ਪ੍ਰੈਕਟੀਕਲ ਪ੍ਰੀਖਿਆਵਾਂ 29 ਅਪ੍ਰੈਲ ਤੋਂ

ਇਸ ਮੌਕੇ ਉਪ ਜ਼ਿਲ੍ਹਾ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਠਵੀਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 29 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਤੇ 9 ਮਈ ਤਕ ਜਾਰੀ ਰਹਿਣਗੀਆਂ। ਪ੍ਰੈਕਟੀਕਲ ਪ੍ਰੀਖਿਆਵਾਂ ਸਕੂਲ ਪੱਧਰ ‘ਤੇ ਸਹੂਲਤ ਅਨੁਸਾਰ ਲਈਆਂ ਜਾਣਗੀਆਂ। ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਦੀ ਵੰਡ ਇਸ ਤਰ੍ਹਾਂ ਕੀਤੀ ਜਾਵੇ ਕਿ ਕੋਈ ਵੀ ਪ੍ਰੈਕਟੀਕਲ ਵਿਸ਼ਾ ਆਪਸ ਵਿੱਚ ਨਾ ਟਕਰਾਏ। ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਮਿਤੀ ਨੂੰ ਨੋਟ ਕਰਵਾਉਣਾ ਕੇਂਦਰ ਦੇ ਸੁਪਰਡੈਂਟ ਦਾ ਫਰਜ਼ ਹੋਵੇਗਾ। ਸਕੂਲ ਮੁਖੀ ਪ੍ਰੈਕਟੀਕਲ ਇਮਤਿਹਾਨਾਂ ਦੀਆਂ ਉੱਤਰ ਪੱਤਰੀਆਂ ਨੂੰ ਆਪਣੇ ਅਧਿਕਾਰ ਖੇਤਰ ‘ਚ ਰੱਖੇਗਾ ਤਾਂ ਜੋ ਲੋੜ ਪੈਣ ‘ਤੇ ਵਿਦਿਆਰਥੀਆਂ ਨੂੰ ਦਿੱਤੇ ਗਏ ਅੰਕਾਂ ਦੀ ਜਾਂਚ ਕੀਤੀ ਜਾ ਸਕੇ। ਪ੍ਰੈਕਟੀਕਲ ਪ੍ਰੀਖਿਆਵਾਂ ਸ਼ੁਰੂ ਹੋਣ ਦੇ ਅੱਠ ਦਿਨਾਂ ਦੇ ਅੰਦਰ ਸਕੂਲਾਂ ਨੂੰ ਐਪ ਰਾਹੀਂ ਆਪਣੇ ਅੰਕ ਬੋਰਡ ਦਫ਼ਤਰ ਨੂੰ ਭੇਜਣੇ ਪੈਣਗੇ ।

 

ਹੋਰ ਪੜ੍ਹੋ :-  ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ