Chandigarh: 03 NOV 2023
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (3 ਨਵੰਬਰ, 2023) ਨਵੀਂ ਦਿੱਲੀ ਵਿੱਚ “ਸਾਇਲੈਂਟ ਕਨਵਰਸੇਸ਼ਨ: ਫਰੋਮ ਮਾਰਜਿੰਸ ਟੂ ਦ ਸੈਂਟਰ” ਨਾਮਕ ਇੱਕ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਪ੍ਰਦਰਸ਼ਨੀ ਦਾ ਆਯੋਜਨ ਨੈਸ਼ਨਲ ਟਾਈਗਰ ਕਨਜ਼ਰਵੇਸ਼ਨ ਅਥਾਰਿਟੀ ਦੁਆਰਾ ਸਾਂਕਲਾ ਫਾਉਂਡੇਸ਼ਨ ਦੇ ਸਹਿਯੋਗ ਨਾਲ ਪ੍ਰੋਜੈਕਟ ਟਾਈਗਰ ਦੇ 50 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾਉਣ ਦੇ ਲਈ ਕੀਤਾ ਜਾ ਰਿਹਾ ਹੈ।
ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੁਨੀਆ ਦੀ 70 ਪ੍ਰਤੀਸ਼ਤ ਬਾਘ ਆਬਾਦੀ ਭਾਰਤ ਵਿੱਚ ਪਾਈ ਜਾਂਦੀ ਹੈ ਅਤੇ ਇਸ ਉਪਲਬਧੀ ਵਿੱਚ ਟਾਈਗਰ ਰਿਜ਼ਰਵ ਅਤੇ ਨੈਸ਼ਨਲ ਪਾਰਕਾਂ ਦੇ ਆਸਪਾਸ ਰਹਿਣ ਵਾਲੇ ਭਾਈਚਾਰਿਆਂ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਹ ਪ੍ਰਦਰਸ਼ਨੀ ਕਲਾਕ੍ਰਿਤੀਆਂ ਦੇ ਮਾਧਿਅਮ ਨਾਲ ਟਾਈਗਰ ਰਿਜ਼ਰਵ ਦੇ ਆਸਪਾਸ ਰਹਿਣ ਵਾਲੇ ਲੋਕਾਂ ਅਤੇ ਜੰਗਲਾਂ ਅਤੇ ਵਣਜੀਵਾਂ ਦੇ ਵਿੱਚ ਸਬੰਧਾਂ ਨੂੰ ਪ੍ਰਦਰਸ਼ਿਤ ਕਰ ਰਹੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦੀ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਸੰਪੂਰਨ ਅਤੇ ਸਮੂਹਿਕ ਪ੍ਰਯਤਨ ਦੀ ਜ਼ਰੂਰਤ ਹੈ। ਨਾ ਸਿਰਫ਼ ਵਾਤਾਵਰਣ ਸੰਭਾਲ਼ ਦੇ ਲਈ, ਬਲਕਿ ਮਾਨਵਤਾ ਦੀ ਹੋਂਦ ਦੇ ਲਈ ਵੀ ਸਾਨੂੰ ਜਨਜਾਤੀ ਭਾਇਚਾਰਿਆਂ ਦੇ ਜੀਵਨ- ਕਦਰਾਂ ਕੀਮਤਾਂ ਨੂੰ ਅਪਣਾਉਣਾ ਹੋਵੇਗਾ। ਸਾਨੂੰ ਉਨ੍ਹਾਂ ਤੋਂ ਸਿੱਖਣਾ ਹੋਵੇਗਾ ਕਿ ਕੁਦਰਤ ਦੇ ਨਾਲ ਰਹਿੰਦੇ ਹੋਏ ਸਮ੍ਰਿੱਧ ਅਤੇ ਸੁਖੀ ਜੀਵਨ ਕਿਵੇਂ ਸੰਭਵ ਹੋ ਸਕਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਅਣਚਾਹੇ ਪਦਾਰਥਵਾਦ, ਵਹਿਸ਼ੀ ਵਪਾਰਵਾਦ ਅਤੇ ਲਾਲਚੀ ਮੌਕਾਪ੍ਰਸਤੀ ਨੇ ਸਾਨੂੰ ਅਜਿਹਾ ਵਿਸ਼ਵ ਬਣਾ ਦਿੱਤਾ ਹੈ ਜਿੱਥੇ ਜੀਵਨ ਦੇ ਸਾਰੇ ਪੰਜ ਤੱਤ ਦੁਖੀ ਅਤੇ ਪ੍ਰੇਸ਼ਾਨ ਹਨ। ਜਲਵਾਯੂ ਪਰਿਵਰਤਨ ਨੇ ਖੁਰਾਕ ਅਤੇ ਜਲ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਰੰਪਰਾਗਤ ਅਤੇ ਆਧੁਨਿਕ ਸੋਚ ਨੂੰ ਏਕੀਕ੍ਰਿਤ ਕਰਨ ਦੀ ਜ਼ਰੂਰਤ ਨੂੰ ਪਹਿਚਾਣ ਕੇ ਸਾਡੀ ਸੰਭਾਲ, ਅਨੁਕੂਲਨ ਅਤੇ ਘਟਾਉਣ ਦੀਆਂ ਰਣਨੀਤੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਸਾਨੂੰ ਸਵੇਦਸ਼ੀ ਗਿਆਨ ਸੁਰੱਖਿਅਤ ਕਰਨ, ਹੁਲਾਰਾ ਅਤੇ ਉਪਯੋਗ ਕਰਨ ਦੀ ਜ਼ਰੂਰਤ ਹੈ। ਨਾਲ ਹੀ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਵਣ ਦੇ ਸੁਰੱਖਿਅਕ ਅਤੇ ਉਸ ਦੇ ਯੋਗ ਬੇਟੇ-ਬੇਟੀਆਂ ਸਮਾਜ ਵਿੱਚ ਆਪਣੇ ਅਧਿਕਾਰਾਂ, ਉਚਿਤ ਸਥਾਨ ਅਤੇ ਮਾਨਤਾ ਤੋਂ ਵੰਚਿਤ ਨਾ ਰਹਿਣ।