ਫੋਜ਼ ਵਿੱਚ ਭਰਤੀ ਲਈ ਪ੍ਰੀ ਰਿਕਰੂਟਮੈਂਟ ਅਤੇ ਬੇਸਿਕ ਕੰਪਿਊਟਰ ਕੋਰਸ ਸ਼ੁਰੂ

ਅੰਮ੍ਰਿਤਸਰ 25 ਨਵੰਬਰ 2021 

ਕਰਨਲ ਪਰਮਿੰਦਰ ਸਿੰਘ ਬਾਜਵਾ (ਰਿਟਾ)ਜ਼ਿਲਾ੍ਹਂ ਰੱਖਿਆਂ ਸੇਵਾਵਾਂ ਭਲਾਈ ਅਫਸਰ, 52 ਕੋਰਟ ਰੋਡਨਜਦੀਕ ਨਿੱਜਰ ਸਕੈਨ ਸੈਂਟਰ,ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਫਤਰ ਵਿਖੇ ਆਰਮੀ ਵਿੱਚ ਭਰਤੀ ਹੋਣ ਲਈ ਚਾਹਵਾਨ ਉਮੀਦਵਾਰਾਂ ਨੂੰ ਟੇ੍ਰਨਿੰਗ ਦਿੱਤੀ ਜਾਂਦੀ ਹੈ। ਜਿਹਨਾ ਉਮੀਦਵਾਰਾਂ ਵੱਲੋ ਇਸ ਸਾਲ 2021 ਵਿੱਚ ਭਰਤੀ  ਲਈ ਰਜਿਸਟੇ੍ਰਸ਼ਨ ਕਰਵਾਈ ਸੀ ਪਰੰਤੂ ਕਿਸੇ ਕਾਰਨਾ ਕਰਕੇ ਭਰਤੀ ਦੀ ਪ੍ਰਕਿਰਿਆ ਪੂਰੀ ਨਹੀ ਹੋ ਸਕੀ ਉਹ ਉਮੀਦਵਾਰ ਇਸ ਸੈਂਟਰ ਵਿਖੇ ਟੇ੍ਰਨਿੰਗ ਲੈ ਸਕਦੇ ਹਨ।

और पढ़ें :-ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਹੋਈ ਪਾਸਿੰਗ ਆਊਟ ਪਰੇਡ

ਇਸ ਦੇ ਨਾਲ ਹੀ 2 ਸਿਗਨਲ ਟ੍ਰੇਨਿੰਗ ਸੈਂਟਰਗੋਆ  ਵਿਖੇ ਰਿਲੇਸ਼ਨਸ਼ਿਪ ਵਿੱਚ ਫੌਜੀ ਭਰਤੀ ਰੈਲੀ ਜ਼ੋ ਕਿ          17 ਜਨਵਰੀ 2022 ਤੋ 22 ਜਨਵਰੀ 2022 ਨੂੰ ਹੋ ਰਹੀ ਹੈ ਉਸ ਲਈੇ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾ ਰਹੀ ਹੈ। ਚਾਹਵਾਨ ਕੈਂਡੀਡੇਟਸ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰ ਦੀ ਕੋਚਿੰਗ ਇਸ ਸੈਂਟਰ ਵਿਖੇ ਕਰ ਸਕਦੇ ਹਨ। ਸਰੀਰਕ ਅਤੇ ਲਿਖਤੀ ਟੈਸਟ ਦੀ ਕੋਚਿੰਗ ਦੀਆ ਕਲਾਸਾਂ ਚਾਲੂ ਹਨ।

ਡਾ. ਕਰਨਲ ਨੇ ਦੱਸਿਆ ਕਿ ਇਸ ਤੋ ਇਲਾਵਾਂ ਇਸ ਸੈਂਟਰ ਵਿਖੇ 120 ਘੰਟੇ ਦਾ ISO Certified ਬੇਸਕ ਕੰਪਿਊਟਰ ਕੋਰਸ ਵੀ ਕਰਾਇਆ ਜਾਂਦਾ ਹੈ ਜ਼ੋ ਕਿ ਹਰ ਸਰਕਾਰੀ ਨੋਕਰੀ ਲਈ ਜਰੂਰੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰੀ ਸਮੇਂ ਵਿਚ ਆ ਕੇ ਮੇਲ ਮਿਲਾਪ ਕਰ ਸਕਦੇ ਹੋ ਜਾਂ ਦਫਤਰ ਨਾਲ ਫੋਨ ਨੰਬਰ 0183-2212103, 9888684259  ਤੇ ਸੰਪਰਕ ਕੀਤਾ ਜਾ ਸਕਦਾ ਹੈ।

Spread the love