ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਲੋਕੇਦਰ ਸਿੰਘ ਕਾਲਵੀ ਅਤੇ ਸੰਸਦ ਮੁਹੰਮਦ ਸਦੀਕ ਸਮੇਤ ਵੱਖ-ਵੱਖ ਸ਼ਖਸੀਅਤਾਂ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਰਿਹਾਇਸ਼ ‘ਤੇ ਪਹੁੰਚ ਕੇ ਉਨ੍ਹਾਂ ਦੀ ਮਾਤਾ ਰਾਜ ਰਾਣੀ ਦੇ ਦੇਹਾਂਤ ‘ਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ।ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਮਹਿੰਦਰ ਸਿੰਘ ਤੰਵਰ ਰਾਸ਼ਟਰੀ ਪ੍ਰਧਾਨ ਅਖਿਲ ਭਾਰਤੀਯ ਕਸ਼ੱਤਰੀ ਸਭਾ ਸਮੇਤ ਹੋਰ ਪਤਵੰਤਿਆਂ ਨੇ ਵੀ ਰਾਣਾ ਕੇ.ਪੀ ਸਿੰਘ ਨਾਲ ਦੁੱਖ ਸਾਂਝਾ ਕੀਤਾ।ਦੁੱਖ ਦੀ ਇਸ ਘੜੀ ਵਿੱਚ ਵਿੱਚ ਅੱਜ ਇਸ ਮੌਕੇ ‘ਤੇ ਰਮੇਸ਼ ਦਸਗਰਾਂਈ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸੁੱਖਵਿੰਦਰ ਸਿੰਘ ਵਿਸਕੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੂਪਨਗਰ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ ਚੇਅਰਮੈਨ ਪੀਆਰਟੀਸੀ, ਕਮਲਦੇਵ ਜੋਸ਼ੀ ਡਾਇਰੈਕਟਰ ਪੀਆਰਟੀਸੀ, ਹਰਬੰਸ ਲਾਲ ਮਹਿੰਦਲੀ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ,ਸੰਜੇ ਸਾਹਨੀ ਪ੍ਰਧਾਨ ਨਗਰ ਕੌਸਲ ਨੰਗਲ, ਅਸ਼ਵਂਨੀ ਸ਼ਰਮਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਪਿਆਰਾ ਸਿੰਘ ਜੈਸਵਾਲ ਪ੍ਰਧਾਨ ਟਰੱਕ ਯੂਨੀਅਨ ਨੰਗਲ, ਪ੍ਰੇਮ ਸਿੰਘ ਬਾਸੋਵਾਲ ਪ੍ਰਧਾਨ ਬਲਾਕ ਕਾਂਗਰਸ, ਡਾਕਟਰ ਪਵਨ ਸ਼ਰਮਾ,ਡਾਕਟਰ ਅਜੈ ਜਿੰਦਲ ਨੇ ਵੀ ਸਵਰਗੀ ਮਾਤਾ ਰਾਜ ਰਾਣੀ ਦੇ ਦੇਹਾਂਤ ‘ਤੇ ਸਪੀਕਰ ਰਾਣ ਕੇ.ਪੀ. ਸਿੰਘ ਨਾਲ ਦੁੱਖ ਸਾਂਝਾ ਕੀਤਾ।ਸਵਰਗੀ ਮਾਤਾ ਰਾਜ ਰਾਣੀ ਜੀ ਨਮਿੱਤ ਅੰਤਿਮ ਅਰਦਾਸ ਮਿਤੀ 5 ਦਸੰਬਰ ਨੂੰ ਗਿਆਨੀ ਜ਼ੈਲ ਸਿੰਘ ਨਗਰ ਰੂਪਨਗਰ ਵਿਖੇ 12 ਵਜੇ ਤੋਂ 1.00 ਤੱਕ ਹੋਵੇਗੀ।
ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਲੋਕੇਦਰ ਸਿੰਘ ਕਾਲਵੀ ਅਤੇ ਸੰਸਦ ਮੁਹੰਮਦ ਸਦੀਕ ਸਮੇਤ ਵੱਖ-ਵੱਖ ਸ਼ਖਸੀਅਤਾਂ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਦੁੱਖ ਸਾਂਝਾ ਕੀਤਾ
ਰੂਪਨਗਰ, 28 ਨਵੰਬਰ 2021
ਫੋਟੋ ਕੈਪਸ਼ਨ- ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਲੋਕੇਦਰ ਸਿੰਘ ਕਾਲਵੀ,ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਦੁੱਖ ਸਾਂਝਾ ਕਰਦੇ ਹੋਏ।