ਭਾਰਤ ਦੇ ਰਾਸ਼ਟਰਪਤੀ ਨੇ ਲਕਸ਼ਮੀਪਤ ਸਿੰਘਾਨੀਆ-ਆਈਆਈਐੱਮ ਲਖਨਊ ਨੈਸ਼ਨਲ ਲੀਡਰਸ਼ਿਪ ਐਵਾਰਡ ਪ੍ਰਦਾਨ ਕੀਤੇ

_Droupadi Murmu
Smt Droupadi Murmu

Chandigarh 07 DEC 2023  

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (7 ਦਸੰਬਰ, 2023) ਨਵੀਂ ਦਿੱਲੀ ਵਿੱਚ ਲਕਸ਼ਮੀਪਤ ਸਿੰਘਾਨੀਆ-ਆਈਆਈਐੱਮ ਲਖਨਊ ਨੈਸ਼ਨਲ ਲੀਡਰਸ਼ਿਪ ਐਵਾਰਡ ਪ੍ਰਦਾਨ ਕੀਤੇ।

ਇਸ ਅਵਸਰ ‘ਤੇ ਬੋਲਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਉਤਪਾਦਨ ਅਤੇ ਉਤਪਾਦਕਤਾ ਵਧਾਉਣ ਦੀ ਆਪਾਧਾਪੀ ਨੇ ਮਾਨਵਤਾ ਨੂੰ ਨੁਕਸਾਨ ਪਹੁੰਚਾਇਆ ਹੈ। ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਗੜਬੜੀ ਉਸੇ ਦਾ ਪਰਿਣਾਮ ਹੈ। ਅੱਜ ਪੂਰਾ ਵਿਸ਼ਵ ਇਸ ਚੁਣੌਤੀ ਨਾਲ ਜੂਝ ਰਿਹਾ ਹੈ। ਲਾਭ ਅਧਿਕ ਤੋਂ ਅਧਿਕ ਵਧਾਉਣ ਦੀ ਧਾਰਨਾ ਪੱਛਮੀ ਸੰਸਕ੍ਰਿਤੀ ਦਾ ਇੱਕ ਹਿੱਸਾ ਹੋ ਸਕਦੀ ਹੈ ਲੇਕਿਨ ਭਾਰਤੀ ਸੰਸਕ੍ਰਿਤੀ ਵਿੱਚ ਇਸ ਨੂੰ ਪ੍ਰਾਥਮਿਕਤਾ ਨਹੀਂ ਦਿੱਤੀ ਗਈ ਹੈ। ਲੇਕਿਨ ਭਾਰਤੀ ਸੰਸਕ੍ਰਿਤੀ ਵਿੱਚ ਉੱਦਮਤਾ ਦਾ ਸਥਾਨ ਪ੍ਰਮੁੱਖ ਹੈ।

ਰਾਸ਼ਟਰਪਤੀ ਨੇ ਪ੍ਰਸੰਨਤਾ ਪ੍ਰਗਟਾਈ ਕਿ ਸਾਡੇ ਯੁਵਾ ਸਵੈ-ਰੋਜ਼ਗਾਰ ਦੀ ਸੰਸਕ੍ਰਿਤੀ ਨੂੰ ਅਪਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅੱਪ ਈਕੋਸਿਸਟਮ ਹੈ। ਭਾਰਤ ਵਿਸ਼ਵ ਦੀਆਂ ਬਿਹਤਰੀਨ ਯੂਨੀਕੋਰਨ ਹੱਬਾਂ ਵਿੱਚ ਸ਼ਾਮਲ ਹੈ। ਇਹ ਸਾਡੇ ਦੇਸ਼ ਦੇ ਨੌਜਵਾਨਾਂ ਦੇ ਤਕਨੀਕੀ ਗਿਆਨ ਤੋਂ ਇਲਾਵਾ ਉਨ੍ਹਾਂ ਦੇ ਪ੍ਰਬੰਧਨ ਸਕਿੱਲਸ ਅਤੇ ਕਾਰੋਬਾਰੀ ਲੀਡਰਸ਼ਿਪ ਦੀ ਇੱਕ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਯੁਵਾ ਵਿਸ਼ਵ ਦੀਆਂ ਮੋਹਰੀ ਤਕਨੀਕੀ ਕੰਪਨੀਆਂ ਦੀ ਅਗਵਾਈ ਭੀ ਕਰ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਪ੍ਰਬੰਧਨ ਸੰਸਥਾਨਾਂ ਦੀ ਸਿੱਖਿਆ ਪ੍ਰਣਾਲੀ ਵਿੱਚ ਕੁਝ ਪਰਿਵਰਤਨ ਲਿਆਉਣੇ ਹੋਣਗੇ ਤਾਕਿ ਦੇਸ਼ ਦਾ ਅਧਿਕ ਪ੍ਰਭਾਵੀ ਅਤੇ ਸਮਾਵੇਸ਼ੀ ਵਿਕਾਸ ਹੋ ਸਕੇ। ਉਨ੍ਹਾਂ ਨੇ ਪ੍ਰਬੰਧਕਾਂ, ਸਿੱਖਿਆ ਸ਼ਾਸਤਰੀਆਂ ਅਤੇ ਸੰਗਠਨਾਤਮਕ ਪ੍ਰਮੁੱਖਾਂ ਨੂੰ ਭਾਰਤੀ ਪ੍ਰਬੰਧਨ ਅਧਿਐਨ ਨੂੰ ਭਾਰਤੀ ਕੰਪਨੀਆਂ, ਉਪਭੋਗਤਾਵਾਂ ਅਤੇ ਸਮਾਜ ਨਾਲ ਜੋੜਨ ਦੀ ਤਾਕੀਦ ਕੀਤੀ।

ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਸਥਿਤ ਕਾਰੋਬਾਰਾਂ ‘ਤੇ ਕੇਸ ਸਟਡੀਜ਼ ਅਤੇ ਲੇਖਾਂ ਦੀ ਬਜਾਏ ਭਾਰਤ ਸਥਿਤ ਭਾਰਤੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ‘ਤੇ ਕੇਸ ਸਟਡੀਜ਼ ਲਿਖੀਆਂ ਅਤੇ ਸਿਖਾਈਆਂ ਜਾਣੀਆਂ ਚਾਹੀਦੀਆਂ ਹਨ। ਸਾਡੇ ਪ੍ਰਬੰਧਨ ਸੰਸਥਾਨਾਂ ਨੂੰ ਆਪਣੀ ਖੋਜ ਦਾ ਫੋਕਸ ਭੀ ਭਾਰਤ ਦੀਆਂ ਪੱਤ੍ਰਿਕਾਵਾਂ ‘ਤੇ ਕਰਨਾ ਚਾਹੀਦਾ ਹੈ। ਉਨ੍ਹਾਂ ਭਾਰਤੀ ਪੱਤ੍ਰਿਕਾਵਾਂ ‘ਤੇ ਵਿਸ਼ੇਸ਼ ਫੋਕਸ ਕੀਤਾ ਜਾਣਾ ਚਾਹੀਦਾ ਹੈ ਜੋ ਆਪਣੇ ਓਪਨ ਐਕਸੈਸ ਡੋਮੇਨ ਵਿੱਚ ਹਨ ਅਤੇ ਜੋ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਪੜ੍ਹਨ ਵਾਲੇ ਸਾਰੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੇ ਲਈ ਸੁਲਭ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਹਾਲ ਹੀ ਵਿੱਚ ਉੱਤਰਾਖੰਡ ਵਿੱਚ ਸਿਲਕਯਾਰਾ ਸੁਰੰਗ (Silkyara tunnel) ਤੋਂ ਜਿਸ ਤਰ੍ਹਾਂ 41 ਮਜ਼ਦੂਰਾਂ ਨੂੰ ਕੱਢਿਆ ਗਿਆ ਹੈ, ਉਸ ਦੀ ਨਾ ਕੇਵਲ ਸ਼ਲਾਘਾ ਹੋ ਰਹੀ ਹੈ, ਬਲਕਿ ਇਸ ‘ਤੇ ਅਗਵਾਈ ਅਧਿਐਨ ਦੀ ਭੀ ਗੱਲ ਕੀਤੀ ਜਾ ਰਹੀ ਹੈ। ਇਹ ਇੱਕ ਬਹੁਤ ਅੱਛਾ ਅਤੇ ਜੀਵੰਤ ਵਿਸ਼ਾ ਹੈ, ਵਿਸ਼ੇਸ਼ ਕਰਕੇ ਸੰਕਟ ਵਿੱਚ ਅਗਵਾਈ ਅਤੇ ਟੀਮਵਰਕ ਦੇ ਲਈ।

ਰਾਸ਼ਟਰਪਤੀ ਨੇ ਆਰਟੀਫੀਸ਼ੀਲ ਇੰਟੈਲੀਜੈਂਸ ਬਾਰੇ ਕਿਹਾ ਕਿ ਬਹੁਤ ਸਾਰੇ ਲੋਕ ਆਰਟੀਫੀਸ਼ੀਲ ਇੰਟੈਲੀਜੈਂਸ ਦੇ ਕਾਰਨ ਨੌਕਰੀ ਖੁਸਣ ਦੇ ਬਾਰੇ ਭੀ ਚਿੰਤਿਤ ਹਨ। ਉਨ੍ਹਾਂ ਨੇ ਤਾਕੀਦ ਕੀਤੀ ਕਿ ਆਰਟੀਫੀਸ਼ੀਲ ਇੰਟੈਲੀਜੈਂਸ ਦੇ ਸਾਰੇ ਪੱਖਾਂ ਨੂੰ ਪ੍ਰਬੰਧਨ ਸਿੱਖਿਆ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਆਰਟੀਫੀਸ਼ੀਲ ਇੰਟੈਲੀਜੈਂਸ ਦੇ ਕਾਰਨ ਨੌਕਰੀ ਖੁਸਣ ਦਾ ਡਰ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਈਆਈਐੱਮ ਲਖਨਊ ਜਿਹੀਆਂ ਸੰਸਥਾਨਾਂ ਨੂੰ ਭੀ ਅੰਮ੍ਰਿਤ ਕਾਲ ਵਿੱਚ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਲਕਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਠਕ੍ਰਮ (Curriculam) ਬਣਾਉਣਾ ਚਾਹੀਦਾ ਹੈ।