ਹੁੰਦਲ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਹਾਲ ਦੀ ਘੜੀ ਬਾਗਬਾਨੀ ਫਸਲਾਂ ਖਾਸ ਕਰਕੇ ਆਲੂ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੈ ਅਤੇ ਜੇਕਰ ਜ਼ਿਆਦਾ ਬਾਰਿਸ਼ ਕਾਰਨ ਖੇਤਾਂ ਵਿੱਚ ਵਾਧੂ ਪਾਣੀ ਖੜ੍ਹਾ ਹੁੰਦਾ ਹੈ ਤਾਂ ਉਸ ਨੂੰੰ ਕੱਢਣ ਦਾ ਤੁਰੰਤ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਆਲੂ ਫਸਲ ਨੂੰ ਕੋਈ ਨੁਕਸਾਨ ਨਾ ਹੋਵੇ।
ਹੋਰ ਪੜ੍ਹੋ :-ਪੇਡਾ ਨੇ ਵੱਖ ਵੱਖ ਅਸਾਮੀਆਂ ਲਈ ਕੀਤੀਆਂ ਸੱਤ ਪੇਸ਼ੇਵਰਾਂ ਦੀਆਂ ਨਿਯੁਕਤੀਆਂ
ਉਨ੍ਹਾਂ ਨੇ ਦੱਸਿਆ ਕਿ ਐਤਵਾਰ ਤੱਕ ਬਾਰਿਸ਼ ਜਾਰੀ ਰਹੇਗੀ ਅਤੇ ਬਾਰਿਸ ਖਤਮ ਹੋਣ ਤੋਂ ਇਕ-ਦੋ ਦਿਨ ਬਾਅਦ ਧੁੱਪ ਲੱਗਣ ’ਤੇ ਆਲੂ ਫਸਲ ਨੂੰ ਪਛੇਤੇ ਝੂਲਸ ਤੋਂ ਬਚਾਅ ਲਈ 700 ਗਰਾਮ ਇੰਡੋਫਿਲ ਐਮ-45 ਜਾਂ ਮਾਰਕਜੈਬ ਜਾਂ ਕਵਚ ਜਾਂ ਐਟਰਾਕੋਲ ਦਵਾਈ ਦਾ ਛਿੜਕਾਅ 350 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨਾਂ ਨੂੰ ਬਾਗਬਾਨੀ ਫਸਲਾਂ ਤੋਂ ਕੋਈ ਹੋਰ ਬਿਮਾਰੀ ਜਾਂ ਕੀੜੇ ਦਾ ਹਮਲਾ ਨਜ਼ਰ ਆਵੇ ਤਾਂ ਆਪਣੇ ਇਲਾਕੇ ਦੇ ਬਾਗਬਾਨੀ ਵਿਕਾਸ ਅਫ਼ਸਰ ਨਾਲ ਸੰਪਰਕ ਕਰਨਾ ਚਾਹੀਦਾ ਹੈ।